ਹੁਣ ਆਪਣੇ ਹੀ ਰੱਖਣ ਲੱਗੇ ਕੁੜੀਆਂ 'ਤੇ ਮਾੜੀ ਨਜ਼ਰ, ਚਾਚੇ ਦੀ ਕਰਤੂਤ ਸੁਣ ਖ਼ੋਲ ਉਠੇਗਾ ਖੂਨ

Tuesday, Sep 08, 2020 - 04:11 PM (IST)

ਹੁਣ ਆਪਣੇ ਹੀ ਰੱਖਣ ਲੱਗੇ ਕੁੜੀਆਂ 'ਤੇ ਮਾੜੀ ਨਜ਼ਰ, ਚਾਚੇ ਦੀ ਕਰਤੂਤ ਸੁਣ ਖ਼ੋਲ ਉਠੇਗਾ ਖੂਨ

ਅੰਮ੍ਰਿਤਸਰ (ਸੰਜੀਵ) : ਧੀਆਂ ਨਾ ਤਾਂ ਆਪਣੇ ਘਰਾਂ 'ਚ ਸੁਰੱਖਿਅਤ ਹਨ ਤੇ ਨਾ ਹੀ ਬਾਹਰ। ਉਨ੍ਹਾਂ 'ਤੇ ਬੁਰੇ ਨਜ਼ਰ ਰੱਖਣ ਵਾਲੇ ਘਰਾਂ 'ਚ ਦਾਖ਼ਲ ਹੋ ਕੇ ਗਲਤ ਕੰਮਾਂ ਨੂੰ ਅੰਜ਼ਾਮ ਦੇ ਰਹੇ ਹਨ। ਬੇਗਾਨੇ ਹੀ ਨਹੀਂ ਹੁਣ ਤਾਂ ਆਪਣੇ ਵੀ ਕੁੜੀਆਂ 'ਤੇ ਗੰਦੀਆਂ ਨਜ਼ਰਾਂ ਰੱਖ ਰਹੇ ਹਨ। ਅਜਿਹਾ ਹੀ ਮਾਮਲਾ ਅੰਮ੍ਰਿਤਸਰ 'ਚ ਸਾਹਮਣੇ ਆਇਆ ਹੈ, ਜਿਥੇ ਆਪਣੀ ਨਾਬਾਲਗ ਭਤੀਜੀ ਨਾਲ ਛੇੜਛਾੜ ਕਰਨ ਦੇ ਦੋਸ਼ 'ਚ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਉਸ ਦੇ ਚਾਚਾ ਵਿਕਾਸ ਕੁਮਾਰ ਵਾਸੀ ਈਸਟ ਮੋਹਨ ਨਗਰ ਚਮਰੰਗ ਰੋਡ ਨੂੰ ਗ੍ਰਿਫ਼ਤਾਰ ਕੀਤਾ ਹੈ। 

ਇਹ ਵੀ ਪੜ੍ਹੋ : ਕਮਰੇ 'ਚ ਚੂਹਾ ਵੇਖ ਭੜਕੀ ਪਤਨੀ ਦੀ ਹੈਵਾਨੀਅਤ, ਦੰਦਾਂ ਨਾਲ ਕੱਟ ਸੁੱਟਿਆ ਪਤੀ ਦਾ ਗੁਪਤ ਅੰਗ

ਇਸ ਸਬੰਧੀ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਪੀੜਤਾ ਦੀ ਮਾਂ ਨੇ ਦੱਸਿਆ ਕਿ ਉਸ ਦੀ 15 ਸਾਲ ਧੀ ਆਪਣੇ ਅੰਕਲ ਪਿੰਟੂ ਨੂੰ ਮਿਲਣ ਲਈ ਗਈ ਸੀ। ਇਸ ਦੌਰਾਨ ਜਦੋਂ ਉਹ ਦੁਪਹਿਰ ਨੂੰ ਵਾਪਸ ਪਰਤੀ ਤਾਂ ਉਸਨੇ ਦੱਸਿਆ ਕਿ ਉਹ ਆਪਣੇ ਕਮਰੇ 'ਚ ਸੀ ਕਿ ਉਕਤ ਦੋਸ਼ੀ ਵਿਕਾਸ ਕੁਮਾਰ ਜੋ ਰਿਸ਼ਤੇ 'ਚ ਉਸ ਦਾ ਚਾਚਾ ਲੱਗਦਾ ਹੈ, ਕਮਰੇ 'ਚ ਆ ਗਿਆ ਅਤੇ ਉਸਦੇ ਨਾਲ ਅਸ਼ਲੀਲ ਹਰਕਤਾਂ ਕਰਨ ਲਗਾ। ਉਹ ਕਿਸੇ ਤਰ੍ਹਾਂ ਭੱਜੀ ਅਤੇ ਦਾਦਾ-ਦਾਦੀ ਕੋਲ ਜਾ ਕੇ ਉਸਨੇ ਆਪਣੀ ਜਾਨ ਬਚਾਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਨੇ ਤੁਰੰਤ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਮਾਮਲੇ ਦੀ ਜਾਂਚ ਕਰ ਰਹੀ ਐੱਸ. ਆਈ. ਰਣਦੀਪ ਕੌਰ ਦਾ ਕਹਿਣਾ ਹੈ ਕਿ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : ਬੇਅਦਬੀ ਮਾਮਲੇ 'ਤੇ ਸ੍ਰੀ ਕੇਸਗੜ੍ਹ ਸਾਹਿਬ ਦੇ ਮੁਤਵਾਜੀ ਜਥੇਦਾਰ ਭਾਈ ਅਜਨਾਲਾ ਦਾ ਵੱਡਾ ਬਿਆਨ


author

Baljeet Kaur

Content Editor

Related News