ਬੁਹ-ਚਰਚਿਤ ਵਿਕਰਮ ਕਤਲਕਾਂਡ : 11 ਪੁਲਸ ਮੁਲਾਜ਼ਮਾਂ ਸਮੇਤ 13 ਦੋਸ਼ੀਆਂ ਨੂੰ ਉਮਰ ਕੈਦ

Monday, Jul 08, 2019 - 04:43 PM (IST)

ਅੰਮ੍ਰਿਤਸਰ : ਅੰਮ੍ਰਿਤਸਰ ਦੇ ਬੁਹ ਚਰਚਿਤ ਵਿਕਰਮ ਸਿੰਘ ਕਤਲਕਾਂਡ ਮਾਮਲੇ 'ਚ ਅਦਾਲਤ ਨੇ 11 ਪੁਲਸ ਕਰਮਚਾਰੀਆਂ ਸਮੇਤ 13 ਮੁਲਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਦੱਸ ਦੇਈਏ ਕਿ 2014 'ਚ ਵਿਕਰਮ ਸਿੰਘ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਸਰਕਾਰੀ ਹਸਪਤਾਲ ਚੋ ਚੁੱਕਿਆ ਗਿਆ ਸੀ। ਪੁਲਿਸ ਨੇ ਵਿਕਰਮ 'ਤੇ ਥਰਡ ਡਿਗਰੀ ਟੋਰਚਰ ਕੀਤਾ ਸੀ। ਟੋਰਚਰ ਦੌਰਾਨ ਵਿਕਰਮ ਦੀ ਮੌਤ ਹੋ ਗਈ ਸੀ ਤੇ ਮ੍ਰਿਤਕ ਦੇਹ ਨੂੰ ਖੁਰਦ ਬੁਰਦ ਕਰ ਦਿੱਤਾ ਸੀ। ਤੇ ਕੁੱਝ ਦਿੰਨਾ ਬਾਅਦ ਨਹਿਰ 'ਚੋ ਵਿਕਰਮ ਦੀ ਲਾਸ਼ ਮਿਲੀ ਸੀ।

ਦੱਸਣਯੋਗ ਹੈ ਕਿ ਕਰੀਬ ਇਕ ਦਹਾਕੇ ਤੋਂ ਵੀ ਵੱਧ ਸਮਾਂ ਪਹਿਲਾਂ ਅਲਗੋਂ ਕੋਠੀ ਕਸਬੇ 'ਚ 2 ਧਿਰਾਂ ਦੇ ਵਿਚਕਾਰ ਰੰਜਿਸ਼ ਕਾਰਨ ਕੁਝ ਲੋਕਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਇਹ ਮਾਮਲਾ ਲੰਬੇ ਸਮੇਂ ਤੱਕ ਅਲਗੋਂ ਕੋਠੀ ਹੱਤਿਆਕਾਂਡ ਦੇ ਨਾਂ ਨਾਲ ਸੁਰਖੀਆਂ ਵਿਚ ਰਿਹਾ ਸੀ। ਇਸ ਮਾਮਲੇ 'ਚ ਸਜ਼ਾ ਪ੍ਰਾਪਤ ਇਕ ਦੋਸ਼ੀ ਵਿਕਰਮ ਸਿੰਘ ਕੇਂਦਰੀ ਜੇਲ ਵਿਚ ਸਜ਼ਾ ਕੱਟ ਰਿਹਾ ਸੀ, ਜਿਸ ਦੀ ਜੇਲ ਵਿਚ ਸਿਹਤ ਖ਼ਰਾਬ ਹੋਣ ਕਾਰਨ ਉਸ ਨੂੰ 2 ਜੂਨ 2014 ਨੂੰ ਗੁਰੂ ਨਾਨਕ ਦੇਵ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਉਸ ਸਮੇਂ ਪੰਜਾਬ ਪੁਲਸ ਦਾ ਇੰਸਪੈਕਟਰ ਨੌਰੰਗ ਸਿੰਘ ਬਟਾਲਾ ਵਿਚ ਸੀ. ਆਈ. ਏ. ਬ੍ਰਾਂਚ ਦਾ ਇੰਚਾਰਜ ਦੇ ਤੌਰ 'ਤੇ ਤਾਇਨਾਤ ਸੀ, ਜਿਸ ਦਾ ਪਤਾ ਲੱਗਦੇ ਹੀ ਇੰਸਪੈਕਟਰ ਨੌਰੰਗ ਸਿੰਘ 6 ਜੂਨ 2014 ਨੂੰ ਆਪਣੇ ਕੁਝ ਸਹਾਇਕ ਪੁਲਸ ਅਫਸਰਾਂ ਪੁਲਸ ਕਰਮਚਾਰੀਆਂ ਨਾਲ ਗੁਰੂ ਨਾਨਕ ਦੇਵ ਹਸਪਤਾਲ ਪਹੁੰਚ ਗਿਆ ਅਤੇ ਕੈਦੀ ਦੇ ਤੌਰ 'ਤੇ ਕਾਨੂੰਨੀ ਹਿਰਾਸਤ 'ਚ ਬੰਦ ਵਿਕਰਮ ਸਿੰਘ ਨੂੰ ਹਸਪਤਾਲ ਤੋਂ ਜ਼ਬਰਦਸਤੀ ਚੁੱਕ ਕੇ ਬਟਾਲਾ ਇਲਾਕੇ 'ਚ ਲੈ ਗਿਆ ਸੀ, ਜਿਥੇ ਪੁਲਸ ਪਾਰਟੀ ਨੇ ਉਸ ਨੂੰ ਇਕ ਟਰੈਕਟਰ ਵਰਕਸ਼ਾਪ 'ਚ ਲਿਜਾ ਕੇ ਉਸ ਨਾਲ ਅਜਿਹਾ ਥਰਡ ਡਿਗਰੀ ਟਾਰਚਰ ਕੀਤਾ ਕਿ ਪੁਲਸ ਦੀ ਪ੍ਰਤਾੜਨਾ ਨੂੰ ਸਹਿਣ ਨਾ ਕਰਦਿਆਂ ਉਸ ਦੀ ਉਥੇ ਹੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਦੋਸ਼ੀ ਪੁਲਸ ਕਰਮਚਾਰੀਆਂ ਨੇ ਵਿਕਰਮ ਦੀ ਲਾਸ਼ ਨੂੰ ਖੁਰਦ-ਬੁਰਦ ਕਰਨ ਦੀ ਨੀਅਤ ਨਾਲ ਉਸ ਨੂੰ ਅਨੰਦਪੁਰ ਸਾਹਿਬ ਦੇ ਨੇੜੇ ਨਹਿਰ 'ਚ ਸੁੱਟ ਦਿੱਤਾ ਗਿਆ ਸੀ।


Baljeet Kaur

Content Editor

Related News