ਗਲਤ ਆਈ. ਡੀ. ਬਣਾ ਕੇ ਅਸ਼ਲੀਲ ਵੀਡੀਓ ਪਾਉਣ ਦਾ ਦੋਸ਼ 'ਚ ਮਾਮਲਾ ਦਰਜ
Thursday, Jan 09, 2020 - 10:42 AM (IST)
ਅੰਮ੍ਰਿਤਸਰ (ਅਰੁਣ) - ਫੇਕ ਆਈ. ਡੀ. ਬਣਾਉਣ ਮਗਰੋਂ ਲਡ਼ਕੀ ਦੀ ਫੋਟੋ ਲਾ ਕੇ ਟਿਕ-ਟਾਕ ’ਤੇ ਅਸ਼ਲੀਲ ਵੀਡੀਓ ਪਾਉਣ ਵਾਲੇ 2 ਮੁਲਜ਼ਮਾਂ ਖਿਲਾਫ ਕਾਰਵਾਈ ਕਰਦਿਆਂ ਥਾਣਾ ਚਾਟੀਵਿੰਡ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਕੀਤੀ ਸ਼ਿਕਾਇਤ ’ਚ ਪੀੜਤਾ ਨੇ ਦੱਸਿਆ ਕਿ ਪ੍ਰਦੀਪ ਸਿੰਘ ਪੁੱਤਰ ਬਲਬੀਰ ਸਿੰਘ ਨੇ ਉਸ ਦਾ ਰਿਸ਼ਤਾ ਪਠਾਨਕੋਟ ਵਾਸੀ ਗੁਰਮਿੰਦਰ ਸਿੰਘ ਨਾਲ ਕਰਵਾਇਆ ਸੀ। ਪ੍ਰਦੀਪ ਸਿੰਘ ਨੇ ਆਪਣੇ ਇੰਗਲੈਂਡ ਵਾਲੇ ਵਟਸਐਪ ਨੰਬਰ ’ਤੇ ਉਸ ਦੀਆਂ ਫੋਟੋਆਂ ਮੰਗਵਾਈਆਂ ਅਤੇ ਉਸ ਦੀ ਫੋਟੋ ਲਾ ਕੇ ਇਕ ਗਲਤ ਆਈ. ਡੀ. ਤਿਆਰ ਕਰਦਿਆਂ ਲੋਕਾਂ ਨਾਲ ਗਲਤ ਚੈਟ ਕਰਨ ਤੋਂ ਇਲਾਵਾ ਅਸ਼ਲੀਲ ਵੀਡੀਓ ਪਾ ਕੇ ਬਦਨਾਮ ਕੀਤਾ। ਪ੍ਰਦੀਪ ਸਿੰਘ ਦੇ ਸਾਂਢੂ ਕਰਨਪ੍ਰੀਤ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਆਦਮਪੁਰ ਨੇ ਵੀ ਦੁਰਵਿਵਹਾਰ ਕਰਦਿਆਂ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਮਾਮਲਾ ਦਰਜ ਕਰ ਕੇ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।