ਭਰਾਵਾਂ ''ਚ ਹੋਏ ਤਕਰਾਰ ਨੇ ਧਾਰਿਆ ਖ਼ੂਨੀ ਰੂਪ, ਪੁੱਤ ਨੇ ਪਿਓ ਨੂੰ ਦਿੱਤੀ ਦਰਦਨਾਕ ਮੌਤ

Thursday, May 20, 2021 - 07:07 PM (IST)

ਭਰਾਵਾਂ ''ਚ ਹੋਏ ਤਕਰਾਰ ਨੇ ਧਾਰਿਆ ਖ਼ੂਨੀ ਰੂਪ, ਪੁੱਤ ਨੇ ਪਿਓ ਨੂੰ ਦਿੱਤੀ ਦਰਦਨਾਕ ਮੌਤ

ਅੰਮ੍ਰਿਤਸਰ (ਸੰਜੀਵ, ਅਰੁਣ) - ਅੰਮ੍ਰਿਤਸਰ ਜ਼ਿਲ੍ਹੇ ਦੇ ਚਾਟੀਵਿੰਡ ਥਾਣੇ ਤਹਿਤ ਪੈਂਦੇ ਪਿੰਡ ਗੁਰਵਾਲੀ ਵਿੱਚ ਤੂੜੀ ਵੇਚਣ ਨੂੰ ਲੈ ਕੇ ਹੋਏ ਝਗੜੇ ਕਾਰਨ ਛੋਟੇ ਭਰਾ ਨੇ 2 ਪੁੱਤਰਾਂ ਨਾਲ ਮਿਲ ਕੇ ਭਰਾ ਅਤੇ ਪਿਓ ’ਤੇ ਹਮਲਾ ਕਰਕੇ ਪਿਓ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਹਮਲੇ ’ਚ ਉਸ ਨੇ ਭਤੀਜੇ ਨੂੰ ਵੀ ਬੁਰੀ ਤਰ੍ਹਾਂ ਨਾਲ ਜ਼ਖਮੀ ਕਰ ਦਿੱਤਾ। ਮ੍ਰਿਤਕ ਦੀ ਪਛਾਣ ਮੁਖ਼ਤਾਰ ਸਿੰਘ ਵਜੋਂ ਹੋਈ ਹੈ, ਜਦਕਿ ਦੀ ਜ਼ਖ਼ਮੀ ਦੀ ਪਛਾਣ ਸਤਨਾਮ ਸਿੰਘ ਵਜੋਂ ਹੋਈ ਹੈ।

ਪੜ੍ਹੋ ਇਹ ਵੀ ਖਬਰ - ਪਹਿਲਾਂ ਕੀਤਾ ‘ਪਿਆਰ’ ਫਿਰ ਵਿਆਹ ਤੋਂ ਕੀਤਾ ‘ਇਨਕਾਰ’, ਕੁੜੀ ਤੋਂ ਪਰੇਸ਼ਾਨ ਮੁੰਡੇ ਨੇ ਮਾਰੀ ਖੁਦ ਨੂੰ ‘ਗੋਲ਼ੀ

ਸਤਨਾਮ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਮੁਖ਼ਤਾਰ ਤੇ ਸ਼ਮਸ਼ੇਰ ਸਿੰਘ ਬਾਹਰੋਂ ਤੂੜੀ ਖ਼ਰੀਦ ਕੇ ਅੱਗੇ ਵੇਚਦੇ ਸਨ, ਜਿਸ ਗੱਲ ਦੀ ਉਹ ਰੰਜਿਸ਼ ਰੱਖਦਾ ਸੀ। ਬੀਤੇ ਦਿਨੀਂ ਜਦੋਂ ਉਹ ਆਪਣੇ ਪਿਤਾ ਨਾਲ ਪਿੰਡ ਗੁਰਵਾਲੀ ਤੋਂ ਤੂੜੀ ਖ਼ਰੀਦ ਕੇ ਉਸ ਦਾ ਭਾਰ ਕਰਵਾਉਣ ਲਈ ਕੰਡੇ 'ਤੇ ਪੁੱਜੇ ਤਾਂ ਸ਼ਮਸ਼ੇਰ ਨੇ ਆਪਣੇ ਦੋਵਾਂ ਪੁੱਤਰਾਂ ਜਸਪਾਲ ਤੇ ਰਛਪਾਲ ਨਾਲ ਮਿਲ ਕੇ ਤੰਗਲੀਆਂ ਨਾਲ ਸਾਡੇ 'ਤੇ ਹਮਲਾ ਕਰ ਦਿੱਤਾ। ਪਿਤਾ ਦੇ ਡੂੰਘੀਆਂ ਸੱਟਾਂ ਲੱਗਣ ਕਾਰਨ ਉਨ੍ਹਾਂ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਉਹ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਿਆ। ਮੌਕੇ ’ਤੇ ਮੌਜੂਦ ਲੋਕਾਂ ਨੇ ਉਨ੍ਹਾਂ ਨੂੰ ਸਿਵਲ ਹਸਪਤਾਲ ਮਾਨਾਂਵਾਲਾ ਵਿੱਚ ਦਾਖ਼ਲ ਕਰਵਾ ਦਿੱਤਾ। 

ਪੜ੍ਹੋ ਇਹ ਵੀ ਖਬਰ - ਨਾਜਾਇਜ਼ ਸਬੰਧਾਂ ਤੋਂ ਖਫ਼ਾ ਪਤੀ ਨੇ ਪਤਨੀ ਤੇ ਉਸਦੇ ਪ੍ਰੇਮੀ ਨੂੰ ਦਿੱਤੀ ਰੂਹ ਕੰਬਾਊ ਮੌਤ,  ਜੰਗਲ ’ਚ ਸੁੱਟੀਆਂ ਲਾਸ਼ਾਂ

ਮ੍ਰਿਤਕ ਮੁਖਤਾਰ ਸਿੰਘ ਵਾਸੀ ਬਾਲੇ ਚੱਕ ਦੇ ਮੁੰਡੇ ਸਤਨਾਮ ਸਿੰਘ ਦੀ ਸ਼ਿਕਾਇਤ ’ਤੇ ਮੌਕੇ ’ਤੇ ਪੁੱਜੀ ਪੁਲਸ ਨੇ ਉਕਤ ਲੋਕਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਦਿੱਤਾ। ਥਾਣਾ ਚਾਟੀਵਿੰਡ ਦੀ ਪੁਲਸ ਵਲੋਂ ਸ਼ਮਸ਼ੇਰ ਸਿੰਘ, ਉਸਦੇ ਮੁੰਡਿਆਂ ਜਸਪਾਲ ਸਿੰਘ,  ਰਛਪਾਲ ਸਿੰਘ ਦੀ ਗ੍ਰਿਫ਼ਤਾਰੀ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ। 

ਪੜ੍ਹੋ ਇਹ ਵੀ ਖਬਰ - ਅੰਮ੍ਰਿਤਸਰ ’ਚ ਪੈਰ ਪਸਾਰਣ ਲੱਗਾ 'ਬਲੈਕ ਫੰਗਸ', ਤਿੰਨ ਮਰੀਜ਼ਾਂ ਦੀ ਗਈ 'ਨਜ਼ਰ', ਦਹਿਸ਼ਤ 'ਚ ਲੋਕ 


author

rajwinder kaur

Content Editor

Related News