ਗਾਂਜੇ ਸਮੇਤ ਔਰਤ ਨੂੰ ਕੀਤਾ ਗ੍ਰਿਫਤਾਰ
Sunday, Dec 03, 2017 - 04:53 AM (IST)
ਲੁਧਿਆਣਾ(ਵਿਪਨ)-ਸਥਾਨਕ ਰੇਲਵੇ ਸਟੇਸ਼ਨ 'ਤੇ ਚੈਕਿੰਗ ਦੌਰਾਨ ਰੇਲਵੇ ਪੁਲਸ ਦੇ ਸੀ. ਆਈ. ਏ. ਵਿੰਗ ਵਲੋਂ ਨਸ਼ਾ ਸਮੱਗਲਰ ਇਕ ਔਰਤ ਨੂੰ ਗਾਂਜੇ ਸਮੇਤ ਕਾਬੂ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਜੀ. ਆਰ. ਪੀ. ਦੇ ਸੀ. ਆਈ. ਏ. ਵਿੰਗ ਦੇ ਇੰਚਾਰਜ ਜਸਕਰਨ ਸਿੰਘ ਨੇ ਦੱਸਿਆ ਕਿ ਉਹ ਏ. ਐੱਸ. ਆਈ. ਪਲਵਿੰਦਰ ਸਿੰਘ ਭਿੰਡਰ, ਏ. ਐੱਸ. ਆਈ. ਬੀਰਬਲ ਅਤੇ ਪੁਲਸ ਪਾਰਟੀ ਦੇ ਨਾਲ ਰੇਲਵੇ ਸਟੇਸ਼ਨ 'ਤੇ ਚੈਕਿੰਗ ਕਰ ਰਹੇ ਸਨ ਤਾਂ ਪਲੇਟਫਾਰਮ ਨੰ. 1 'ਤੇ ਮਾਲ ਗੋਦਾਮ ਵਲੋਂ ਬਾਹਰ ਨਿਕਲਦੇ ਰਸਤੇ ਦੇ ਨੇੜੇ ਇਕ ਔਰਤ ਪੁਲਸ ਨੂੰ ਚੈਕਿੰਗ ਕਰਦੇ ਦੇਖ ਘਬਰਾ ਗਈ ਅਤੇ ਉਥੋਂ ਵਾਪਸ ਮੁੜਨ ਦਾ ਯਤਨ ਕੀਤਾ। ਸ਼ੱਕ ਪੈਣ 'ਤੇ ਉਸ ਨੂੰ ਕਾਬੂ ਕਰ ਕੇ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 7 ਕਿਲੋਗ੍ਰਾਮ ਗਾਂਜਾ ਬਰਾਮਦ ਹੋਇਆ। ਫੜੀ ਔਰਤ ਦੀ ਪਛਾਣ ਬਿਹਾਰ ਦੇ ਜ਼ਿਲਾ ਦਰਭੰਗਾ ਦੀ ਰਹਿਣ ਵਾਲੀ ਹਿਜ਼ਲੀਨ ਦੇ ਰੂਪ ਵਿਚ ਹੋਈ ਹੈ। ਉਸ ਨੇ ਜਾਂਚ ਦੌਰਾਨ ਦੱਸਿਆ ਕਿ ਇਹ ਗਾਂਜਾ ਉਸ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਦਹਭੰਗਾ ਸਟੇਸ਼ਨ 'ਤੇ ਦਿੱਤਾ ਸੀ ਅਤੇ ਲੁਧਿਆਣਾ ਸਟੇਸ਼ਨ ਦੇ ਬਾਹਰ ਨਿਕਲ ਕੇ ਉਸ ਦੇ ਸਪੁਰਦ ਕਰਨਾ ਸੀ। ਜਿਸ ਦੇ ਬਦਲੇ ਉਸ ਨੂੰ 2000 ਰੁਪਏ ਆਉਣ-ਜਾਣ ਦਾ ਕਿਰਾਇਆ ਅਤੇ ਖਾਣ ਪੀਣ ਦੇ ਪੈਸੇ ਮਿਲਣੇ ਸਨ। ਜਸਕਰਨ ਸਿੰਘ ਨੇ ਦੱਸਿਆ ਕਿ ਦੋਸ਼ੀ ਔਰਤ 'ਤੇ ਐੱਨ. ਡੀ. ਪੀ. ਐੱਸ. ਐਕਟ ਦੀ ਧਾਰਾ 20/61/85 'ਚ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
