ਸੜਕ ’ਤੇ ਘੁੰਮਦਾ ਬੇਸਹਾਰਾ ਪਸ਼ੂ ਬਣਿਆ ਕਾਲ, ਟੱਕਰ ਤੋਂ ਬਾਅਦ ਵਿਅਕਤੀ ਦੀ ਮੌਤ

Monday, Mar 07, 2022 - 06:03 PM (IST)

ਸੜਕ ’ਤੇ ਘੁੰਮਦਾ ਬੇਸਹਾਰਾ ਪਸ਼ੂ ਬਣਿਆ ਕਾਲ, ਟੱਕਰ ਤੋਂ ਬਾਅਦ ਵਿਅਕਤੀ ਦੀ ਮੌਤ

ਸਮਾਣਾ (ਦਰਦ, ਅਸ਼ੋਕ) : ਸਮਾਣਾ -ਪਾਤੜਾਂ ਰੋਡ ’ਤੇ ਸਥਿਤ ਪਿੰਡ ਚੱਕ ਅੰਮ੍ਰਿਤਸਰੀਆ ਨੇੜੇ ਬੇਸਹਾਰਾ ਪਸ਼ੂ ਨਾਲ ਟਕਰਾਉਣ ’ਤੇ ਜ਼ਖਮੀ ਬਾਈਕ ਚਾਲਕ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਗਈ। ਮਾਮਲੇ ਦੇ ਜਾਂਚ ਅਧਿਕਾਰੀ ਸਿਟੀ ਪੁਲਸ ਦੇ ਏ. ਐੱਸ. ਆਈ ਚੰਨਾ ਰਾਮ ਨੇ ਦੱਸਿਆ ਕਿ ਮ੍ਰਿਤਕ ਸ਼ਿਵਜੀ (58) ਨਿਵਾਸੀ ਪਿੰਡ ਭੇਡਪੁਰੀ ਦੇ ਪੁੱਤਰ ਲਖਵਿੰਦਰ ਸਿੰਘ ਵੱਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ 1 ਮਾਰਚ ਨੂੰ ਉਹ ਆਪਣੇ ਪੋਤੇ ਨਾਲ ਬਾਈਕ ’ਤੇ ਸਵਾਰ ਹੋ ਕੇ ਪਿੰਡ ਚੱਕ ਅੰਮ੍ਰਿਤਸਰੀਆ ਨੇੜੇ ਜਾ ਰਿਹਾ ਸੀ ਕਿ ਅਚਾਨਕ ਅੱਗੇ ਆਏ ਬੇਸਹਾਰਾ ਪਸ਼ੂ ਦੇ ਨਾਲ ਟਕਰਾਅ ਜਾਣ ਕਰਕੇ ਉਹ ਮੋਟਰਸਾਈਕਲ ਸਣੇ ਸੜਕ ’ਤੇ ਡਿੱਗ ਪਿਆ। 

ਇਸ ਦੌਰਾਨ ਉਸ ਨੂੰ ਗੰਭੀਰ ਹਾਲਤ ‘ਚ ਇਲਾਜ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਜਿੱਥੋਂ ਉਸਨੂੰ ਪਟਿਆਲਾ ਅਤੇ ਫਿਰ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਬੀਤੇ ਦਿਨ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਪੁਲਸ ਨੇ ਦਰਜ ਕਰਵਾਏ ਬਿਆਨਾਂ ਦੇ ਆਧਾਰ ’ਤੇ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਹੈ।


author

Anuradha

Content Editor

Related News