ਅਰੁਣਾ ਤੰਵਰ ਨੇ ਆਸਟ੍ਰੇਲੀਆ 'ਚ ਕਰਾਈ ਭਾਰਤ ਦੀ ਬੱਲੇ-ਬੱਲੇ, ਪ੍ਰਾਪਤੀ ਜਾਣ ਤੁਸੀਂ ਵੀ ਕਰੋਗੇ ਮਾਣ

Saturday, Jul 15, 2023 - 05:29 PM (IST)

ਅਰੁਣਾ ਤੰਵਰ ਨੇ ਆਸਟ੍ਰੇਲੀਆ 'ਚ ਕਰਾਈ ਭਾਰਤ ਦੀ ਬੱਲੇ-ਬੱਲੇ, ਪ੍ਰਾਪਤੀ ਜਾਣ ਤੁਸੀਂ ਵੀ ਕਰੋਗੇ ਮਾਣ

ਮੋਹਾਲੀ (ਨਿਆਮੀਆਂ) : ਪੈਰਾਓਲੰਪੀਅਨ ਅਤੇ ਇਕ ਨਿੱਜੀ ਯੂਨੀਵਰਸਿਟੀ ਦੀ ਵਿਦਿਆਰਥਣ ਅਰੁਣਾ ਤੰਵਰ ਨੇ ਆਸਟਰੇਲੀਆ ਵਿਚ ਲਗਾਤਾਰ ਤਿੰਨ ਦਿਨ ਚੱਲੀਆਂ ਤਿੰਨ ਤਾਇਕਵਾਂਡੋ ਚੈਂਪੀਅਨਸ਼ਿਪਾਂ ਵਿਚ ਤਿੰਨ ਸੋਨ ਤਮਗੇ ਜਿੱਤੇ ਹਨ। ਅਰੁਣਾ ਇਸ ਸਮੇਂ ਵਿਸ਼ਵ ਵਿਚ ਚੌਥੇ ਨੰਬਰ ਦੀ ਸ਼ਾਨਦਾਰ ਤਾਈਕਵਾਂਡੋ ਖਿਡਾਰਨ ਹੈ। ਅਰੁਣਾ ਨੇ ਆਸਟਰੇਲੀਆ ਵਿਖੇ ਹੋਈ ਆਸਟਰੇਲੀਆ ਓਪਨ ਪੈਰਾ ਤਾਈਕਵਾਂਡੋ ਚੈਂਪੀਅਨਸ਼ਿਪ, ਪ੍ਰੈਜ਼ੀਡੈਂਟ ਕੱਪ ਪੈਰਾ ਤਾਈਕਵਾਂਡੋ ਚੈਂਪੀਅਨਸ਼ਿਪ ਅਤੇ ਓਸ਼ੀਆਨੀਆ ਪੈਰਾ ਤਾਈਕਵਾਂਡੋ ਚੈਂਪੀਅਨਸ਼ਿਪ ਵਿਚ ਤਿੰਨ ਸੋਨ ਤਮਗੇ ਜਿੱਤੇ ਹਨ।

ਇਹ ਵੀ ਪੜ੍ਹੋ : ਜਿਸਮ ਫਰੋਸ਼ੀ ਦੇ ਧੰਦੇ ਦਾ ਪਰਦਾਫਾਸ਼, ਪੁਲਸ ਨੇ ਟ੍ਰੈਪ ਲਗਾ ਇਤਰਾਜ਼ਯੋਗ ਹਾਲਤ 'ਚ ਫੜੇ ਕੁੜੀਆਂ-ਮੁੰਡੇ

