ਨੌਜਵਾਨ ਨੇ ਪੁਰਾਣੀਆਂ ਫ਼ਿਲਮਾਂ ਵੇਖ ਤਿਆਰ ਕੀਤੀ ਅਨੋਖੀ ਕਾਰ, ਲਗਜ਼ਰੀ ਗੱਡੀਆਂ ਨੂੰ ਪਾਉਂਦੀ ਹੈ ਮਾਤ (ਤਸਵੀਰਾਂ)
Tuesday, Aug 18, 2020 - 02:21 PM (IST)
ਅੰਮ੍ਰਿਤਸਰ (ਸੁਮਿਤ ਖੰਨ) : ਅੰਮ੍ਰਿਤਸਰ ਦੇ ਨੌਜਵਾਨ ਨੇ ਇਕ ਅਜਿਹੀ ਕਾਰ ਤਿਆਰ ਕੀਤੀ ਹੈ, ਜੋ ਜ਼ਿਲ੍ਹੇ 'ਚ ਖਿੱਚ ਦਾ ਕੇਂਦਰ ਬਣੀ ਹੋਈ ਹੈ। ਇਸ ਕਾਰ ਨੂੰ ਉਸ ਨੇ ਪੁਰਾਣੀਆਂ ਫਿਲਮਾਂ ਦੇਖ ਫ਼ਿਲਮਾਂ ਦੇਖ ਕੇ ਤਿਆਰ ਕੀਤਾ ਹੈ, ਜੋ ਲਗਜ਼ਰੀ ਗੱਡੀਆਂ ਨੂੰ ਵੀ ਮਾਤ ਦਿੰਦੀ ਹੈ। ਇਹ ਕਾਰ ਬੈਟਰੀ 'ਤੇ ਚੱਲਦੀ ਹੈ। ਇਸ 'ਚ 4 ਲੋਕ ਆਰਾਮ ਨਾਲ ਬੈਠ ਸਕਦੇ ਹਨ। ਕਾਰ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ ਨੂੰ ਮੋਟਰਸਾਈਕਲ ਦੇ ਟਾਇਰ ਲਗਾਏ ਹਨ ਤੇ ਇਸ ਦੀਆਂ ਸੀਟਾਂ ਸਕਾਰਪੀਓ ਗੱਡੀ ਦੀਆਂ ਲਗਾਈਆਂ ਗਈਆਂ ਹਨ।
ਇਹ ਵੀ ਪੜ੍ਹੋਂ : ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ, ਖੰਭੇ ਨਾਲ ਲਟਕਦੀ ਲਾਸ਼ ਵੇਖ ਕੰਬ ਜਾਵੇਗੀ ਰੂਹ
ਇਸ ਸਬੰਧੀ ਗੱਲਬਾਤ ਕਰਦਿਆਂ ਕਾਰ ਮਾਲਕ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਉਨ੍ਹਾਂ ਨੇ ਕਾਰ ਦਾ ਡਿਜ਼ਾਇਨ ਖੁਦ ਗੂਗਲ ਤੋਂ ਦੇਖ ਕੇ ਤਿਆਰ ਕੀਤਾ। ਉਨ੍ਹਾਂ ਦੱਸਿਆ ਕਿ ਉਹ ਪੁਰਾਣੀਆਂ ਫ਼ਿਲਮਾਂ 'ਚ ਅਜਿਹੀਆਂ ਕਾਰਾਂ ਦੇਖਦੇ ਸੀ। ਉਨ੍ਹਾਂ ਦਾ ਸ਼ੌਕ ਸੀ ਕਿ ਸਾਡੇ ਕੋਲ ਵੀ ਅਜਿਹੀ ਕਾਰ ਹੋਵੇ। ਇਸ ਤੋਂ ਬਾਅਦ ਉਨ੍ਹਾਂ ਨੇ ਇਕ ਅਜਿਹੀ ਕਾਰ ਤਿਆਰ ਕਰਨ ਦਾ ਮਨ ਬਣਾਇਆ ਜੋ ਕਿਸੇ ਹੋਰ ਕੋਲ ਨਾ ਹੋਵੇ ਤੇ ਸਭ ਦੇ ਖਿੱਚ ਦਾ ਕੇਂਦਰ ਬਣੇ।
ਇਹ ਵੀ ਪੜ੍ਹੋਂ : ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਤੋਂ ਬਾਅਦ ਹੁਣ ਵਿਧਾਇਕ ਮਾਨਸ਼ਾਹੀਆ ਦੀ ਰਿਪੋਰਟ ਕੋਰੋਨਾ
ਉਨ੍ਹਾਂ ਦੱਸਿਆ ਇਸ ਨੂੰ ਖਾਸ ਕਰਕੇ ਬੈਟਰੀ ਕਾਰ ਇਸ ਲਈ ਬਣਾਇਆ ਗਿਆ ਹੈ ਕਿਉਂਕਿ ਪ੍ਰਦੂਸ਼ਣ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ, ਜਿਸ ਨਾਲ ਲੋਕ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਇਸ ਸਭ ਨੂੰ ਮੱਦੇਨਜ਼ਰ ਰੱਖਦੇ ਹੋਏ ਇਸ ਨੂੰ ਬੈਟਰੀ ਕਾਰ ਬਣਾਇਆ ਹੈ। ਇਸ ਨੂੰ ਬਣਾਉਣ 'ਚ ਤਕਰੀਬਨ 200000 ਤੱਕ ਦਾ ਖ਼ਰਚਾ ਆਇਆ ਹੈ। ਇਸ ਨੂੰ ਕਰੀਬ 8 ਮਹੀਨਿਆਂ 'ਚ ਤਿਆਰ ਕੀਤਾ ਗਿਆ ਹੈ। ਕਾਰ ਦਾ ਹੈਂਡਲ ਦਿੱਲੀ ਤੋਂ ਮੰਗਵਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਕਾਰ 'ਚ 4 ਲੋਕ ਆਰਾਮ ਨਾਲ ਸਫ਼ਰ ਕਰ ਸਕਦੇ ਹਨ।
ਇਹ ਵੀ ਪੜ੍ਹੋਂ : ਪਾਣੀ ਵਾਲੀ ਟੈਂਕੀ 'ਤੇ ਚੜ੍ਹੀ ਜਨਾਨੀ ਦਾ ਹਾਈਵੋਲਟੇਜ਼ ਡਰਾਮਾ, ਪੁਲਸ ਜੋੜ ਰਹੀ ਹੈ ਹੱਥ-ਪੈਰ (ਤਸਵੀਰਾਂ)