ਦਿਲਜੀਤ ਨੇ ਦਿੱਤਾ ਕੰਗਨਾ ਨੂੰ ਮੂੰਹ ਤੋੜ ਜਵਾਬ, ਕਿਹਾ- ‘ਤਮੀਜ਼ ਨਾਲ ਬੋਲ ਸਾਡੀਆਂ ਮਾਵਾਂ ਨੂੰ’

Thursday, Dec 03, 2020 - 06:27 PM (IST)

ਦਿਲਜੀਤ ਨੇ ਦਿੱਤਾ ਕੰਗਨਾ ਨੂੰ ਮੂੰਹ ਤੋੜ ਜਵਾਬ, ਕਿਹਾ- ‘ਤਮੀਜ਼ ਨਾਲ ਬੋਲ ਸਾਡੀਆਂ ਮਾਵਾਂ ਨੂੰ’

ਜਲੰਧਰ (ਬਿਊਰੋ)– ਪੰਜਾਬੀ ਕਲਾਕਾਰਾਂ ਵਲੋਂ ਕੰਗਨਾ ਰਣੌਤ ਦਾ ਵਿਰੋਧ ਲਗਾਤਾਰਾ ਜਾਰੀ ਹੈ। ਪੰਜਾਬ ਦੇ ਚੋਟੀ ਦੇ ਕਲਾਕਾਰਾਂ ਵਲੋਂ ਕੰਗਨਾ ਰਣੌਤ ਖਿਲਾਫ ਭੜਾਸ ਕੱਢਣ ਤੋਂ ਬਾਅਦ ਹੁਣ ਦਿਲਜੀਤ ਦੋਸਾਂਝ ਨੇ ਵੀ ਕੰਗਨਾ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ। ਦੱਸ ਦੇਈਏ ਕਿ ਦਿਲਜੀਤ ਬਾਲੀਵੁੱਡ ਫ਼ਿਲਮਾਂ ’ਚ ਵੀ ਕੰਮ ਕਰਦੇ ਹਨ ਤੇ ਅਜਿਹੇ ’ਚ ਉਨ੍ਹਾਂ ਵਲੋਂ ਕੰਗਨਾ ਨੂੰ ਜਵਾਬ ਦੇਣਾ ਵੱਡੀ ਗੱਲ ਹੈ।

ਦਿਲਜੀਤ ਦੋਸਾਂਝ ਨੇ ਬੇਬੇ ਮਹਿੰਦਰ ਕੌਰ ਦੀ ਇਕ ਵੀਡੀਓ ਟਵਿਟਰ ’ਤੇ ਸਾਂਝੀ ਕੀਤੀ ਹੈ। ਇਹ ਉਹੀ ਬੇਬੇ ਹੈ, ਜਿਸ ਨੂੰ ਕੰਗਨਾ ਰਣੌਤ ਨੇ ਆਪਣੇ ਟਵੀਟ ਦੌਰਾਨ ਸ਼ਾਹੀਨ ਬਾਗ ’ਚ ਪ੍ਰਦਰਸ਼ਨ ਕਰ ਰਹੀ ਬਿਲਕਿਸ ਬਾਨੋ ਦੱਸਿਆ ਸੀ। ਹਾਲਾਂਕਿ ਜਦੋਂ ਬੇਬੇ ਮੀਡੀਆ ਦੇ ਸਾਹਮਣੇ ਆਈ ਤਾਂ ਪਤਾ ਲੱਗਾ ਕਿ ਉਨ੍ਹਾਂ ਦਾ ਨਾਂ ਮਹਿੰਦਰ ਕੌਰ ਹੈ ਤੇ ਕੰਗਨਾ ਦਾ ਟਵੀਟ ਝੂਠ ਸਿੱਧ ਹੋਇਆ, ਜਿਸ ਨੂੰ ਕੰਗਨਾ ਨੇ ਡਿਲੀਟ ਵੀ ਕਰ ਦਿੱਤਾ।

ਕੰਗਨਾ ਨੂੰ ਦਿਖਾਇਆ ਸਬੂਤ
ਦਿਲਜੀਤ ਨੇ ਬੇਬੇ ਦੀ ਵੀਡੀਓ ਸਾਂਝੀ ਕਰਦਿਆਂ ਕੰਗਨਾ ਰਣੌਤ ਨੂੰ ਮੂੰਹ ਤੋੜ ਜਵਾਬ ਦਿੱਤਾ ਤੇ ਲਿਖਿਆ, ‘ਸਿਤਕਾਰਯੋਗ ਮਹਿੰਦਰ ਕੌਰ ਜੀ। ਇਹ ਸੁਣ ਲੈ ਨੀਂ ਸਬੂਤਾਂ ਦੇ ਨਾਲ ਕੰਗਨਾ ਰਣੌਤ। ਬੰਦਾ ਇੰਨਾ ਵੀ ਅੰਨਾ ਨਹੀਂ ਹੋਣਾ ਚਾਹੀਦਾ। ਕੁਝ ਵੀ ਬੋਲੀ ਤੁਰੀ ਜਾਂਦੀ ਹੈ।’

