ਪ੍ਰਵਾਸੀਆਂ ਦੇ ਖਾਤਿਆਂ ਤੋਂ ਏ. ਟੀ. ਐੱਮ. ਕਾਰਡ ਬਦਲ ਕੇ ਪੈਸੇ ਕਢਵਾਉਣ ਵਾਲਾ ਕਾਬੂ

Tuesday, Jan 02, 2018 - 05:09 AM (IST)

ਪ੍ਰਵਾਸੀਆਂ ਦੇ ਖਾਤਿਆਂ ਤੋਂ ਏ. ਟੀ. ਐੱਮ. ਕਾਰਡ ਬਦਲ ਕੇ ਪੈਸੇ ਕਢਵਾਉਣ ਵਾਲਾ ਕਾਬੂ

ਲੁਧਿਆਣਾ(ਪੰਕਜ)-ਡਾਬਾ ਇਲਾਕੇ ਵਿਚ ਏ. ਟੀ. ਐੱਮ. ਤੋਂ ਪੈਸੇ ਕਢਵਾਉਣ ਲਈ ਪੁੱਜਣ ਵਾਲੇ ਪ੍ਰਵਾਸੀਆਂ ਦਾ ਧੋਖੇ ਨਾਲ ਏ. ਟੀ. ਐੱਮ. ਬਦਲ ਕੇ ਪੈਸੇ ਕਢਵਾਉਣ ਵਾਲਾ ਦੋਸ਼ੀ ਆਖਰਕਾਰ ਫੜਿਆ ਗਿਆ। ਘਟਨਾ ਦੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਨੇ ਦੱਸਿਆ ਕਿ ਪਿਛਲੇ ਕੁੱਝ ਸਮੇਂ ਤੋਂ ਲੋਕ ਏ. ਟੀ. ਐੱਮ. ਰਾਹੀਂ ਨਕਦੀ ਨਿਕਲਣ ਦੀਆਂ ਸ਼ਿਕਾਇਤਾਂ ਕਰ ਰਹੇ ਸਨ। ਸੋਮਵਾਰ ਨੂੰ ਤਨਖਾਹ ਦੇ 80 ਹਜ਼ਾਰ ਕਢਵਾਉਣ ਪੁੱਜੇ ਪ੍ਰਵਾਸੀ ਦੇ ਨਾਲ ਏ. ਟੀ. ਐੱਮ. ਵਿਚ ਦਾਖਲ ਹੋਏ ਸ਼ਾਤਰ ਨੌਜਵਾਨ ਨੇ ਪ੍ਰਵਾਸੀ ਦੇ ਕਾਰਡ ਨੂੰ ਮਸ਼ੀਨ ਵਿਚ ਪਾਇਆ ਬਾਕੀ ਫਾਰਮੈਲਟੀਆਂ ਪੂਰੀਆਂ ਕਰ ਦਿੱਤੀਆਂ ਪਰ ਨਕਦੀ ਬਾਹਰ ਨਾ ਨਿਕਲਣ 'ਤੇ ਉਸ ਨੇ ਪੀੜਤ ਨੂੰ ਮਸ਼ੀਨ ਵਿਚ ਖਰਾਬੀ ਦਾ ਬਹਾਨਾ ਬਣਾ ਕੇ ਦੂਜੇ ਏ. ਟੀ. ਐੱਮ. 'ਤੇ ਜਾਣ ਦੀ ਸਲਾਹ ਦਿੱਤੀ। ਜਿਉਂ ਹੀ ਪੀੜਤ ਉਥੋਂ ਨਿਕਲਿਆ, ਉਸੇ ਸਮੇਂ ਉਸ ਦੇ ਮੋਬਾਇਲ ਫੋਨ 'ਤੇ 8 ਹਜ਼ਾਰ ਦੀ ਨਕਦੀ ਨਿਕਲਣ ਦਾ ਮੈਸੇਜ ਆ ਗਿਆ, ਜਿਸ 'ਤੇ ਪੀੜਤ ਤੁਰੰਤ ਵਾਪਸ ਏ. ਟੀ. ਐੱਮ. 'ਤੇ ਪੁੱਜਿਆ ਤਾਂ ਦੇਖਿਆ ਕਿ ਉਕਤ ਦੋਸ਼ੀ ਉਸ ਦੇ ਖਾਤੇ ਤੋਂ ਨਿਕਲੀ 8 ਹਜ਼ਾਰ ਰੁਪਏ ਦੀ ਨਕਦੀ ਜੇਬ ਵਿਚ ਪਾ ਰਿਹਾ ਸੀ, ਜਿਸ 'ਤੇ ਪੀੜਤ ਨੇ ਉਸ ਨੂੰ ਦਬੋਚ ਲਿਆ ਅਤੇ ਰੌਲਾ ਪਾ ਦਿੱਤਾ ਅਤੇ ਰਾਹਗੀਰਾਂ ਨੂੰ ਘਟਨਾ ਤੋਂ ਜਾਣੂ ਕਰਵਾਇਆ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਡਾਬਾ ਪੁਲਸ ਮੌਕੇ 'ਤੇ ਪੁੱਜੀ ਅਤੇ ਦੋਸ਼ੀ ਨੂੰ ਕਾਬੂ ਕਰ ਕੇ ਪੁੱਛਗਿੱਛ ਕੀਤੀ ਤਾਂ ਸਾਫ ਹੋਇਆ ਕਿ ਸ਼ਾਤਰ ਨੌਸਰਬਾਜ਼ ਦਾ ਨਾਂ ਅਭਿਸ਼ੇਕ ਕੁਮਾਰ ਹੈ, ਜੋ ਕਿ ਨਸ਼ੇ ਦਾ ਆਦੀ ਹੈ ਅਤੇ ਪਹਿਲਾਂ ਵੀ ਏ. ਟੀ. ਐੱਮ. ਕਾਂਡ ਵਿਚ ਜੇਲ ਜਾ ਚੁੱਕਾ ਹੈ। ਪੁਲਸ ਦੋਸ਼ੀ ਖਿਲਾਫ ਕੇਸ ਦਰਜ ਕਰਨ ਜਾ ਰਹੀ ਹੈ।


Related News