ਜਾਅਲੀ ਕਾਗਜ਼ਾਂ ਸਹਾਰੇ ਮਲੇਸ਼ੀਆ ਪੁੱਜੇ ਨੌਜਵਾਨ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ

Friday, Jun 08, 2018 - 04:44 AM (IST)

ਖੰਨਾ(ਸੁਨੀਲ)-ਪੁਲਸ ਨੇ ਸ਼ਿਕਾਇਤਕਰਤਾ ਪਰਮਜੀਤ ਕੌਰ ਪਤਨੀ ਪ੍ਰੀਤ ਸਿੰਘ ਨਿਵਾਸੀ ਮਕਾਨ ਨੰਬਰ 196 ਮਾਡਲ ਟਾਊਨ ਸਮਰਾਲਾ ਰੋਡ ਖੰਨਾ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਕਥਿਤ ਮੁਲਜ਼ਮਾਂ ਗੁਰਪ੍ਰੀਤ ਸਿੰਘ ਪੁੱਤਰ ਅਮਰ ਸਿੰਘ ਨਿਵਾਸੀ ਮਕਾਨ ਨੰਬਰ 85 ਵਾਰਡ ਨੰਬਰ 6 ਮਾਡਲ ਟਾਊਨ ਕੁਰਾਲੀ ਅਤੇ ਉਸਦੇ ਸਾਥੀ ਬੇਅੰਤ ਸਿੰਘ ਪੁੱਤਰ ਨਾਥ ਸਿੰਘ ਨਿਵਾਸੀ ਪਿੰਡ ਕੋਟਲਾ ਬਡਲਾ ਦੇ ਖਿਲਾਫ ਆਈ. ਪੀ. ਸੀ. ਦੀ ਧਾਰਾ 406, 420, 120ਬੀ ਦੇ ਅਧੀਨ ਮਾਮਲਾ ਦਰਜ ਕਰਦੇ ਹੋਏ ਕਥਿਤ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਸ਼ਿਕਾਇਤਕਰਤਾ ਪਰਮਜੀਤ ਕੌਰ ਨੇ ਦੱਸਿਆ ਕਿ ਉਪਰੋਕਤ ਕਥਿਤ ਦੋਸ਼ੀਆਂ ਨੇ ਉਸਦੇ ਬੇਟੇ ਬਿਕਰਮ ਨੂੰ ਮਲੇਸ਼ੀਆ ਭੇਜਣ ਦੀ ਗੱਲ ਕਰਦੇ ਹੋਏ ਉਸ ਤੋਂ ਕੁਲ 2 ਲੱਖ ਰੁਪਏ ਚ ਸੌਦਾ ਤੈਅ ਕਰਕੇ ਰਕਮ ਲੈਣ ਉਪਰੰਤ ਪਹਿਲਾਂ ਤਾਂ ਕਾਫ਼ੀ ਸਮਾਂ ਉਹ ਟਾਲ-ਮਟੋਲ ਕਰਦੇ ਰਹੇ ਲੇਕਿਨ ਥੋੜ੍ਹੀ ਸਖਤੀ ਦਿਖਾਉਣ ਉਪਰੰਤ ਇਕ ਦਿਨ ਉਹ ਉਸਦੇ ਬੇਟੇ ਨੂੰ ਮਲੇਸ਼ੀਆ ਲੈ ਗਏ ਜਿੱਥੇ ਉਨ੍ਹਾਂ ਨੇ ਜਾਆਲੀ ਕਾਗਜ਼ਾਤ ਤਿਆਰ ਕਰਦੇ ਹੋਏ ਉਸਨੂੰ ਕੰਮ 'ਤੇ ਲਗਵਾ ਦਿੱਤਾ। ਇਸ ਦੌਰਾਨ ਜਦੋਂ ਉਹ ਕੰਮ ਕਰ ਰਿਹਾ ਸੀ ਤਾਂ ਮਲੇਸ਼ੀਅਨ ਪੁਲਸ ਨੇ ਰੇਡ ਕਰਦੇ ਹੋਏ ਉਸਨੂੰ ਗ੍ਰਿਫਤਾਰ ਕਰਨ ਉਪਰੰਤ ਜਦੋਂ ਉਸਦੇ ਕਾਗਜ਼ਾਂ ਦੀ ਜਾਂਚ ਕੀਤੀ ਤਾਂ ਉਹ ਜਾਅਲੀ ਨਿਕਲੇ। ਪੁੱਛਗਿੱਛ 'ਚ ਬਿਕਰਮ ਨੇ ਪੁਲਸ ਨੂੰ ਦੱਸਿਆ ਕਿ ਉਸਨੂੰ ਉਪਰੋਕਤ ਦੋਨਾਂ ਕਥਿਤ ਦੋਸ਼ੀਆਂ ਨੇ ਇਹ ਕਾਗਜ਼ ਦਿੱਤੇ ਸਨ ਅਤੇ ਇਸ ਗੱਲ ਦਾ ਵਿਸ਼ਵਾਸ ਦਿਵਾਇਆ ਸੀ ਕਿ ਇਸ ਕਾਗਜ਼ਾਂ ਸਹਾਰੇ ਮਲੇਸ਼ੀਆ 'ਚ  ਵੀ ਕੰਮ ਕਰ ਸਕਦਾ ਹੈ। ਪੁਲਸ ਨੇ ਬਿਕਰਮ ਦੀ ਨਿਸ਼ਾਨਦੇਹੀ ਤੇ ਗੁਰਪ੍ਰੀਤ ਨੂੰ ਫੜਨ ਲਈ ਰੇਡ ਵੀ ਕੀਤੀ ਪਰ ਉਹ ਉੱਥੇ ਤੋਂ ਪਹਿਲਾਂ ਹੀ ਫਰਾਰ ਹੋ ਚੱਕਿਆ ਸੀ। ਪਰਮਜੀਤ ਕੌਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਇਸ ਸੰਬੰਧੀ ਕਥਿਤ ਦੋਸ਼ੀਆਂ ਨਾਲ ਗੱਲਬਾਤ ਕਰਦੇ ਹੋਏ ਪੈਸੇ ਵਾਪਸ ਕਰਨ ਦੀ ਮੰਗ ਕੀਤੀ ਤਾਂ ਉਹ ਧਮਕੀਆਂ ਦੇਣ ਲੱਗ ਪਏ ਅਤੇ ਇਸ ਦੌਰਾਨ ਉਨ੍ਹਾਂ ਨੇ ਫੋਨ ਕਰਨ 'ਤੇ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਵੀ ਦਿੱਤੀ। ਕੁੱਝ ਸਮਾਂ ਉਪਰੰਤ ਉਨ੍ਹਾਂ ਲੋਕਾਂ ਨੇ ਉਨ੍ਹਾਂ ਦੇ ਮੋਬਾਇਲ ਨੰਬਰ ਨੂੰ ਬਲੈਕਲਿਸਟ ਵਿਚ ਪਾ ਦਿੱਤਾ ਤਾਂ ਕਿ ਉਨ੍ਹਾਂ ਨੂੰ ਗੱਲਬਾਤ ਨਾ ਹੋ ਸਕੇ। ਸ਼ਿਕਾਇਤਕਰਤਾ ਨੇ ਪੁਲਸ ਤੋਂ ਗੁਹਾਰ ਲਾਉਂਦੇ ਹੋਏ ਕਿਹਾ ਕਿ ਜਲਦੀ ਹੀ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਸਦੇ ਬੇਟੇ ਨੂੰ ਮਲੇਸ਼ੀਆ ਦੀ ਜੇਲ 'ਚੋਂ ਰਿਹਾਅ ਕਰਵਾਇਆ ਜਾਵੇ। 


Related News