ਬੱਚੇ ਦੇ ਅਗਵਾ ਹੋਣ ਦੀ ਵੀਡੀਓ ਵਾਇਰਲ 'ਤੇ ਪੁਲਸ ਨੇ ਕੀਤਾ ਖੁਲਾਸਾ

Thursday, Oct 03, 2019 - 03:30 PM (IST)

ਬੱਚੇ ਦੇ ਅਗਵਾ ਹੋਣ ਦੀ ਵੀਡੀਓ ਵਾਇਰਲ 'ਤੇ ਪੁਲਸ ਨੇ ਕੀਤਾ ਖੁਲਾਸਾ

ਅੰਮ੍ਰਿਤਸਰ (ਸੁਮਿਤ ਖੰਨਾ)— ਅੰਮ੍ਰਿਤਸਰ ਦੇ ਕੋਟ ਖਾਲਸਾ ਇਲਾਕੇ 'ਚ ਇਕ ਬੱਚੇ ਦੇ ਅਗਵਾ ਹੋਣ ਦੀ ਵਾਇਰਲ ਹੋਈ ਵੀਡੀਓ ਦੇ ਮਾਮਲੇ 'ਚ ਵੱਡਾ ਖੁਲਾਸਾ ਕੀਤਾ ਗਿਆ ਹੈ, ਜਿਸ 'ਚ ਪੁਲਸ ਨੇ ਅਗਵਾ ਹੋਣ ਦੀ ਗੱਲ ਨੂੰ ਨਕਾਰ ਦਿੱਤਾ ਹੈ। ਪੁਲਸ ਨੇ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਕਿ ਬੱਚਾ ਅਗਵਾ ਨਹੀਂ ਹੋਇਆ ਸੀ, ਅਸਲ ਵਿਚ ਉਸ ਦਾ ਨਾਨਾ ਉਸ ਨੂੰ ਲੈ ਕੇ ਗਿਆ ਸੀ। ਉਥੇ ਹੀ ਨਾਨੇ ਨੇ ਵੀ ਦੱਸਿਆ ਕਿ ਬੱਚਾ ਘਰ 'ਚ ਰੋ ਰਿਹਾ ਸੀ ਅਤੇ ਉਹ ਹੀ ਉਸ ਨੂੰ ਘੁੰਮਾਉਣ ਲਈ ਲੈ ਕੇ ਗਏ ਸੀ, ਜਿਸ ਨੂੰ ਅਗਵਾ ਵਾਲੀ ਵੀਡੀਓ ਦਾ ਨਾਂ ਦੇ ਦਿੱਤਾ ਗਿਆ।

PunjabKesari

ਦੱਸ ਦੇਈਏ ਕਿ ਬੱਚਾ ਅਗਵਾ ਹੋਣ ਦੀ ਵੀਡੀਓ ਵਾਇਰਲ ਹੋਈ ਸੀ, ਜਿਸ ਵਿਚ ਇਕ ਮੋਟਰਸਾਈਕਲ 'ਤੇ ਸਵਾਰ ਤਿੰਨ ਲੋਕ ਬੱਚੇ ਨੂੰ ਲੈ ਕੇ ਜਾ ਰਹੇ ਸਨ, ਜੋ ਕਿ ਰੋ ਰਿਹਾ ਸੀ। ਮੋਟਰਸਾਈਕਲ ਚਲਾਉਣ ਵਾਲਿਆਂ ਦੇ ਮੂੰਹ ਟਕੇ ਹੋਏ ਸਨ, ਜਿਸ ਨੂੰ ਦੇਖ ਕੇ ਸ਼ੱਕ ਜਤਾਇਆ ਗਿਆ ਸੀ ਕਿ ਬੱਚਾ ਅਗਵਾ ਹੋ ਗਿਆ ਹੈ, ਜਿਸ ਤੋਂ ਬਾਅਦ ਇਹ ਵੀਡੀਓ ਅੱਗ ਵਾਂਗ ਵਾਇਰਲ ਹੋ ਗਈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਹਰ ਕੋਈ ਵੀਡੀਓ ਨੂੰ ਅਗਵਾ ਵਾਲੀ ਵੀਡੀਓ ਮਨ ਰਿਹਾ ਸੀ।


author

Shyna

Content Editor

Related News