ਪੁਲਸ ਨੇ ਚਿੱਟੇ ਸਣੇ ਵਿਅਕਤੀ ਨੂੰ ਕੀਤਾ ਕਾਬੂ

Saturday, Jan 13, 2018 - 07:06 AM (IST)

ਮਾਲੇਰਕੋਟਲਾ(ਸ਼ਹਾਬੂਦੀਨ/ਜ਼ਹੂਰ)- ਮਾਲੇਰਕੋਟਲਾ ਥਾਣਾ ਸਿਟੀ-2 ਦੇ ਐੱਸ. ਐੱਚ. ਓ. ਮਜੀਦ ਖਾਂ ਦੀ ਅਗਵਾਈ ਵਾਲੀ ਪੁਲਸ ਪਾਰਟੀ ਨੇ ਇਕ ਵਿਅਕਤੀ ਨੂੰ ਬਰਾਊਨ ਸ਼ੂਗਰ (ਚਿੱਟੇ) ਸਣੇ ਗ੍ਰਿਫਤਾਰ ਕੀਤਾ। ਥਾਣਾ ਮੁਖੀ ਮਜੀਦ ਖਾਂ ਨੇ ਪ੍ਰੈੱਸ ਨੂੰ ਦੱਸਿਆ ਕਿ ਏ. ਐੱਸ. ਆਈ. ਹਰਜਿੰਦਰ ਸਿੰਘ ਤੇ ਹੌਲਦਾਰ ਜਗਮੇਲ ਸਿੰਘ ਨੇ ਪੁਲਸ ਪਾਰਟੀ ਸਣੇ ਮਤੋਈ ਚੁੰਗੀ ਤੋਂ ਪਿੰਡ ਵੱਲ ਨੂੰ ਜਾਂਦੇ ਸਮੇਂ ਟੀ-ਪੁਆਇੰਟ ਡੇਰਾ ਬਾਬਾ ਆਤਮਾ ਰਾਮ ਵਿਖੇ ਇਕ ਵਿਅਕਤੀ ਨੂੰ ਕਾਬੂ ਕਰ ਕੇ ਉਸ ਕੋਲੋਂ 2 ਗ੍ਰਾਮ ਚਿੱਟਾ (ਬਰਾਊਨ ਸ਼ੂਗਰ) ਬਰਾਮਦ ਕੀਤੀ। ਮੁਲਜ਼ਮ ਦੀ ਪਛਾਣ ਮੁਹੰਮਦ ਸਾਜਿਦ ਉਰਫ ਬਾਲੂ ਪੁੱਤਰ ਮੁਹੰਮਦ ਬਾਬੂ ਵਾਸੀ ਮੁਹੱਲਾ ਮਲੇਰ ਗੁੱਜਰਾਂ ਮਾਲੇਰਕੋਟਲਾ ਵਜੋਂ ਹੋਈ, ਜਿਸ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ।


Related News