ਫਾਜ਼ਿਲਕਾ ''ਚ ਵਿਗੜੇ ਹਾਲਾਤ ਦੌਰਾਨ ਫ਼ੌਜ ਦੀ ਤਾਇਨਾਤੀ, ਹੜ੍ਹ ''ਚ ਫਸੇ ਲੋਕਾਂ ਦੀ ਕੀਤੀ ਜਾ ਰਹੀ ਮਦਦ
Tuesday, Sep 02, 2025 - 05:25 PM (IST)

ਫਾਜ਼ਿਲਕਾ (ਨਾਗਪਾਲ) : ਫਾਜ਼ਿਲਕਾ ਦੇ ਸਰਹੱਦੀ ਇਲਾਕੇ 'ਚ ਹੜ੍ਹ ਆਇਆ ਹੋਇਆ ਹੈ। ਲਗਾਤਾਰ ਸਤਲੁਜ 'ਚ ਪਾਣੀ ਦਾ ਪੱਧਰ ਵੱਧਦਾ ਜਾ ਰਿਹਾ ਹੈ। ਹਾਲਾਤ 'ਤੇ ਕਾਬੂ ਪਾਉਣ ਲਈ ਲਗਾਤਾਰ ਜ਼ਿਲ੍ਹਾ ਪ੍ਰਸ਼ਾਸਨ ਮੁਸਤੈਦੀ ਨਾਲ ਕੰਮ ਕਰ ਰਿਹਾ ਹੈ ਪਰ ਪਾਣੀ ਦਾ ਪੱਧਰ ਹੋਰ ਵੱਧਣ ਕਾਰਨ ਅਤੇ ਹਾਲਾਤ ਵਿਗੜਦੇ ਦੇਖ ਹੁਣ ਭਾਰਤੀ ਫ਼ੌਜ ਦੀ ਤਾਇਨਾਤੀ ਫਾਜ਼ਿਲਕਾ 'ਚ ਕਰ ਦਿੱਤੀ ਗਈ ਹੈ।
ਹੁਣ 67 ਇਨਫੈਂਟਰੀ ਬ੍ਰਿਗੇਡ ਦੇ ਅਧਿਕਾਰੀ ਸੁਸ਼ੀਲ ਚਾਂਦਵਾਨੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਫਾਜ਼ਿਲਕਾ 'ਚ ਭਾਰਤੀ ਫ਼ੌਜ ਦੀਆਂ ਟੁਕੜੀਆਂ ਤਾਇਨਾਤ ਕੀਤੀਆਂ ਗਈਆਂ ਹਨ। ਇਨ੍ਹਾਂ ਟੁਕੜੀਆਂ ਵਲੋਂ ਨਾ ਸਿਰਫ ਹੜ੍ਹ 'ਚ ਫਸੇ ਲੋਕਾਂ ਨੂੰ ਸੁਰੱਖਿਅਤ ਥਾਂ 'ਤੇ ਲਿਆਂਦਾ ਜਾ ਰਿਹਾ ਹੈ, ਸਗੋਂ ਘਰਾਂ 'ਚ ਬੈਠੇ ਲੋਕਾਂ ਤੱਕ ਰਾਸ਼ਨ ਵੀ ਪੁੱਜਦਾ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਮੀਂਹ ਤੇ ਹੜ੍ਹਾਂ ਵਿਚਾਲੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਵੱਡਾ ਫ਼ੈਸਲਾ, ਵਿਦਿਆਰਥੀਆਂ ਲਈ ਕਰ 'ਤਾ ਐਲਾਨ
ਹੜ੍ਹ ਪੀੜਤਾਂ ਨੂੰ ਹਰ ਲੋੜਵੰਦ ਚੀਜ਼ ਮੁਹੱਈਆ ਕਰਵਾਈ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8