ਨਸ਼ੀਲੇ ਪਦਾਰਥਾਂ ਸਮੇਤ ਇਕ ਔਰਤ ਸਣੇ 3 ਕਾਬੂ

Sunday, Mar 25, 2018 - 03:04 AM (IST)

ਨਸ਼ੀਲੇ ਪਦਾਰਥਾਂ ਸਮੇਤ ਇਕ ਔਰਤ ਸਣੇ 3 ਕਾਬੂ

ਮਾਨਸਾ(ਮਿੱਤਲ)-ਜੋਗਾ ਪੁਲਸ ਨੇ ਪਿੰਡ ਰੱਲਾ ਤੋਂ ਇਕ ਔਰਤ ਸਣੇ ਤਿੰਨ ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਭੁੱਕੀ ਚੂਰਾ-ਪੋਸਤ ਅਤੇ ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਪੁਲਸ ਨੇ ਇਸ ਸਬੰਧੀ ਦੋ ਵੱਖੋ-ਵੱਖਰੇ ਮਾਮਲੇ ਦਰਜ ਕੀਤੇ ਹਨ। ਜੋਗਾ ਪੁਲਸ ਨੇ ਜੋਗੀ ਪੀਰ ਦੀ ਹੱਦ ਤੋਂ ਰਾਜਵਿੰਦਰ ਸਿੰਘ ਉਰਫ਼ ਬੱਗਾ ਵਾਸੀ ਗੁਰੂਸਰ ਤੇ ਬਲਜਿੰਦਰ ਸਿੰਘ ਉਰਫ਼ ਨਿੱਕਾ ਵਾਸੀ ਧਨਪੁਰਾ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 6 ਕਿੱਲੋ ਭੁੱਕੀ ਚੂਰਾ-ਪੋਸਤ ਬਰਾਮਦ ਕੀਤਾ ਹੈ ਤੇ ਬਾਬਾ ਹਰੀ ਦਾਸ ਸਮਾਧ ਨੇੜਿਓਂ ਗੋਗੀ ਦੇਵੀ ਵਾਸੀ ਭੀਖੀ ਨੂੰ ਕਾਬੂ ਕਰ ਕੇ ਉਸ ਕੋਲੋਂ 1200 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ।


Related News