ਵੱਖ-ਵੱਖ ਮਾਮਲਿਆਂ ''ਚ ਭਗੌੜੇ ਕਾਬੂ

Saturday, Sep 16, 2017 - 06:49 AM (IST)

ਤਰਨਤਾਰਨ(ਜ. ਬ.)-ਐਂਟੀ ਪਾਵਰ ਥੈਫਟ ਅੰਮ੍ਰਿਤਸਰ ਦੀ ਪੁਲਸ ਨੇ ਸਿੱਧੀ ਕੁੰਡੀ ਲਾ ਕੇ ਚੱਕੀ ਚਲਾਉਣ ਵਾਲੇ ਕਿਸਾਨ ਸੰਘਰਸ਼ ਕਮੇਟੀ ਦੇ ਮੈਂਬਰ ਜਿਹੜਾ ਕਿ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤਾ ਗਿਆ ਸੀ, ਨੂੰ ਉਸਦੇ ਘਰੋਂ ਗ੍ਰਿਫਤਾਰ ਕਰ ਲਿਆ ਗਿਆ, ਜਿਸ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਅੰਮ੍ਰਿਤਸਰ ਦੀ ਸੈਂਟਰ ਜੇਲ ਵਿਚ ਭੇਜ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਰਾ ਹਰੀਕੇ ਦੇ ਤਤਕਾਲ ਐੱਸ. ਡੀ. ਓ. ਕਸ਼ਮੀਰਾ ਲਾਲ ਨੇ ਗੁਪਤ ਸੂਚਨਾ ਦੇ ਆਧਾਰ 'ਤੇ 23 ਅਕਤੂਬਰ 2012 ਚਰਨਜੀਤ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਬਹੁ ਹਵੇਲੀਆਂ ਨੂੰ ਆਟੇ ਵਾਲੀ ਚੱਕੀ ਸਿੱਧੀ ਕੁੰਡੀ ਲਾ ਕੇ ਬਿਜਲੀ ਚੋਰੀ ਕਰਦੇ ਨੂੰ ਰੰਗੇ ਹੱਥੀਂ ਫੜਿਆ ਸੀ, ਜਿਸਦੇ ਸਬੰਧ 'ਚ ਉਸਦੇ ਖਿਲਾਫ ਥਾਣਾ ਅੰਮ੍ਰਿਤਸਰ ਵਿਖੇ ਮੁਕੱਦਮਾ 376/12, ਜੁਰਮ ਬਿਜਲੀ ਐਕਟ ਅਧੀਨ ਮਾਮਲਾ ਦਰਜ ਕੀਤਾ ਸੀ। ਦੋਸ਼ੀ ਉਸ ਦਿਨ ਤੋਂ ਭਗੌੜਾ ਚੱਲਿਆ ਆ ਰਿਹਾ ਸੀ। ਬਿਜਲੀ ਬੋਰਡ ਨੇ ਇਸ ਸਬੰਧ ਵਿਚ ਚਰਨਜੀਤ ਸਿੰਘ ਨੂੰ 1.93 ਲੱਖ ਰੁਪਏ ਜੁਰਮਾਨਾ ਕੀਤਾ ਸੀ। ਅੱਜ ਐਂਟੀ ਪਾਵਰ ਥੈਫਟ ਦੇ ਇੰਚਾਰਜ ਐੱਸ. ਐੱਚ. ਓ. ਅਮਰਜੀਤ ਸਿੰਘ ਦੀ ਅਗਵਾਈ ਵਿਚ ਐੱਸ. ਆਈ. ਵਰਿਆਮ ਸਿੰਘ ਅਤੇ ਏ. ਐੱਸ. ਆਈ. ਬਲਦੇਵ ਸਿੰਘ ਨੇ ਸਮੇਤ ਪੁਲਸ ਪਾਰਟੀ ਚਰਨਜੀਤ ਸਿੰਘ ਨੂੰ ਘੇਰਾਬੰਦੀ ਕਰ ਕੇ ਗ੍ਰਿਫਤਾਰ ਕਰ ਲਿਆ। ਇਸੇ ਤਰ੍ਹਾਂ ਥਾਣਾ ਭਿੱਖੀਵਿੰਡ ਦੇ ਏ. ਐੱਸ. ਆਈ. ਜਸਪਾਲ ਸਿੰਘ ਨੇ ਸਮੇਤ ਪੁਲਸ ਪਾਰਟੀ ਦੌਰਾਨੇ ਗਸ਼ਤ ਮਨਜਿੰਦਰ ਸਿੰਘ ਜੋ ਮੁਕੱਦਮਾ ਨੰਬਰ 6/13, ਜੁਰਮ ਧਾਰਾ 22, 61,85, ਐੱਨ. ਡੀ. ਪੀ. ਐੱਸ. ਐਕਟ ਤਹਿਤ ਥਾਣਾ ਭਿਖੀਵਿੰਡ ਵਿਚ ਦੋਸ਼ੀ ਹੈ ਅਤੇ ਮਾਣਯੋਗ ਅਦਾਲਤ ਵੱਲੋਂ ਭਗੌੜਾ ਐਲਾਨਿਆ ਗਿਆ ਹੈ, ਨੂੰ ਕਾਬੂ ਕਰ ਕੇ ਤਫਤੀਸ਼ ਅਮਲ ਵਿਚ ਲਿਆਂਦੀ ਹੈ। ਇਸ ਸਬੰਧੀ ਤਫਤੀਸ਼ੀ ਅਫਸਰ ਜਸਵਿੰਦਰਪਾਲ ਸਿੰਘ ਨੇ ਮੁਕੱਦਮਾ ਨੰਬਰ 215, ਜੁਰਮ ਧਾਰਾ 174ਏ ਤਹਿਤ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸੇ ਤਰ੍ਹਾਂ ਥਾਣਾ ਸਰਹਾਲੀ ਦੇ ਏ.ਐੱਸ.ਆਈ. ਸਾਹਿਬ ਸਿੰਘ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਸੁਖਦੇਵ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਮੁੰਡਾਪਿੰਡ ਜੋ ਕਿ ਮੁਕੱਦਮਾ ਨੰ. 26 ਮਿਤੀ 1 ਮਾਰਚ 2013 ਜੁਰਮ ਧਾਰਾ 15,61,85, ਐੱਨ.ਡੀ.ਪੀ.ਐੱਸ. ਐਕਟ ਤਹਿਤ ਥਾਣਾ ਸਰਹਾਲੀ ਦਾ ਦੋਸ਼ੀ ਹੈ। ਜੋ ਮਾਣਯੋਗ ਅਦਾਲਤ ਕੇ.ਕੇ. ਜੈਨ ਐਡੀਸ਼ਨਲ ਸੈਸ਼ਨ ਜੱਜ ਤਰਨਤਾਰਨ ਵੱਲੋਂ ਪੀ.ਓ. ਘੋਸ਼ਿਤ ਕੀਤਾ ਗਿਆ ਸੀ, ਨੂੰ ਅੱਜ ਏ.ਐੱਸ.ਆਈ. ਸਾਹਿਬ ਸਿੰਘ ਨੇ ਗ੍ਰਿਫਤਾਰ ਕਰ ਕੇ ਮਾਮਲਾ ਦਰਜ ਕਰ ਲਿਆ ਹੈ।


Related News