25 ਸਾਲ ਤੋਂ ਲਾਪਤਾ ਸਿਪਾਹੀ ਪਿਤਾ ਦੇ ਨਾ ਮਿਲਣ ਤੋਂ ਪਰੇਸ਼ਾਨ ਪੁੱਤ ਨੇ ਚੁੱਕਿਆ ਇਹ ਕਦਮ, ਪ੍ਰਸ਼ਾਸਨ ਨੂੰ ਪਈਆਂ ਭਾਜੜਾਂ
Tuesday, Aug 16, 2022 - 12:49 PM (IST)
ਫਰੀਦਕੋਟ (ਜਗਤਾਰ, ਰਾਜਨ) : ਪੰਜਾਬ ਆਰਮਡ ਫੋਰਸ ਦਾ ਜਵਾਨ ਮਨਜੀਤ ਸਿੰਘ ਜੋ ਕਰੀਬ 25 ਸਾਲ ਪਹਿਲਾਂ ਆਪਣੀ ਡਿਊਟੀ 'ਤੇ ਚੰਡੀਗੜ੍ਹ ਜਾਣ ਲਈ ਘਰੋਂ ਰਵਾਨਾ ਹੋਇਆ ਸੀ ਪਰ ਵਿਭਾਗ ਅਨੁਸਾਰ ਨਾ ਤਾਂ ਉਹ ਡਿਊਟੀ 'ਤੇ ਪੁੱਜਾ ਅਤੇ ਨਾ ਹੀ ਮੁੜ ਘਰ ਪਰਤਿਆ। ਜਾਣਕਾਰੀ ਮੁਤਾਬਕ ਪਰਿਵਾਰ ਵੱਲੋਂ ਲਗਾਤਾਰ ਉਸਦੀ ਤਲਾਸ਼ 'ਚ ਥਾਂ-ਥਾਂ ਜਾ ਕੇ ਭਾਲ ਕੀਤੀ ਜਾ ਰਹੀ ਹੈ ਪਰ ਮਨਜੀਤ ਸਿੰਘ ਦਾ ਕੋਈ ਥੁਹ ਪਤਾ ਨਹੀਂ ਲੱਗਾ।
ਇਹ ਵੀ ਪੜ੍ਹੋ- ਪੰਜਾਬ ’ਚ MBBS ਡਾਕਟਰਾਂ ਦੀ ਨਿਯੁਕਤੀ ਲਈ ਨਵਾਂ ਨਿਯਮ, ਪਹਿਲਾਂ ਮੁਹੱਲਾ ਕਲੀਨਿਕਾਂ ’ਚ ਹੋਵੇਗੀ ਤਾਇਨਾਤੀ
ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਇਸ ਸੰਬੰਧ 'ਚ ਉਨ੍ਹਾਂ ਵੱਲੋਂ ਮਹਿਕਮੇ ਦੇ ਅਧਿਕਾਰੀਆਂ ਅਤੇ ਕਈ ਸਿਆਸੀ ਆਗੂਆਂ ਤੱਕ ਵੀ ਪਹੁੰਚ ਕੀਤੀ ਗਈ ਪਰ ਕਿਸੇ ਵੱਲੋਂ ਵੀ ਹੱਥ-ਪੱਲਾ ਨਹੀ ਫੜਿਆ ਗਿਆ। 25 ਸਾਲਾ ਬਾਅਦ ਵੀ ਪਿਤਾ ਦੇ ਨਾ ਮਿਲਣ 'ਤੇ ਅਤੇ ਪਰੇਸ਼ਾਨੀ ਕੱਟ ਰਹੇ ਲਾਪਤਾ ਮਨਜੀਤ ਸਿੰਘ ਦੇ ਪੁੱਤ ਗੁਰਜੋਤ ਸਿੰਘ, ਮੰਡੀ ਬੋਰਡ ਦੀ ਪਾਣੀ ਦੀ ਟੈਂਕੀ 'ਤੇ ਚੜ੍ਹ ਗਿਆ। ਪ੍ਰਦਰਸ਼ਨ ਕਰਦਿਆਂ ਗੁਰਜੋਤ ਸਿੰਘ ਨੇ ਮੰਗ ਕਰਦਿਆਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਕੋਈ ਠੋਸ ਭਰੋਸਾ ਨਹੀਂ ਦਿੱਤੀ ਜਾਂਦਾ ਅਤੇ ਪਿਤਾ ਸੰਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ, ਉਸ ਵੇਲੇ ਤੱਕ ਉਹ ਟੈਂਕੀ 'ਤੇ ਚੜ੍ਹ ਦੇ ਆਪਣਾ ਪ੍ਰਦਰਸ਼ਨ ਜਾਰੀ ਰੱਖੇਗਾ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।