ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਸ਼ਹਿਰ ''ਚ ਕੱਢੀ ਜੇਤੂ ਰੈਲੀ
Friday, Dec 08, 2017 - 03:17 PM (IST)
ਨਿਹਾਲ ਸਿੰਘ ਵਾਲਾ/ ਬਿਲਾਸਪੁਰ (ਬਾਵਾ, ਜਗਸੀਰ) - ਆਂਗਣਵਾੜੀ ਸੈਂਟਰਾਂ 'ਚੋਂ ਖੋਹੇ ਗਏ ਬੱਚੇ ਅਤੇ ਸਰਕਾਰ ਦੀਆਂ ਆਂਗਣਵਾੜੀ ਸੈਂਟਰਾਂ ਨੂੰ ਬੰਦ ਕਰਨ ਦੀਆਂ ਨੀਤੀਆਂ ਨੂੰ ਲੈ ਕੇ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਤਿੱਖਾ ਸੰਘਰਸ਼ ਕਰ ਰਹੀਆਂ ਸਨ। ਇਸ ਲੜਾਈ ਦੀ ਸ਼ਾਨਦਾਰ ਜਿੱਤ ਹਾਸਲ ਕਰ ਕੇ ਅੱਜ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਵੱਲੋਂ ਬਲਾਕ ਨਿਹਾਲ ਸਿੰਘ ਵਾਲਾ ਵਿਖੇ ਜੇਤੂ ਰੈਲੀ ਕੱਢੀ ਗਈ, ਜਿਸ ਦੌਰਾਨ ਜ਼ਿਲਾ ਪ੍ਰਧਾਨ ਮਹਿੰਦਰ ਕੌਰ ਪੱਤੋ ਅਤੇ ਬਲਾਕ ਪ੍ਰਧਾਨ ਇੰਦਰਜੀਤ ਕੌਰ ਲੌਹਾਰਾ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ ਅਤੇ ਵਰਕਰਾਂ ਹੈਲਪਰਾਂ ਵੱਲੋਂ ਆਪਣੀ ਜਿੱਤ ਦੀ ਖੁਸ਼ੀ 'ਚ ਲੱਡੂ ਵੰਡ ਕੇ ਜ਼ਾਹਿਰ ਕੀਤੀ ਗਈ।
ਸਮੁੱਚੀ ਯੂਨੀਅਨ ਵੱਲੋਂ ਆਪਣੇ ਸੈਂਟਰਾਂ ਨੂੰ ਪਹਿਲਾਂ ਦੀ ਤਰ੍ਹਾਂ ਤਨਦੇਹੀ ਨਾਲ ਚਲਾਉਣ ਦਾ ਪ੍ਰਣ ਕੀਤਾ ਗਿਆ। ਇਸ ਸਮੇਂ ਸਰਕਲ ਪ੍ਰਧਾਨ ਹਰਵਿੰਦਰ ਕੌਰ, ਜਸਪ੍ਰੀਤ ਕੌਰ, ਅਮਰਜੀਤ ਕੌਰ ਸ਼ਰਮਾ, ਪ੍ਰੋਮਿਲਾ ਰਾਣੀ, ਕੁਲਵੰਤ ਕੌਰ, ਕਮਲੇਸ਼ ਰਾਣੀ, ਅਮਨਦੀਪ ਕੌਰ ਰਾਮਾਂ, ਬਲਜਿੰਦਰ ਕੌਰ ਰਾਮਾਂ, ਕ੍ਰਿਸ਼ਨ ਕੌਰ, ਬਲਵਿੰਦਰ ਕੌਰ ਮਾਛੀਕੇ, ਗੁਰਮੀਤ ਕੌਰ ਪੱਤੋ, ਨੀਨਾ ਰਾਣੀ, ਭੁਪਿੰਦਰ ਕੌਰ, ਹਰਬੰਸ ਕੌਰ, ਸੁਰਜੀਤ ਕੌਰ ਸੈਦੋਕੇ ਆਦਿ ਵਰਕਰਾਂ ਨੇ ਜੇਤੂ ਰੈਲੀ 'ਚ ਸ਼ਾਮਲ ਹੋ ਕੇ ਖੁਸ਼ੀ ਜ਼ਾਹਿਰ ਕੀਤੀ।
