ਬਾਂਦਰ ਦਾ ਖ਼ੌਫ਼: ਘਰਾਂ 'ਚੋਂ ਬਾਹਰ ਨਿਕਲਣ ਸਮੇਂ ਡਰਨ ਲੱਗੇ ਲੋਕ

Thursday, Jul 23, 2020 - 02:48 PM (IST)

ਬਾਂਦਰ ਦਾ ਖ਼ੌਫ਼: ਘਰਾਂ 'ਚੋਂ ਬਾਹਰ ਨਿਕਲਣ ਸਮੇਂ ਡਰਨ ਲੱਗੇ ਲੋਕ

ਅੰਮ੍ਰਿਤਸਰ (ਦਲਜੀਤ) : ਇੰਡਸਟੀਰੀਅਲ ਇਲਾਕੇ ਫੋਕਲ ਪੁਆਇੰਟ 'ਚ ਬਾਂਦਰ ਨੇ ਹੜਕੰਪ ਮਚਾ ਰੱਖਿਆ ਹੈ। ਕਰੀਬ ਇੱਕ ਮਹੀਨੇ ਦੇ ਅੰਦਰ ਉਸ ਨੇ 15 ਬੱਚਿਆਂ ਨੂੰ ਨੁਕਸਾਨ ਪਹੁੰਚਾਇਆ ਹੈ। ਆਖਿਰਕਾਰ ਇਲਾਕੇ ਦੇ ਲੋਕਾਂ ਨੇ ਹਾਰ-ਮੰਨ ਕੇ ਪੁਲਸ 'ਚ ਸ਼ਿਕਾਇਤ ਵੀ ਕੀਤੀ ਹੈ। ਪੁਲਸ ਨੇ ਭਰੋਸਾ ਦਿੱਤਾ ਹੈ ਕਿ ਉਹ ਪਹਿਲਾਂ ਆਪਣੇ ਪੱਧਰ 'ਤੇ ਬਾਂਦਰ ਨਾਲ ਨਜਿੱਠਗੀ ਅਤੇ ਜੇਕਰ ਗੱਲ ਨਹੀਂ ਬਣੀ ਤਾਂ ਜੰਗਲਾਤ ਵਿਭਾਗ ਦੀ ਮਦਦ ਲਵੇਗੀ। 

