ਐਂਟੀ ਗੈਂਗਸਟਰ ਟੀਮ ਨੇ ਨਾਕੇਬੰਦੀ ਦੌਰਾਨ ਗੱਡੀ ’ਚ ਪਏ ਬੈਗ ’ਚੋਂ ਬਰਾਮਦ ਕੀਤੇ 37 ਲੱਖ ਰੁਪਏ

Wednesday, Oct 19, 2022 - 10:14 AM (IST)

ਐਂਟੀ ਗੈਂਗਸਟਰ ਟੀਮ ਨੇ ਨਾਕੇਬੰਦੀ ਦੌਰਾਨ ਗੱਡੀ ’ਚ ਪਏ ਬੈਗ ’ਚੋਂ ਬਰਾਮਦ ਕੀਤੇ 37 ਲੱਖ ਰੁਪਏ

ਅੰਮ੍ਰਿਤਸਰ (ਸੰਜੀਵ)- ਬੀਤੇ ਦਿਨ ਐਂਟੀ ਗੈਂਗਸਟਰ ਟੀਮ ਨੇ ਨਾਕੇਬੰਦੀ ਦੌਰਾਨ ਗੱਡੀ ਦੀ ਜਾਂਚ ਕਰਦੇ ਸਮੇਂ 37 ਲੱਖ ਰੁਪਏ ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਐਂਟੀ ਗੈਂਗਸਟਰ ਟੀਮ ਨੇ ਰਾਤ ਦੇ ਸਮੇਂ ਚੈਕਿੰਗ ਦੌਰਾਨ ਰਣਜੀਤ ਐਵੇਨਿਊ ਵਿਖੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਉਨ੍ਹਾਂ ਨੇ ਜੰਮੂ-ਕਸ਼ਮੀਰ ਨੰਬਰ ਵਾਲੀ ਇਕ ਕਰੇਟਾ ਗੱਡੀ ਨੂੰ ਸ਼ੱਕੀ ਹਾਲਤ ਵਿਚ ਰੋਕਿਆ। ਤਲਾਸ਼ੀ ਦੌਰਾਨ ਗੱਡੀ ਵਿੱਚੋਂ ਇੱਕ ਬੈਗ ਬਰਾਮਦ ਹੋਇਆ, ਜਿਸ ਵਿਚ 37 ਲੱਖ 6 ਹਜ਼ਾਰ ਰੁਪਏ ਦੀ ਨਕਦੀ ਸੀ। ਪੁਲਸ ਨੇ ਕਾਰ ਵਿਚ ਸਵਾਰ ਸ਼ਿਵਾ ਮਦਾਨ ਵਾਸੀ ਹਰੀ ਨਗਰ ਜੰਮੂ ਅਤੇ ਉਸ ਦੇ ਸਾਥੀ ਪਾਰਸ ਮਦਾਨ ਵਾਸੀ ਕਟੜਾ ਕਰਮਾ ਸਿੰਘ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲੈ ਲਿਆ।

ਪੜ੍ਹੋ ਇਹ ਵੀ ਖ਼ਬਰ : ਗੁਰੂ ਨਗਰੀ ਅੰਮ੍ਰਿਤਸਰ 'ਚ ਨਸ਼ਿਆਂ ਦਾ ਕਹਿਰ, ਮਾਪਿਆਂ ਨੇ ਲਾਡਾਂ ਨਾਲ ਪਾਲ਼ੇ 2 ਸਕੇ ਭਰਾਵਾਂ ਦੀ ਮੌਤ

ਦੋਵਾਂ ਨੌਜਵਾਨਾਂ ਨੇ ਦੱਸਿਆ ਕਿ ਉਹ ਸੋਨੇ ਦੇ ਵਪਾਰੀ ਹਨ ਅਤੇ ਸੋਨਾ ਲੈਣ ਜੰਮੂ ਜਾ ਰਹੇ ਸੀ। ਜਦੋਂ ਦੋਵੇਂ ਨੌਜਵਾਨ ਇਸ ਬਾਰੇ ਕੋਈ ਠੋਸ ਜਾਣਕਾਰੀ ਨਾ ਦੇ ਸਕੇ ਤਾਂ ਦੋਵਾਂ ਨੂੰ ਥਾਣਾ ਰਣਜੀਤ ਐਵੇਨਿਊ ਵਿਖੇ ਰਿਪੋਰਟ ਕਰਨ ਉਪਰੰਤ ਨਕਦੀ ਅਤੇ ਉਕਤ ਵਿਅਕਤੀਆਂ ਨੂੰ ਆਮਦਨ ਕਰ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ। ਇਹ ਜਾਣਕਾਰੀ ਐਂਟੀ ਗੈਂਗਸਟਰ ਟੀਮ ਦੇ ਇੰਚਾਰਜ਼ ਇੰਸਪੈਕਟਰ ਸ਼ਿਵ ਦਰਸ਼ਨ ਸਿੰਘ ਨੇ ਦਿੱਤੀ। ਉਸ ਨੇ ਦੱਸਿਆ ਕਿ ਪੁਲਸ ਕਾਰਵਾਈ ਤੋਂ ਬਾਅਦ ਦੋਵਾਂ ਨੂੰ ਆਈ. ਟੀ. ਵਿਭਾਗ ਨੂੰ ਸੌਂਪ ਦਿੱਤਾ ਗਿਆ ਹੈ।

ਪੜ੍ਹੋ ਇਹ ਵੀ ਖ਼ਬਰ : ESI ਹਸਪਤਾਲ ਦੇ ਬਾਹਰ ਮਿਲਿਆ ਨਵਜਾਤ ਬੱਚੀ ਦਾ ਭਰੂਣ, ਸੜਕ ’ਤੇ ਸੁਟਣ ਵਾਲਾ ਕਲਯੁੱਗੀ ਪਿਤਾ ਗ੍ਰਿਫਤਾਰ


author

rajwinder kaur

Content Editor

Related News