ਪੰਜਾਬੀ ਗਾਇਕ AP ਢਿੱਲੋਂ ਘਰ ਫ਼ਾਇਰਿੰਗ ਮਾਮਲੇ 'ਚ ਨਵਾਂ ਮੋੜ
Friday, Nov 01, 2024 - 08:53 AM (IST)
ਇੰਟਰਨੈਸ਼ਨਲ ਡੈਸਕ: ਕੈਨੇਡਾ ਵਿਚ ਰਹਿ ਰਹੇ ਮਸ਼ਹੂਰ ਪੰਜਾਬੀ ਸਿੰਗਰ ਅੰਮ੍ਰਿਤਪਾਲ ਸਿੰਘ ਢਿੱਲੋਂ ਉਰਫ਼ ਏ.ਪੀ. ਢਿੱਲੋਂ (AP Dhillon) ਦੇ ਘਰ ਫ਼ਾਇਰਿੰਗ ਕਰਨ ਵਾਲੇ ਮੁਲਜ਼ਮਾਂ ਦੀ ਪਛਾਣ ਹੋ ਗਈ ਹੈ। ਇਸ ਮਾਮਲੇ ਵਿਚ 1 ਸ਼ੱਕੀ ਮੁਲਜ਼ਮ ਨੂੰ ਕੈਨੇਡਾ ਦੀ RCMP ਟੀਮ ਨੇ ਗ੍ਰਿਫ਼ਤਾਰ ਕੀਤਾ ਹੈ। ਕੈਨੇਡੀਅਨ ਪੁਲਸ ਵੱਲੋਂ ਉਸ ਦੇ ਸਾਥੀ ਦੀ ਵੀ ਪਛਾਣ ਕਰ ਲਈ ਗਈ ਹੈ। ਹਾਲਾਂਕਿ ਉਹ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਇਹ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਉਹ ਵਾਰਦਾਤ ਮਗਰੋਂ ਭਾਰਤ ਆ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ - ਦੀਵਾਲੀ 'ਤੇ ਮਹਿੰਗਾਈ ਦੀ ਮਾਰ! 62 ਰੁਪਏ ਮਹਿੰਗਾ ਹੋਇਆ LPG ਸਿਲੰਡਰ
ਇਸ ਸਾਲ 2 ਸਤੰਬਰ ਨੂੰ ਏ.ਪੀ. ਢਿੱਲੋਂ ਦੇ ਬ੍ਰਿਟਿਸ਼ ਕੋਲੰਬੀਆ ਸਥਿਤ ਘਰ ਵਿਚ ਫ਼ਾਇਰਿੰਗ ਹੋਈ ਸੀ। ਇਸ ਮਾਮਲੇ ਵਿਚ ਹੁਣ ਵੈਂਕੂਵਰ ਦੀ RCMP ਪੁਲਸ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਪੰਜਾਬੀ ਗਾਇਕ ਏ.ਪੀ. ਢਿੱਲੋਂ ਦੇ ਘਰ ਵਿਚ ਫ਼ਾਇਰਿੰਗ ਮਾਮਲੇ ਵਿਚ 1 ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਦੂਜੇ ਦੇ ਕੈਨੇਡਾ ਤੋਂ ਭੱਜ ਕੇ ਭਾਰਤ ਆ ਜਾਉਣ ਦਾ ਖ਼ਦਸ਼ਾ ਹੈ। ਮੁਲਜ਼ਮਾਂ ਦੀ ਪਛਾਣ ਵਿੰਨੀਪੈਗ ਦੇ ਰਹਿਣ ਵਾਲੇ ਅਬਜੀਤ ਕਿੰਗਰਾ ਅਤੇ ਵਿਕਰਮ ਸ਼ਰਮਾ ਵਜੋਂ ਹੋਈ ਹੈ।
ਇਹ ਖ਼ਬਰ ਵੀ ਪੜ੍ਹੋ - 5 ਨਵੰਬਰ ਨੂੰ ਵੀ ਐਲਾਨੀ ਗਈ ਛੁੱਟੀ, ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ
ਪੁਲਸ ਮੁਤਾਬਕ ਅਬਜੀਤ ਕਿੰਗਰਾ ਨੂੰ ਬੁੱਧਵਾਰ ਨੂੰ ਓਂਟਾਰੀਓ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਬਜੀਤ 'ਤੇ ਗੋਲ਼ੀਆਂ ਚਲਾਉਣ ਅਤੇ ਅੱਗ ਲਗਾਉਣ ਦਾ ਦੋਸ਼ ਲਗਾਇਆ ਗਿਆ ਹੈ। ਉੱਥੇ ਹੀ ਉਕਤ ਵਾਰਦਾਤ ਵੇਲੇ ਵਿਕਰਮ ਸ਼ਰਮਾ ਵੀ ਉਸ ਦੇ ਨਾਲ ਸੀ। ਵਾਰਦਾਤ ਮਗਰੋਂ ਉਹ ਭਾਰਤ ਭੱਜ ਗਿਆ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8