ਐੱਸ. ਡੀ. ਕਾਲਜ ਦੇ ਬਾਹਰ ਹੰਗਾਮਾ, ਪੁਲਸ ਨੇ 3 ਵਿਦਿਆਰਥੀ ਲਏ ਹਿਰਾਸਤ ’ਚ

Friday, Aug 31, 2018 - 12:32 AM (IST)

ਐੱਸ. ਡੀ. ਕਾਲਜ ਦੇ ਬਾਹਰ ਹੰਗਾਮਾ, ਪੁਲਸ ਨੇ 3 ਵਿਦਿਆਰਥੀ ਲਏ ਹਿਰਾਸਤ ’ਚ

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)– ਐੱਸ. ਡੀ. ਕਾਲਜ ’ਚ ਉਸ ਸਮੇਂ ਹੰਗਾਮਾ ਸ਼ੁਰੂ ਹੋ ਗਿਆ ਜਦੋਂ  ਵਿਦਿਆਰਥੀ ਆਪਣੀਆਂ ਮੰਗਾਂ ਦੇ ਸਬੰਧ ’ਚ ਕਾਲਜ ਦੇ ਬਾਹਰ ਨਾਅਰੇਬਾਜ਼ੀ ਕਰ ਰਹੇ ਸਨ ਅਤੇ ਪ੍ਰਿੰਸੀਪਲ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ 3 ਵਿਦਿਆਰਥੀਆਂ ਨੂੰ ਹਿਰਾਸਤ ’ਚ ਲੈ ਕੇ ਥਾਣੇ ਲੈ ਗਏ। ਕਾਲਜ ਦੇ ਵਿਦਿਆਰਥੀ ਰਣਜੀਤ ਸਿੰਘ, ਜਸਪਾਲ ਸਿੰਘ ਨੇ ਦੱਸਿਆ ਕਿ ਕਾਲਜ ਦੀ ਇਮਾਰਤ ਕਾਫੀ ਪੁਰਾਣੀ ਹੋ ਚੁੱਕੀ ਹੈ। 48 ਸਾਲ ਪਹਿਲਾਂ ਇਹ ਇਮਾਰਤ ਬਣੀ ਸੀ। ਅੱਜ ਨੈੱਕ ਦੀ ਟੀਮ ਇਸ ਸਬੰਧੀ ਚੈਕਿੰਗ ਕਰਨ ਲਈ ਆਈ ਹੋਈ ਸੀ। ਸਾਨੂੰ ਕਾਲਜ ਦੇ ਅੰਦਰ ਦਾਖਲ ਨਹੀਂ ਹੋਣ ਦਿੱਤਾ ਗਿਆ, ਜਿਸ ਦੇ ਵਿਰੋਧ ’ਚ ਅਸੀਂ ਕਾਲਜ ਦੇ ਬਾਹਰ ਨਾਅਰੇਬਾਜ਼ੀ ਕੀਤੀ। ਪੁਲਸ ਸਾਡੇ 3 ਸਾਥੀਅਾਂ ਰੇਸ਼ਮ, ਸ਼ਿਵ ਕੁਮਾਰ ਸ਼ਰਮਾ ਅਤੇ ਗੁਰਪ੍ਰੀਤ ਸਿੰਘ ਨੂੰ ਥਾਣੇ ਫਡ਼ ਕੇ ਲੈ ਗਈ, ਜਿਸ ਦੀ ਦੀ ਸ਼ਿਕਾਇਤ ਡੀ. ਸੀ. ਬਰਨਾਲਾ ਨੂੰ ਕਰਨ ਲਈ ਜਾ ਰਹੇ ਹਾਂ।
 ਵਿਦਿਆਰਥੀਆਂ ਨੂੰ ਚਿਤਾਵਨੀ ਦੇ ਕੇ ਛੱਡਿਆ
 ਜਦੋਂ ਇਸ ਸਬੰਧੀ ਥਾਣਾ ਸਿਟੀ ਦੇ ਐੱਸ. ਐੱਚ. ਓ. ਗੁਰਵੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਾਲਜ ਦੇ ਪ੍ਰਿੰਸੀਪਲ ਦੀ ਸ਼ਿਕਾਇਤ ’ਤੇ ਪੁਲਸ 3 ਵਿਦਿਆਰਥੀਆਂ ਨੂੰ ਥਾਣੇ ਲੈ ਆਈ ਸੀ। ਪ੍ਰਿੰਸੀਪਲ ਨੇ ਸ਼ਿਕਾਇਤ ਕੀਤੀ ਸੀ ਕਿ ਵਿਦਿਆਰਥੀ ਨਾਅਰੇਬਾਜ਼ੀ ਕਰ ਕੇ ਕਾਲਜ ਦਾ ਮਾਹੌਲ ਖਰਾਬ ਕਰ ਰਹੇ ਹਨ। ਇਨ੍ਹਾਂ ਵਿਦਿਆਰਥੀਆਂ ਨੂੰ ਪੁਲਸ ਨੇ ਚਿਤਾਵਨੀ ਦੇ ਕੇ ਛੱਡ ਦਿੱਤਾ ਹੈ। ਜਦੋਂ ਇਸ ਸਬੰਧ ’ਚ ਸਕੂਲ ਪ੍ਰਿੰਸੀਪਲ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨਾਲ ਸੰਪਰਕ ਨਹੀਂ ਹੋ ਸਕਿਆ। 


Related News