ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾਉਂਦੇ 2 ਗਿਰੋਹ ਕਾਬੂ

Thursday, Feb 22, 2018 - 07:20 AM (IST)

ਸੰਗਰੂਰ(ਬੇਦੀ, ਨਰੇਸ਼, ਬਾਵਾ)-ਪੁਲਸ ਨੇ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਤਿਆਰੀ ਕਰਦੇ ਹੋਏ 2 ਗਿਰੋਹਾਂ ਨੂੰ 9 ਪਿਸਤੌਲਾਂ ਅਤੇ ਕਾਰਤੂਸਾਂ ਸਮੇਤ ਕਾਬੂ ਕੀਤਾ ਹੈ।  ਇਸ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਅਮਰਦੀਪ ਸਿੰਘ ਰਾਏ ਆਈ. ਪੀ. ਐੱਸ. ਇੰਸਪੈਕਟਰ ਜਨਰਲ ਪੁਲਸ ਜ਼ੋਨਲ-1 ਪੰਜਾਬ ਪਟਿਆਲਾ ਨੇ ਦੱਸਿਆ ਕਿ ਸੰਗਰੂਰ ਪੁਲਸ ਵੱਲੋਂ ਮੁਸਤੈਦੀ ਨਾਲ ਕੰਮ ਕਰਦੇ ਹੋਏ ਦੋ ਵੱਖ-ਵੱਖ ਗਿਰੋਹਾਂ ਦੇ 9 ਮੈਂਬਰਾਂ ਨੂੰ ਵਾਰਦਾਤ ਦੀ ਯੋਜਨਾ ਬਣਾਉਂਦਿਆਂ ਕਾਬੂ ਕੀਤਾ ਜਦਕਿ ਇਕ ਹਾਲੇ ਭਗੌੜਾ ਹੈ।  ਰਾਏ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ.ਥ. ਅਵਤਾਰ ਸਿੰਘ ਸੀ. ਆਈ. ਏ . ਬਹਾਦਰ ਸਿੰਘ ਵਾਲਾ ਨੂੰ ਮੁਖਬਰੀ ਮਿਲੀ ਕਿ ਲਖਵੀਰ ਸਿੰਘ ਉਰਫ਼ ਪੁੱਤਰ ਜਰਨੈਲ ਵਾਸੀ ਖਡਿਆਲ ਰੋਡ ਮਹਿਲਾ ਥਾਣਾ ਛਾਜਲੀ, ਰਾਜਵਿੰਦਰ ਸਿੰਘ ਉਰਫ਼ ਰਾਜੂ ਪੁੱਤਰ ਦਰਸ਼ਨ ਸਿੰਘ ਵਾਸੀ ਆਲਮਪੁਰ ਲਹਿਰਾ, ਸੰਸਾਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਧਰਮਪੁਰਾ (ਧੰਨਪੁਰ) ਥਾਣਾ ਬਰੇਟਾ ਜ਼ਿਲਾ ਮਾਨਸਾ, ਮਨਦੀਪ ਸਿੰਘ ਉਰਫ਼ ਮੋਨਾ ਪੁੱਤਰ ਮੇਜਰ ਸਿੰਘ ਵਾਸੀ ਰਾਮਗੜ੍ਹ ਸੰਧੂਆਂ ਥਾਣਾ ਲਹਿਰਾ, ਸੰਦੀਪ ਸਿੰਘ ਉਰਫ਼ ਘੋੜਾ ਪੁੱਤਰ ਮੁਨਸ਼ੀ ਸਿੰਘ ਵਾਸੀ ਲਹਿਰਾ ਜੋ ਗਾਗਾ ਰੋਡ 'ਤੇ ਸਫੈਦਿਆਂ ਦੇ ਝੁੰਡ 'ਚ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਹਨ। ਅਵਤਾਰ ਸਿੰਘ ਨੇ ਪੁਲਸ ਪਾਰਟੀ ਸਮੇਤ ਉਕਤ ਮੁਲਜ਼ਮਾਂ 'ਤੇ ਰੇਡ ਕੀਤੀ ਤੇ ਚਾਰਾਂ ਨੂੰ ਕਾਬੂ ਕੀਤਾ ਜਦਕਿ ਸੰਦੀਪ ਉਰਫ਼ ਘੋੜਾ ਮੌਕਾ ਤੋਂ ਭੱਜਣ 'ਚ ਕਾਮਯਾਬ ਹੋ ਗਿਆ। 
