ਪੁਲਸ ਨੇ ਭਾਰੀ ਮਾਤਰਾ ''ਚ ਨਸ਼ੀਲੇ ਪਦਾਰਥ ਕੀਤੇ ਬਰਾਮਦ
Wednesday, Oct 25, 2017 - 07:01 AM (IST)
ਸੰਗਰੂਰ(ਵਿਵੇਕ ਸਿੰਧਵਾਨੀ, ਰਵੀ)- ਜ਼ਿਲਾ ਸੰਗਰੂਰ ਪੁਲਸ ਨੇ ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਐੱਸ. ਐੱਸ. ਪੀ. ਸੰਗਰੂਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਥਾਣਾ ਅਮਰਗੜ੍ਹ ਦੇ ਸਹਾਇਕ ਥਾਣੇਦਾਰ ਸਾਧਾ ਸਿੰਘ ਨੇ ਗਸ਼ਤ ਦੌਰਾਨ ਪਿੰਡ ਨੇੜੇ ਟੀ-ਪੁਆਇੰਟ ਝੱਲ ਤੋਂ ਗੁਰਪ੍ਰੀਤ ਸਿੰਘ ਉਰਫ ਕਾਲਾ ਪੁੱਤਰ ਮੇਵਾ ਸਿੰਘ ਵਾਸੀ ਜੱਬੋਮਾਜਰਾ ਕੋਲੋਂ 2 ਕਿਲੋ ਭੁੱਕੀ ਬਰਾਮਦ ਕੀਤੀ। ਥਾਣਾ ਅਮਰਗੜ੍ਹ ਦੇ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੇ ਪਿੰਡ ਸਲਾਰ ਤੋਂ ਜੀਤ ਸਿੰਘ ਪੁੱਤਰ ਭਾਗ ਸਿੰਘ ਵਾਸੀ ਬਾਠਾਂ ਕੋਲੋਂ 50 ਬੋਤਲਾਂ ਠੇਕਾ ਸ਼ਰਾਬ ਦੇਸੀ ਹਰਿਆਣਾ ਦੀਆਂ ਬਰਾਮਦ ਕੀਤੀਆਂ। ਥਾਣਾ ਸਦਰ ਧੂਰੀ ਦੇ ਹੌਲਦਾਰ ਸੁਖਪਾਲ ਸਿੰਘ ਨੇ ਸਤਪਾਲ ਸ਼ਰਮਾ ਉਰਫ ਸੱਤੂ ਪੁੱਤਰ ਰਾਮ ਚੰਦ ਵਾਸੀ ਬਾਲੀਆਂ ਦੇ ਖੇਤ 'ਚ ਰੇਡ ਕੀਤੀ। ਸਤਪਾਲ ਸ਼ਰਮਾ ਅਤੇ ਬਲਜੀਤ ਰਾਏ ਉਰਫ ਕੱਦੂ ਪੁੱਤਰ ਰਾਮਪਾਲ ਵਾਸੀ ਬਾਲੀਆਂ ਮੌਕੇ ਤੋਂ ਭੱਜ ਗਏ। ਸਤਪਾਲ ਸ਼ਰਮਾ ਨੇ ਇਹ ਜ਼ਮੀਨ ਠੇਕੇ 'ਤੇ ਲਈ ਹੋਈ ਹੈ। ਪੁਲਸ ਪਾਰਟੀ ਨੇ ਮੌਕੇ ਤੋਂ ਚਾਲੂ ਭੱਠੀ, 20 ਲੀਟਰ ਲਾਹਣ ਅਤੇ 5 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਥਾਣਾ ਸਿਟੀ ਸੁਨਾਮ ਦੇ ਹੌਲਦਾਰ ਰਣਜੀਤ ਸਿੰਘ ਨੇ ਮਨੀ ਸਿੰਘ ਪੁੱਤਰ ਭੂਰਾ ਸਿੰਘ ਅਤੇ ਮਨਜੀਤ ਸਿੰਘ ਪੁੱਤਰ ਪ੍ਰਤਾਪ ਸਿੰਘ ਵਾਸੀ ਸੁਨਾਮ ਨੂੰ ਰੇਡ ਕਰ ਕੇ ਕਾਬੂ ਕਰਦਿਆਂ ਉਨ੍ਹਾਂ ਕੋਲੋਂ 60 ਬੋਤਲਾਂ ਠੇਕਾ ਸ਼ਰਾਬ ਦੇਸੀ ਹਰਿਆਣਾ ਦੀਆਂ ਬਰਾਮਦ ਕੀਤੀਆਂ।
