ਪੁਲਸ ਨੇ ਹੈਰੋਇਨ ਸਣੇ ਔਰਤ ਨੂੰ ਕੀਤਾ ਗ੍ਰਿਫਤਾਰ

Wednesday, Jul 26, 2017 - 05:36 AM (IST)

ਜਲੰਧਰ(ਪ੍ਰੀਤ)-ਕਮਿਸ਼ਨਰੇਟ ਦੇ ਸੀ. ਆਈ. ਦੇ ਸਟਾਫ ਦੀ ਪੁਲਸ ਨੇ 200 ਗ੍ਰਾਮ ਹੈਰੋਇਨ ਸਣੇ ਔਰਤ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀ ਔਰਤ ਦਾ ਪਤੀ ਅਤੇ ਜੀਜਾ ਹੈਰੋਇਨ ਸਮੱਗਲਿੰਗ 'ਚ ਜੇਲ 'ਚ ਸਜ਼ਾ ਕੱਟ ਰਹੇ ਹਨ। ਦੋਸ਼ੀ ਔਰਤ ਸੰਦੀਪ ਕੌਰ ਉਰਫ ਸੋਨੀਆ ਖੁਦ ਵੀ ਸਮੱਗਲਿੰਗ ਦੇ ਕੇਸ 'ਚ ਜ਼ਮਾਨਤ 'ਤੇ ਛੁਟ ਕੇ ਆਈ ਸੀ। ਪੁਲਸ ਕਮਿਸ਼ਨਰ ਪ੍ਰਵੀਨ ਕੁਮਾਰ ਸਿਨਹਾ ਦੇ ਨਿਰਦੇਸ਼ਾਂ 'ਤੇ ਸੀ. ਆਈ. ਏ. ਸਟਾਫ-1 ਦੇ ਇੰਸਪੈਕਟਰ ਅਜੇ ਸਿੰਘ ਦੀ ਅਗਵਾਈ 'ਚ ਪੁਲਸ ਟੀਮ ਨੇ ਸੰਦੀਪ ਕੌਰ ਉਰਫ ਸੋਨੀਆ ਪਤਨੀ ਸੁਰਿੰਦਰ ਕੁਮਾਰ ਵਾਸੀ ਗੁਰਮੀਤ ਨਗਰ, ਜਲੰਧਰ ਨੂੰ ਗ੍ਰਿਫਤਾਰ ਕੀਤਾ। ਦੋਸ਼ੀ ਸੰਦੀਪ ਕੌਰ 200 ਗ੍ਰਾਮ ਹੈਰੋਇਨ ਲੈ ਕੇ ਐਕਟਿਵਾ 'ਤੇ ਸਪਲਾਈ ਦੇਣ ਜਾ ਰਹੀ ਸੀ। ਪੁਲਸ ਮੁਤਾਬਕ ਸੰਦੀਪ ਕੌਰ ਦਾ ਪਤੀ ਸੁਰਿੰਦਰ ਕੁਮਾਰ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ 'ਚ 10 ਸਾਲ ਦੀ ਸਜ਼ਾ ਕੱਟ ਰਿਹਾ ਹੈ ਅਤੇ ਜੀਜਾ ਮਨਜੀਤ ਸਿੰਘ ਵੀ ਸਮੱਗਲਿੰਗ 'ਚ ਤਿਹਾੜ ਜੇਲ ਦਿੱਲੀ 'ਚ ਸਜ਼ਾ ਕੱਟ ਰਿਹਾ ਹੈ। ਪੁਲਸ ਮੁਤਾਬਕ ਸੰਦੀਪ ਕੌਰ ਦੇ ਪਰਿਵਾਰ ਦੇ ਹੋਰ ਮੈਂਬਰ ਵੀ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ 'ਚ ਸ਼ਾਮਲ ਹਨ। ਦੋਸ਼ੀ ਔਰਤ ਦਿੱਲੀ ਤੋਂ ਹੈਰੋਇਨ ਲਿਆ ਕੇ ਇੱਥੇ ਪ੍ਰਚੂਨ 'ਚ ਵੇਚਦੀ ਸੀ। ਸੰਦੀਪ ਦੇ ਖਿਲਾਫ ਪਹਿਲਾਂ ਵੀ ਕੇਸ ਦਰਜ ਹੋਇਆ ਸੀ। ਕੁੱਝ ਸਮਾਂ ਪਹਿਲਾਂ ਹੀ ਉਹ ਜ਼ਮਾਨਤ 'ਤੇ ਛੁਟ ਕੇ ਆਈ ਸੀ।


Related News