ਇਹ ਵੀ ਪੜ੍ਹੋਂ : ਗਲੀ 'ਚ ਜਾ ਰਹੀ ਕੁੜੀ ਨਾਲ ਹੈਵਾਨੀਅਤ, ਕੀਤਾ ਸਮੂਹਿਕ ਜਬਰ-ਜ਼ਿਨਾਹ

ਇਲਾਕੇ ਦੇ ਲੋਕਾਂ ਦੇ ਨਾਲ-ਨਾਲ ਫੋਕਲ ਪੁਆਇੰਟ 'ਚ ਇਕੱਠੇ ਹੋਏ ਸੇਵਾ ਧਰਮ ਜਨਕਲਿਆਣ ਮੰਡਲ ਦੇ ਪ੍ਰਧਾਨ ਰਾਮ ਭਵਨ ਗੋਸਵਾਮੀ, ਉੱਤਰ ਪ੍ਰਦੇਸ਼ ਕਲਿਆਣ ਪ੍ਰੀਸ਼ਦ ਦੇ ਉਪ-ਪ੍ਰਧਾਨ ਸੰਤੋਸ਼ ਸਿੰਘ ਗਾਂਧੀ ਪ੍ਰਚਾਰ ਸਕੱਤਰ ਰਾਜ ਕੁਮਾਰ ਮੌਰਿਆ, ਯੂਨਿਟ ਸੀਨੀਅਰ ਉਪ-ਪ੍ਰਧਾਨ ਅਸ਼ੋਕ ਕੁਮਾਰ ਮੌਰਿਆ ਸੀਨੀਅਰ ਮੈਂਬਰ ਅਜੀਬਉੱਲਾ ਖਾਨ, ਭਾਰਤ ਸਿੰਘ ਆਦਿ ਨੇ ਦੱਸਿਆ ਕਿ ਬਾਂਦਰ ਨਵੀਂ ਪਾਣੀ ਵਾਲੀ ਟੈਂਕੀ ਦੇ ਇਲਾਕੇ 'ਚ 500 ਮੀਟਰ ਦੇ ਘੇਰੇ 'ਚ ਅੱਡਾ ਬਣਾਈ ਬੈਠਾ ਹੈ। ਉਹ ਇੱਕ ਮਹੀਨੇ ਦੇ ਅੰਦਰ 15 ਬੱਚਿਆਂ ਨੂੰ ਆਪਣਾ ਨਿਸ਼ਾਨਾ ਬਣਾ ਚੁੱਕਿਆ ਹੈ। ਬੱਚਿਆਂ ਨੂੰ ਆਉਂਦੇ-ਜਾਂਦੇ ਵੇਖ ਉਨ੍ਹਾਂ 'ਤੇ ਗੁਪਤ ਤਰੀਕੇ ਨਾਲ ਹਮਲਾ ਕਰਦਾ ਹੈ। ਉਕਤ ਲੋਕਾਂ ਦਾ ਕਹਿਣਾ ਹੈ ਕਿ ਹੁਣ ਤਾਂ ਬੱਚੇ ਘਰੋਂ ਬਾਹਰ ਹੀ ਨਹੀਂ ਨਿਕਲਦੇ। ਪਰਿਵਾਰ ਵਾਲਿਆਂ 'ਚ ਇਸ ਕਾਰਨ ਦਹਿਸ਼ਤ ਦਾ ਮਾਹੌਲ ਹੈ। ਖਾਸ ਗੱਲ ਤਾਂ ਇਹ ਹੈ ਕਿ ਇਹ ਬਾਂਦਰ  ਲੋਕਾਂ 'ਤੇ ਪੱਥਰ ਵੀ ਮਾਰਦਾ ਹੈ। ਬਾਂਦਰ ਨੂੰ ਜੇਕਰ ਕੋਈ ਕੇਲਾ ਜਾਂ ਫਿਰ ਹੋਰ ਫਲ ਦਿੰਦਾ ਹੈ ਤਾਂ ਉਹ ਨਹੀਂ ਖਾਂਦਾ ਸਗੋਂ ਅੰਡੇ ਅਤੇ ਮਾਸ-ਮੱਛੀ ਦਾ ਸ਼ੌਕੀਨ ਹੈ। ਇਲਾਕੇ ਦੇ ਦੁਖੀ ਲੋਕਾਂ ਨੇ ਥਾਣਾ ਮਕਬੂਲਪੁਰਾ (ਫੋਕਲ ਪੁਆਇੰਟ) ਦੇ ਮੁਖੀ ਇੰਦਰਜੀਤ ਸਿੰਘ ਨੂੰ ਉਸ ਤੋਂ ਨਿਜਾਤ ਦਿਵਾਉਣ ਦੀ ਮੰਗ ਕੀਤੀ ਹੈ। ਇੰਦਰਜੀਤ ਸਿੰਘ ਨੇ ਕਿਹਾ ਕਿ ਉਸ ਨਾਲ ਨਜਿੱਠਣ ਲਈ ਉਹ ਟੀਮ ਦਾ ਗਠਨ ਕਰ ਰਹੇ ਹਨ। ਪਹਿਲਾਂ ਤਾਂ ਉਹ ਲੋਕ ਉਸ ਨੂੰ ਫੜਨ ਦੀ ਕੋਸ਼ਿਸ਼ ਕਰਨਗੇ ਅਤੇ ਜੇਕਰ ਗੱਲ ਨਾ ਬਣੀ ਤਾਂ ਜੰਗਲਾਤ ਵਿਭਾਗ ਦੀ ਮਦਦ ਲੈਣਗੇ।

ਇਹ ਵੀ ਪੜ੍ਹੋਂ :  ਫੇਸਬੁੱਕ 'ਤੇ ਸ਼ਾਤਿਰ ਠੱਗ ਨੇ ਲੱਭਿਆ ਠੱਗੀ ਨਵਾਂ ਤਰੀਕਾ, ਕਿਤੇ ਤੁਸੀਂ ਨਾ ਹੋ ਜਾਇਓ ਸ਼ਿਕਾਰ


author

Baljeet Kaur

Content Editor

Related News