ਹਰਿਆਣਾ ਦੇ ਇਕ ਛੋਟੇ ਜਿਹੇ ਪਿੰਡ ਦੀ ਰਹਿਣ ਵਾਲੀ ਅਰੁਣਾ ਨੇ ਜਦੋਂ ਟੋਕੀਓ ਪੈਰਾਓਲੰਪਿਕ 2020 ਵਿਚ ਭਾਰਤ ਦੀ ਪਹਿਲੀ ਪੈਰਾ ਤਾਈਕਵਾਂਡੋ ਖਿਡਾਰਨ ਵਜੋਂ ਕੁਆਲੀਫਾਈ ਕੀਤਾ ਸੀ, ਉਹ ਪਲ ਉਸ ਦੀ ਜ਼ਿੰਦਗੀ ਬਦਲ ਦੇਣ ਵਾਲਾ ਪਲ ਸੀ। ਅੱਜ ਉਸ ਦਾ ਨਾਂ ਵਿਸ਼ਵ ਦੇ ਚੋਟੀ ਦੇ ਖਿਡਾਰੀਆਂ ਵਿਚ ਦਰਜ ਹੈ। ਇਸ ਤੋਂ ਪਹਿਲਾਂ ਅਰੁਣਾ ਨੇ 2019 ਵਿਚ 5ਵੀਂ ਏਸ਼ੀਅਨ ਪੈਰਾ ਓਪਨ ਤਾਈਕਵਾਂਡੋ ਚੈਂਪੀਅਨਸ਼ਿਪ ਅਤੇ 8ਵੀਂ ਵਿਸ਼ਵ ਪੈਰਾ ਤਾਈਕਵਾਂਡੋ ਚੈਂਪੀਅਨਸ਼ਿਪ ਵਿਚ ਕ੍ਰਮਵਾਰ ਕਾਂਸੀ ਦੇ ਤਮਗੇ ਜਿੱਤੇ ਸਨ।

ਇਹ ਵੀ ਪੜ੍ਹੋ : ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਲਈ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਹਦਾਇਤਾਂ ਜਾਰੀ

2018 ਵਿਚ ਉਸ ਨੇ ਕਿ ਮੁਨਯੋਂਗ ਇੰਟਰਨੈਸ਼ਨਲ ਪੈਰਾ ਤਾਈਕਵਾਂਡੋ ਓਪਨ ਵਿਚ ਗੋਲਡ ਮੈਡਲ, ਚੌਥੀ ਏਸ਼ੀਅਨ ਪੈਰਾ ਤਾਈਕਵਾਂਡੋ ਚੈਂਪੀਅਨਸ਼ਿਪ ਵਿਚ ਸਿਲਵਰ ਮੈਡਲ ਅਤੇ ਤੀਜੀ ਡਬਲਿਊ. ਟੀ. ਪ੍ਰੈਜ਼ੀਡੈਂਟ ਕੱਪ ਏਸ਼ੀਅਨ ਰੀਜਨ ਪੈਰਾ ਤਾਈਕਵਾਂਡੋ ਚੈਂਪੀਅਨਸ਼ਿਪ ਵਿਚ ਸਿਲਵਰ ਮੈਡਲ ਜਿੱਤੇ ਸਨ। 16 ਫਰਵਰੀ ਨੂੰ ਅਰੁਣਾ ਨੇ ਕਾਹਿਰਾ ਮਿਸਰ ਵਿਚ ਹੋਈ ਮਿਸਰ ਪੈਰਾ ਤਾਈਕਵਾਂਡੋ ਚੈਂਪੀਅਨਸ਼ਿਪ ਵਿਚ ਸਿਲਵਰ ਮੈਡਲ ਜਿੱਤਿਆ।

ਇਹ ਵੀ ਪੜ੍ਹੋ : ਜਾਣੋ ਕਿਉਂ ਹੜ੍ਹਾਂ ਦੌਰਾਨ ਵੀ ਨਹੀਂ ਛੱਡਿਆ ਰਾਜਸਥਾਨ ਫੀਡਰ 'ਚ ਪਾਣੀ, ਮੀਤ ਹੇਅਰ ਨੇ ਦੱਸੀ ਅਸਲ ਵਜ੍ਹਾ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


 


author

Harnek Seechewal

Content Editor

Related News