ਚੋਰੀ ਦੇ 20 ਗੱਟੇ ਝੋਨੇ ਸਣੇ 2 ਨੌਜਵਾਨ ਕਾਬੂ

Saturday, Jan 13, 2018 - 12:14 AM (IST)

ਫਿਰੋਜ਼ਪੁਰ(ਗੁਰਮੇਲ, ਮਲਹੋਤਰਾ)—ਥਾਣਾ ਸਿਟੀ ਜ਼ੀਰਾ ਪੁਲਸ ਨੇ 2 ਨੌਜਵਾਨਾਂ ਨੂੰ ਚੋਰੀ ਦੇ ਝੋਨੇ ਦੇ 20 ਗੱਟੇ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਇੰਚਾਰਜ ਥਾਣਾ ਕੁਮਾਰ ਅਤੇ ਤਫ਼ਤੀਸ਼ੀ ਭਗਵਾਨ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਗੋਲਡਨ ਰਾਈਸ ਮਿੱਲ ਜ਼ੀਰਾ ਦੇ ਮਾਲਕ ਰਾਜਿੰਦਰਪਾਲ ਸਿੰਘ ਪੁੱਤਰ ਬਲਵੀਰ ਸਿੰਘ ਨੇ ਪੁਲਸ ਪਾਸ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਦੇ ਸ਼ੈਲਰ ਵਿਚ ਝੋਨਾ ਚੋਰੀ ਹੋਇਆ ਹੈ। ਪੁਲਸ ਨੇ ਇਸ ਮਾਮਲੇ ਵਿਚ ਮੁਕੱਦਮਾ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕੀਤੀ ਅਤੇ ਮੁਸ਼ਤੈਦੀ ਨਾਲ 2 ਵਿਅਕਤੀਆਂ ਗੁਰਜੰਟ ਸਿੰਘ ਪੁੱਤਰ ਦਰਸ਼ਨ ਸਿੰੰਘ ਵਾਸੀ ਪੰਜਗਰਾਂਈ ਹਾਲ ਅਬਾਦ ਮੋਗਾ ਅਤੇ ਗੁਰਪ੍ਰੀਤ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਲੌਗੋਦੇਵਾ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ, ਜਿਨ੍ਹਾਂ ਕੋਲੋਂ ਚੋਰੀ ਦੇ 20 ਗੱਟੇ ਝੋਨਾ ਬਰਾਮਦ ਹੋਏ ਹਨ ਅਤੇ ਦੋਸ਼ੀਆਂ ਪਾਸੋਂ ਇਕ ਡਿਸਕਵਰ ਮੋਟਰਸਾਈਕਲ ਵੀ ਬਰਾਮਦ ਹੋਇਆ ਹੈ।  


Related News