ਸਾਬਕਾ ਕੌਂਸਲਰ ਦਾ ਪਤੀ ਗ੍ਰਿਫਤਾਰ, ਦਰਜਨਾਂ ਸਮਰਥਕਾਂ ''ਤੇ ਕੇਸ ਦਰਜ

03/02/2018 4:55:32 AM

ਲੁਧਿਆਣਾ(ਪੰਕਜ)-ਬੁੱਧਵਾਰ ਨੂੰ ਵਾਰਡ ਨੰ. 31 'ਚ ਦੋ ਧਿਰਾਂ ਦੇ ਵਿਚਕਾਰ ਹੋਏ ਹਿੰਸਕ ਟਕਰਾਅ ਉਪਰੰਤ ਪੈਦਾ ਹੋਏ ਹਾਲਾਤ 'ਤੇ ਕਾਬੂ ਪਾਉਣ ਲਈ ਪੁਲਸ ਵਲੋਂ ਕੀਤੇ ਗਏ ਲਾਠੀਚਾਰਜ ਦੇ ਬਾਅਦ ਤੋਂ ਮਾਹੌਲ ਸ਼ਾਂਤ ਬਣਿਆ ਹੋਇਆ ਹੈ। ਉਧਰ ਪੁਲਸ ਨੇ ਸਾਬਕਾ ਕੌਂਸਲਰ ਦੇ ਪਤੀ ਵਿਸ਼ਵਜੀਤ ਠਾਕੁਰ ਨੂੰ ਗ੍ਰਿਫਤਾਰ ਕਰ ਕੇ ਉਸਦੇ ਦਰਜਨਾਂ ਸਮਰਥਕਾਂ 'ਤੇ ਮਾਮਲਾ ਦਰਜ ਕਰ ਲਿਆ ਹੈ।
ਵਾਰਡ ਨੰ. 31 'ਚ 10 ਸਾਲਾਂ ਤੋਂ ਬਤੌਰ ਆਜ਼ਾਦ ਉਮੀਦਵਾਰ ਰਹੀ ਬੇਬੀ ਠਾਕੁਰ ਪਤਨੀ ਵਿਸ਼ਵਜੀਤ ਠਾਕੁਰ ਨੂੰ ਇਸ ਵਾਰ ਭਾਜਪਾ ਦੀ ਟਿਕਟ 'ਤੇ ਚੋਣ ਲੜਨ ਵਾਲੀ ਸੋਨੀਆ ਸ਼ਰਮਾ ਨੇ ਹਰਾ ਦਿੱਤਾ ਸੀ। ਇਸ ਗੱਲ ਤੋਂ ਗੁੱਸੇ 'ਚ ਆਏ ਠਾਕੁਰ ਸਮਰਥਕਾਂ ਨੇ ਬੀਤੇ ਦਿਨੀਂ ਜੇਤੂ ਧਿਰ ਦੇ ਸਮਰਥਕਾਂ ਨਾਲ ਕੁੱਟ-ਮਾਰ ਕੀਤੀ ਸੀ, ਜਿਸਦੇ ਬਾਅਦ ਦੋਨੋਂ ਆਹਮੋ-ਸਾਹਮਣੇ ਹੋ ਗਏ ਤੇ ਇਕ-ਦੂਜੇ 'ਤੇ ਪਥਰਾਅ ਕੀਤਾ। ਪੁਲਸ ਦੇ ਦਖਲ ਉਪਰੰਤ ਜੇਤੂ ਧਿਰ ਨੇ ਆਪਣੇ ਸਮਰਥਕਾਂ ਨੂੰ ਸਮਝਾਅ ਕੇ ਵਾਪਸ ਘਰਾਂ 'ਚ ਭੇਜ ਦਿੱਤਾ ਪਰ ਠਾਕੁਰ ਸਮਰਥਕਾਂ ਨੇ ਆਪਾ ਖੋਹਦੇ ਹੋਏ ਫਿਰ ਤੋਂ ਮਾਹੌਲ ਤਣਾਅਪੂਰਨ ਬਣਾ ਦਿੱਤਾ, ਜਿਨ੍ਹਾਂ ਨੂੰ ਖਦੇੜਨ ਲਈ ਪੁਲਸ ਨੇ ਲਾਠੀਚਾਰਜ ਕੀਤਾ। ਪੁਲਸ ਨੇ ਵਿਸ਼ਵਜੀਤ ਠਾਕੁਰ ਸਮੇਤ ਸਮਰਥਕਾਂ ਮਨਦੀਪ ਸਿੰਘ ਨੂੰ ਹਿਰਾਸਤ 'ਚ ਲੈ ਲਿਆ ਸੀ ਪਰ ਬਾਅਦ 'ਚ ਤੇਜਪਾਲ ਨੂੰ ਛੱਡ ਦਿੱਤਾ ਗਿਆ। ਠਾਕੁਰ ਤੇ ਉਸਦੇ ਸਮਰਥਕਾਂ ਮਨਦੀਪ ਸਿੰਘ ਪੁੱਤਰ ਬਲਕਾਰ, ਰੋਹਿਤ ਪੁੱਤਰ ਅਨੰਦ, ਹਰਵਿੰਦਰ ਗਿੱਲ, ਕੁੰਦਨ ਕੁਮਾਰ, ਆਦਿਤਿਆ ਤਿਵਾੜੀ, ਗਿੰਨੀ, ਹਨੀ ਸਮੇਤ 12 ਅਣਪਛਾਤੇ ਸ਼ਰਾਰਤੀ ਅਨਸਰਾਂ ਖਿਲਾਫ ਮਾਮਲਾ ਦਰਜ ਕਰ ਕੇ ਵਿਸ਼ਵਜੀਤ ਠਾਕੁਰ ਨੂੰ ਗ੍ਰਿਫਤਾਰ ਕਰ ਲਿਆ, ਜਿਸਨੂੰ ਵੀਰਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ। ਡਟੇ ਰਹੇ ਪੁਲਸ ਦੇ ਜਵਾਨ : ਹਾਲਾਂਕਿ ਪੁਲਸ ਨੇ ਬੀਤੀ ਰਾਤ ਹੀ ਸ਼ਰਾਰਤੀ ਅਨਸਰਾਂ ਨੂੰ ਖਦੇੜ ਦਿੱਤਾ ਸੀ ਪਰ ਫਿਰ ਵੀ ਇਲਾਕੇ 'ਚ ਭਾਰੀ ਗਿਣਤੀ 'ਚ ਪੁਲਸ ਮੁਲਾਜ਼ਮ ਅਤੇ ਥਾਣਿਆਂ ਦੇ ਇੰਚਾਰਜ ਵੀ ਉਥੇ ਡਟੇ ਰਹੇ।


Related News