ਇਹ ਖ਼ਬਰ ਵੀ ਪੜ੍ਹੋ : ਕਿਉਂ ਧਰਨੇ ’ਚ ਸ਼ਾਮਲ ਨਹੀਂ ਹੋ ਸਕੇ ਗਿੱਪੀ, ਲਾਈਵ ਹੋ ਕੇ ਦੱਸੀ ਵਜ੍ਹਾ, ਕੀਤਾ ਵੱਡਾ ਐਲਾਨ

ਟਵਿਟਰ ਯੂਜ਼ਰ ਬੋਲਿਆ ਦਿਲਜੀਤ ਨੂੰ ਮਾੜਾ
ਹਾਲਾਂਕਿ ਜਿਥੇ ਦਿਲਜੀਤ ਦੇ ਇਸ ਟਵੀਟ ਨੂੰ ਉਸ ਦੇ ਪ੍ਰਸ਼ੰਸਕਾਂ ਵਲੋਂ ਰੱਜ ਕੇ ਸ਼ੇਅਰ ਕੀਤਾ ਗਿਆ, ਉਥੇ ਇਕ ਟਵਿਟਰ ਯੂਜ਼ਰ ਨੇ ਦਿਲਜੀਤ ਦੇ ਇਸ ਟਵੀਟ ’ਤੇ ਇਤਰਾਜ਼ ਜਤਾਇਆ ਤੇ ਕੁਮੈਂਟ ਕੀਤਾ, ‘ਵੀਰੇ ਤੇਰੇ ਪੰਜਾਬੀ ਗਾਣੇ ਚੱਲਦੇ ਨੇ ਇਸ ਦਾ ਮਤਲਬ ਇਹ ਨਹੀਂ ਕਿ ਤੂੰ ਕੁਝ ਵੀ ਅਵਾ-ਤਵਾ ਬੋਲੀ ਜਾਵੇ। ਬੋਲਣ ਤੋਂ ਪਹਿਲਾਂ ਮਾੜੀ ਜਿਹੀ ਤਮੀਜ਼ ਸਿੱਖ ਲੈ ਵਧੀਆ ਰਹੇਗਾ। ਕੰਗਨਾ ਨੂੰ ਗਾਲ੍ਹਾਂ ਕੱਢਣ ਨਾਲ ਤੈਨੂੰ ਵਾਧੂ ਬਾਲੀਵੁੱਡ ਦੀਆਂ ਫ਼ਿਲਮਾਂ ਨਹੀਂ ਮਿਲਣ ਲੱਗੀਆਂ। ਜਿੰਨਾ ਤੂੰ ਹੈ, ਉਨਾ ਹੀ ਰਹਿ।’

ਦਿਲਜੀਤ ਨੇ ਲਗਾਈ ਯੂਜ਼ਰ ਦੀ ਕਲਾਸ
ਯੂਜ਼ਰ ਦੇ ਇਸ ਕੁਮੈਂਟ ’ਤੇ ਜਿਥੇ ਦਿਲਜੀਤ ਦੇ ਪ੍ਰਸ਼ੰਸਕ ਗੁੱਸਾ ਕੱਢ ਰਹੇ ਹਨ, ਉਥੇ ਦਿਲਜੀਤ ਨੇ ਵੀ ‘ਬਾਗ਼ੀ ਉੜਾਨ’ ਨਾਂ ਦੇ ਯੂਜ਼ਰ ਨੂੰ ਜਵਾਬ ਦਿੱਤਾ ਹੈ। ਦਿਲਜੀਤ ਨੇ ਲਿਖਿਆ, ‘ਫ਼ਿਲਮਾਂ ਅਸੀਂ ਆਪ ਪ੍ਰੋਡਿਊਸ ਕਰ ਲੈਣੇ ਹਾਂ ਮੈਡਮ, ਕਿਸੇ ਤੋਂ ਲੈਣ ਦੀ ਲੋੜ ਨਹੀਂ। ਆਪਣੀ ਮੈਡਮ ਨੂੰ ਸਮਝਾ ਤਮੀਜ਼ ਨਾਲ ਬੋਲੇ ਸਾਡੀਆਂ ਮਾਵਾਂ ਨੂੰ।’

ਨੋਟ– ਦਿਲਜੀਤ ਦੋਸਾਂਝ ਵਲੋਂ ਕੰਗਨਾ ਰਣੌਤ ਨੂੰ ਦਿੱਤੇ ਜਵਾਬ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News