ਅਗਨੀ ਵੀਰ ਯੋਜਨਾ ਤਹਿਤ ਭਰਤੀ ਲਈ ਆਏ 20 ਸਾਲਾ ਨੌਜਵਾਨ ਦੀ ਟਰਾਇਲ ਦੌਰਾਨ ਮੌਤ

09/04/2022 6:10:42 PM

ਗੁਰਦਾਸਪੁਰ (ਵਿਨੋਦ, ਗੁਰਪ੍ਰੀਤ) : ਗੁਰਦਾਸਪੁਰ ਤਿੱਬੜੀ ਆਰਮੀ ਕੈਂਟ ਵਿਚ ਅਗਨੀ ਵੀਰ ਯੋਜਨਾ ਤਹਿਤ ਹੋ ਰਹੀ ਭਰਤੀ ਦੌਰਾਨ ਰਨਿੰਗ ਟਰੈਕ ’ਤੇ ਦੌੜ ਲਗਾਉਂਦੇ ਸਮੇਂ 20 ਸਾਲਾਂ ਨੌਜਵਾਨ ਅਸ਼ਵਨੀ ਕੁਮਾਰ ਦੀ ਅਚਾਨਕ ਬੇਹੋਸ਼ ਹੋ ਕੇ ਡਿੱਗ ਗਿਆ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਬੇਹੋਸ਼ ਹੋ ਕੇ ਡਿੱਗੇ ਨੌਜਵਾਨ ਨੂੰ ਜਦੋਂ ਮੌਕੇ ’ਤੇ ਮੌਜੂਦ ਅਧਿਕਾਰੀਆਂ ਹਸਪਤਾਲ ਦਾਖਲ ਕਰਵਾਇਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਉਧਰ ਅਧਿਕਾਰੀਆਂ ਵਲੋਂ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਪੋਸਟਮਾਟਮ ਲਈ ਭੇਜਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਅਸ਼ਵਨੀ ਕੁਮਾਰ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਅਖਰੋਟਾਂ ਦਾ ਰਹਿਣ ਵਾਲਾ ਸੀ।

ਇਹ ਵੀ ਪੜ੍ਹੋ : ਬਿਊਟੀ ਪਾਰਲਰ ’ਚ ਕਤਲ ਕੀਤੀ ਗਈ ਕੁੜੀ ਦੇ ਮਾਮਲੇ ’ਚ ਨਵਾਂ ਮੋੜ, ਕਾਤਲ ਦੋਸਤ ਗ੍ਰਿਫ਼ਤਾਰ

ਮ੍ਰਿਤਕ ਨੌਜਵਾਨ ਦੇ ਨਾਲ ਆਏ ਦੋਸਤ ਨੇ ਦੱਸਿਆ ਕਿ ਜਦੋਂ ਟਰਾਇਲ ਹੋ ਰਿਹਾ ਸੀ ਤਾ ਅਸ਼ਵਨੀ ਦੌੜ ਦੌਰਾਨ ਅਚਾਨਕ ਡਿੱਗ ਪਿਆ ਅਤੇ ਜਦੋਂ ਉਸ ਨੂੰ  ਹਸਪਤਾਲ ਲਿਜਾਇਆ ਗਿਆ ਤਾਂ ਉਥੇ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਐਲਾਨ ਕਰਾਰ ਦਿੱਤਾ ਗਿਆ। ਮੌਕੇ ’ਤੇ ਸਿਵਲ ਹਸਪਤਾਲ ਗੁਰਦਾਸਪੁਰ  ਪਹੁੰਚੀ ਐੱਸ. ਡੀ. ਐੱਮ. ਗੁਰਦਾਸਪੁਰ ਨੇ ਦੱਸਿਆ ਕਿ ਉਨ੍ਹਾਂ ਨੂੰ ਨੌਜਵਾਨ ਦੇ ਹਾਲਤ ਗੰਭੀਰ ਹੋਣ ਦੀ ਸੂਚਨਾ ਮਿਲੀ ਸੀ ਪਰ ਜਦੋਂ ਤਕ ਉਸ ਨੂੰ ਐੈਂਬੂਲੈਂਸ ਰਾਹੀਂ ਹਸਪਤਾਲ ਪਹੁੰਚਿਆ ਗਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਦੇ ਪਰਿਵਾਰ ਵਾਲੇ ਵੀ ਪਹੁੰਚ ਚੁਕੇ ਹਨ ਅਤੇ ਉਹਨਾਂ ਦੇ ਕਹਿਣ ਤੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਸਨਸਨੀਖੇਜ਼ ਖੁਲਾਸਾ, 4 ਜੇਲ੍ਹਾਂ ’ਚ ਰਚਿਆ ਗਿਆ ਸੀ ਪੂਰਾ ਚੱਕਰਵਿਊ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News