ਮੁਲਜ਼ਮਾਂ ਖਿਲਾਫ਼ ਆਰਮਜ਼ ਐਕਟ ਤਹਿਤ ਥਾਣਾ ਲਹਿਰਾ 'ਚ ਮਾਮਲਾ ਦਰਜ ਹੋਇਆ। ਕਾਬੂ ਕੀਤੇ ਮੁਲਜ਼ਮ ਲਖਵੀਰ ਸਿੰਘ ਉਰਫ਼ ਲੱਖੀ ਤੋਂ ਇਕ ਪਿਸਤੌਲ ਦੇਸੀ 12 ਬੋਰ ਸਮੇਤ 1 ਕਾਰਤੂਸ ਜ਼ਿੰਦਾ, ਰਾਜਵਿੰਦਰ ਸਿੰਘ ਉਰਫ਼ ਰਾਜੂ ਪਾਸੋਂ ਇਕ ਪਿਸਤੌਲ ਦੇਸੀ 32 ਬੋਰ ਸਮੇਤ 1 ਕਾਰਤੂਸ ਜ਼ਿੰਦਾ, ਸੰਸਾਰ ਸਿੰਘ ਪਾਸੋਂ ਇਕ ਪਿਸਤੌਲ 30 ਬੋਰ ਸਮੇਤ 1 ਕਾਰਤੂਸ ਜ਼ਿੰਦਾ ਤੇ ਦੋਸ਼ੀ ਮਨਦੀਪ ਸਿੰਘ ਉਰਫ਼ ਮੋਨਾ ਪਾਸੋਂ ਇਕ ਦੇਸੀ ਪਿਸਤੌਲ 315 ਬੋਰ ਸਮੇਤ 1 ਕਾਰਤੂਸ ਬਰਾਮਦ ਕਰਵਾਏ। ਇਕ ਨੇ ਪਿਉ ਨੂੰ ਕਤਲ ਕਰਨ ਤੇ ਦੂਜੇ ਨੇ ਬਦਲਾ ਲੈਣ ਲਈ ਖਰਦਿਆ ਸੀ ਅਸਲਾ : ਰਾਏ ਨੇ ਦੱਸਿਆ ਕਿ ਦੋਸ਼ੀਆਂ ਪਾਸੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਲਖਵੀਰ ਸਿੰਘ ਉਰਫ਼ ਲੱਖੀ ਉਕਤ ਦਾ ਸਾਲ 2016 ਤੋਂ ਆਪਣੇ ਪਿਤਾ ਜਰਨੈਲ ਸਿੰਘ ਨਾਲ ਘਰ ਦੀ ਵੰਡ ਸਬੰਧੀ ਝਗੜਾ ਸੀ ਅਤੇ ਇਸ ਨੇ ਆਪਣੇ ਪਿਤਾ ਨੂੰ ਮਾਰਨ ਲਈ ਅਸਲਾ ਖਰੀਦਿਆ ਸੀ ਤੇ ਦੋਸ਼ੀ ਰਾਜਵਿੰਦਰ ਸਿੰਘ ਉਕਤ ਨੇ ਮੰਨਿਆ ਕਿ ਸਾਲ 1993 'ਚ ਉਸ ਦੇ ਪਿਤਾ ਦਰਸ਼ਨ ਸਿੰਘ ਦਾ ਭੀਮ ਸਿੰਘ ਕਾਮਰੇਡ ਵਾਸੀ ਆਲਮਪੁਰ ਵਗੈਰਾ ਨੇ ਕਤਲ ਕਰ ਦਿੱਤਾ ਸੀ। ਉਸ ਨੇ ਇਸ ਕਤਲ ਦਾ ਬਦਲਾ ਲੈਣ ਲਈ ਇਹ ਅਸਲਾ ਖਰੀਦਿਆ ਸੀ।  ਦੂਸਰੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਰਾਏ ਨੇ ਦੱਸਿਆ ਕਿ ਸ. ਥ. ਕੇਵਲ ਸਿੰਘ ਕ੍ਰਿਸ਼ਨ ਸੀ. ਆਈ. ਏ . ਬਹਾਦਰ ਸਿੰਘ ਵਾਲਾ ਨੂੰ ਗੁਪਤ ਸੂਚਨਾ ਮਿਲੀ ਕਿ ਕਰਮਜੀਤ ਸਿੰਘ ਪੁੱਤਰ ਬਲਕਰਨ ਸਿੰਘ ਵਾਸੀ ਬੀਹਲਾ ਜ਼ਿਲਾ ਬਰਨਾਲਾ, ਇਲਿਆਸ ਖਾਨ ਪੁੱਤਰ ਲਾਲ ਦੀਨ ਵਾਸੀ ਤੱਖਰ ਖੁਰਦ ਸੰਦੌੜ, ਰਮਜਾਨ ਮੁਹੰਮਦ ਉਰਫ਼ ਜੱਗੀ ਪੁੱਤਰ ਰਸ਼ੀਦ ਮੁਹੰਮਦ ਵਾਸੀ ਮੁਬਰਾਰਕਪੁਰ ਚੁੰਘਾ ਥਾਣਾ ਸੰਦੌੜ, ਮਨਦੀਪ ਸਿੰਘ ਉਰਫ਼ ਮੈਂਡੀ ਪੁੱਤਰ ਗੁਰਚਰਨ ਸਿੰਘ ਵਾਸੀ ਮਹਿਲਾ ਚੌਕ ਜ਼ਿਲਾ ਸੰਗਰੂਰ, ਲਖਵੀਰ ਸਿੰਘ ਉਰਫ਼ ਵਿੱਕੀ ਪੁੱਤਰ ਪਿਆਰਾ ਸਿੰਘ ਵਾਸੀ ਭੁੰਦਨ ਜ਼ਿਲਾ ਸੰਗਰੂਰ, ਮੁਹੰਮਦ ਅਕਰਮ ਪੁੱਤਰ ਮੁਹੰਮਦ ਸਾਜਿਦ ਵਾਸੀ ਗੰਗੋਹ ਜ਼ਿਲਾ ਸਹਾਰਨਪੁਰ (ਯੂ.ਪੀ.) ਜੋ ਪਿੰਡ ਮੋਹਲੀ ਕੰਗਣਵਾਲ ਦੇ ਵਿਚਕਾਰ ਨਹਿਰ ਦੇ ਖੇਤਾਨਾਂ ਵਿਚ ਕਿਸੇ ਘਟਨਾ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਹਨ ਸ. ਥ. ਕੇਵਲ ਕ੍ਰਿਸ਼ਨ ਪੁਲਸ ਪਾਰਟੀ ਸਮੇਤ ਉਕਤ ਮੁਲਜ਼ਮਾਂ 'ਤੇ ਰੇਡ ਕਰ ਕੇ ਇਨ੍ਹਾਂ ਨੂੰ ਕਾਬੂ ਕੀਤਾ ਤੇ ਇਨ੍ਹਾਂ ਖਿਲਾਫ਼ ਆਰਮਜ਼ ਐਕਟ ਤਹਿਤ ਥਾਣਾ ਸੰਦੌੜ 'ਚ ਮਾਮਲਾ ਦਰਜ ਕੀਤਾ। ਮੁਲਜ਼ਮ ਕਰਮਜੀਤ ਸਿੰਘ ਪਾਸੋਂ ਇਕ ਪਿਸਤੌਲ 12 ਸਮੇਤ 1 ਕਾਰਤੂਸ ਜ਼ਿੰਦਾ, ਇਲਿਆਸ ਖਾਨ ਪਾਸੋਂ ਇਕ ਪਿਸਤੌਲ ਦੇਸੀ 315 ਬੋਰ ਸਮੇਤ 1 ਕਾਰਤੂਸ ਜ਼ਿੰਦਾ, ਰਮਜਾਨ ਮੁਹੰਮਦ ਉਰਫ਼ ਜੱਗੀ ਤੋਂ ਇਕ ਪਿਸਤੌਲ 315 ਬੋਰ ਸਮੇਤ 1 ਕਾਰਤੂਸ ਜ਼ਿੰਦਾ, ਮਨਦੀਪ ਉਰਫ਼ ਮੈਂਡੀ ਪਾਸੋਂ ਇਕ ਪਿਸਤੌਲ ਦੇਸੀ ਇਕ ਪਿਸਤੌਲ ਦੇਸੀ 315 ਬੋਰ ਸਮੇਤ 1 ਕਾਰਤੂਸ ਜ਼ਿੰਦਾ ਬਰਾਮਦ ਕਰਵਾਏ ਗਏ। ਮੁਲਜ਼ਮਾਂ ਨੇ ਇਹ ਅਸਲੇ ਮੁਹੰਮਦ ਅਕਰਮ ਪੁੱਤਰ ਮੁਹੰਮਦ ਸਾਜਿਦ ਪਾਸੋਂ ਖਰੀਦ ਕੀਤਾ ਸੀ। ਇਕ ਪ੍ਰੈੱਸ ਕਾਨਫਰੰਸ ਦੌਰਾਨ ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ, ਹਰਮੀਤ ਸਿੰਘ ਹੁੰਦਲ ਕਪਤਾਨ ਪੁਲਸ (ਇੰਨ.) ਸੰਗਰੂਰ, ਹਰਿੰਦਰ ਸਿੰਘ ਕਪਤਾਨ ਪੁਲਸ (ਸਥਾਨਕ) ਸੰਗਰੂਰ, ਇੰਸਪੈਕਟਰ ਵਿਜੈ ਕੁਮਾਰ ਸੀ. ਆਈ. ਏ. ਬਹਾਦਰ ਸਿੰਘ ਵਾਲਾ ਆਦਿ ਹਾਜ਼ਰ ਸਨ। 


Related News