ਕੁੱਟਮਾਰ ਦੀ ਤਿਆਰੀ ਕਰਦੇ ਹਥਿਆਰਾਂ ਸਮੇਤ 3 ਦਬੋਚੇ
Friday, Sep 08, 2017 - 06:59 AM (IST)
ਸੰਗਰੂਰ(ਬੇਦੀ)-ਪੁਲਸ ਨੇ ਤਿੰਨ ਦਹਿਸ਼ਤਗਰਦਾਂ ਨੂੰ ਭਾਰੀ ਮਾਤਰਾ 'ਚ ਹਥਿਆਰਾਂ ਸਮੇਤ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਪ੍ਰੈੱਸ ਕਾਨਫਰੰਸ ਦੌਰਾਨ ਐੱਸ. ਪੀ. ਹਰਮੀਤ ਸਿੰਘ ਹੁੰਦਲ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਅਵਤਾਰ ਸਿੰਘ ਨੇ ਸਮੇਤ ਪੁਲਸ ਪਾਰਟੀ ਮੁਖਬਰ ਦੀ ਸੂਚਨਾ ਮਿਲਣ 'ਤੇ ਦੋਸ਼ੀਆਨ ਜਤਿੰਦਰ ਸਿੰਘ ਉਰਫ ਬੰਟੀ ਪੁੱਤਰ ਸੁਰਿੰਦਰਪਾਲ ਵਾਸੀ ਨੌਸ਼ਹਿਰਾ, ਸੰਦੀਪ ਸਿੰਘ ਉਰਫ ਭਲਵਾਨ ਪੁੱਤਰ ਦਰਸ਼ਨ ਸਿੰਘ ਵਾਸੀ ਨੌਸ਼ਹਿਰਾ ਤੇ ਸੁਦਾਗਰ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਹਥੋਈ ਨੂੰ ਅਲਟੋ ਗੱਡੀ ਸਮੇਤ ਕਾਬੂ ਕਰ ਕੇ ਉਨ੍ਹਾਂ ਕੋਲੋਂ 2 ਦੇਸੀ ਪਿਸਤੌਲ (ਕੱਟੇ) 315 ਬੋਰ, 5 ਜ਼ਿੰਦਾ ਕਾਰਤੂਸ ਅਤੇ 2 ਨਲਕੇ ਦੀਆਂ ਹੱਥੀਆਂ ਤੇ 2 ਲੋਹੇ ਦੀਆਂ ਪੱਤੀਆਂ ਮੁੱਠੇ ਬਰਾਮਦ ਕੀਤੇ। ਜ਼ਿਕਰਯੋਗ ਹੈ ਕਿ ਉਕਤ ਦੋਸ਼ੀ ਕਿਸੇ ਘਟਨਾ ਨੂੰ ਅੰਜਾਮ ਦੇਣ ਦੀ ਤਿਆਰੀ 'ਚ ਸਨ।
