ਫੀਫਾ ਵਰਲਡ ਕੱਪ ਦੌਰਾਨ ਵੈਨਕੂਵਰ ''ਚ ਫੀਫਾ-ਮਾਨਤਾ ਪ੍ਰਾਪਤ ਵਾਹਨਾਂ ਨੂੰ ਬੱਸ ਲੇਨਾਂ ''ਚ ਚੱਲਣ ਦੀ ਇਜਾਜ਼ਤ

Wednesday, Feb 25, 2026 - 06:52 PM (IST)

ਫੀਫਾ ਵਰਲਡ ਕੱਪ ਦੌਰਾਨ ਵੈਨਕੂਵਰ ''ਚ ਫੀਫਾ-ਮਾਨਤਾ ਪ੍ਰਾਪਤ ਵਾਹਨਾਂ ਨੂੰ ਬੱਸ ਲੇਨਾਂ ''ਚ ਚੱਲਣ ਦੀ ਇਜਾਜ਼ਤ

ਵੈਨਕੂਵਰ (ਮਲਕੀਤ ਸਿੰਘ) : ਕੈਨੇਡਾ ਦੇ ਵੈਨਕੂਵਰ ਸ਼ਹਿਰ ਵਿੱਚ ਆਉਣ ਵਾਲੇ ਫੀਫਾ ਵਰਲਡ ਕੱਪ ਦੌਰਾਨ ਟਰੈਫਿਕ ਨੂੰ ਕੰਟਰੋਲ ਚ ਰੱਖਣ ਦੇ ਮੰਤਵ ਵਜੋਂ ਫੀਫਾ ਵੱਲੋਂ ਮਾਨਤਾ ਪ੍ਰਾਪਤ ਵਾਹਨਾਂ ਨੂੰ ਸ਼ਹਿਰ ਦੀਆਂ ਬੱਸ ਲੇਨਾਂ ਵਿੱਚ ਚਲਣ ਦੀ ਇਜਾਜ਼ਤ ਦਿੱਤੀ ਜਾਵੇਗੀ। 

ਇਸ ਸਬੰਧੀ ਵੈਨਕੂਵਰ ਸਿਟੀ ਕੌਂਸਲ ਵੱਲੋਂ ਲਏ ਗਏ ਇੱਕ ਫੈਸਲੇ ਮੁਤਾਬਿਕ    ਫੀਫਾ-ਮਾਨਤਾ ਪ੍ਰਾਪਤ ਵਾਹਨ ਇੱਕ ਮਹੀਨੇ ਤੋਂ ਵੱਧ ਸਮੇਂ ਲਈ ਵੈਨਕੂਵਰ ਦੀਆਂ ਬੱਸ ਲੇਨਾਂ ਦੀ ਵਰਤੋਂ ਕਰ ਸਕਣਗੇ। ਇਸ ਫੈਸਲੇ ਅਨੁਸਾਰ, ਬੱਸ ਲੇਨਾਂ ਦੀ ਵਰਤੋਂ ਨਾਲ ਫੀਫਾ ਅਧਿਕਾਰੀਆਂ, ਖਿਡਾਰੀਆਂ ਅਤੇ ਟੂਰਨਾਮੈਂਟ ਨਾਲ ਜੁੜੇ ਅਹਿਮ ਸਟਾਫ਼ ਦੀ ਆਵਾਜਾਈ ਤੇਜ਼ ਅਤੇ ਸੁਚੱਜੀ ਬਣਾਈ ਜਾ ਸਕੇਗੀ। 

ਇਹ ਪ੍ਰਬੰਧ ਵਰਲਡ ਕੱਪ ਦੌਰਾਨ ਅਸਥਾਈ ਤੌਰ ’ਤੇ ਲਾਗੂ ਰਹੇਗਾ ਅਤੇ ਟੂਰਨਾਮੈਂਟ ਮਗਰੋਂ ਹਾਲਾਤਾਂ ਦੀ ਸਮੀਖਿਆ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News