ਅੰਮ੍ਰਿਤਸਰ ਟਰੇਨ ਹਾਦਸਾ: ਖਹਿਰਾ ਨੇ ਆਪਣੇ ਵਿਵਾਦਤ ਬਿਆਨ 'ਤੇ ਦਿੱਤੀ ਸਫਾਈ

Tuesday, Oct 23, 2018 - 11:21 AM (IST)

ਅੰਮ੍ਰਿਤਸਰ ਟਰੇਨ ਹਾਦਸਾ: ਖਹਿਰਾ ਨੇ ਆਪਣੇ ਵਿਵਾਦਤ ਬਿਆਨ 'ਤੇ ਦਿੱਤੀ ਸਫਾਈ

ਜਲੰਧਰ— ਬੀਤੇ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ 'ਤੇ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਖਹਿਰਾ ਨੇ ਆਪਣੀ ਸਫਾਈ ਦਿੱਤੀ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਅੰਮ੍ਰਿਤਸਰ ਟਰੇਨ ਹਾਦਸੇ 'ਤੇ ਉਨ੍ਹਾਂ ਵੱਲੋਂ ਦਿੱਤੇ ਗਏ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਨੇ ਫੇਸਬੁੱਕ 'ਤੇ ਇਕ ਪੋਸਟ ਜ਼ਰੀਏ ਦੱਸਿਆ ਕਿ ਉਨ੍ਹਾਂ ਵੱਲੋਂ ਦਿੱਤੇ ਗਏ ਬਿਆਨ ਨੂੰ ਵਿਰੋਧੀਆਂ ਨੇ ਗਲਤ ਢੰਗ ਨਾਲ ਪੇਸ਼ ਕਰਕੇ ਵਿਚਾਰਾਂ ਨੂੰ ਤੋੜ-ਮਰੋੜ ਕੇ ਲੋਕਾਂ 'ਚ ਲਿਆਂਦਾ ਹੈ, ਜਿਸ ਦੇ ਜ਼ਰੀਏ ਲੋਕਾਂ 'ਚ ਗਲਤ ਸੰਦੇਸ਼ ਦਿੱਤਾ ਜਾ ਰਿਹਾ ਹੈ। ਖਹਿਰਾ ਨੇ ਕਿਹਾ ਕਿ ਲੋਕਾਂ 'ਚ ਇਹ ਪੇਸ਼ ਕੀਤਾ ਗਿਆ ਕਿ ਮੈਂ ਕਿਹਾ ਸੀ ਕਿ ਇਸ ਤਰ੍ਹਾਂ ਦੇ (ਅੰਮ੍ਰਿਤਸਰ ਰੇਲ ਹਾਦਸੇ) ਛੋਟੇ ਅਨੇਕਾਂ ਹਾਦਸੇ ਪੰਜਾਬ ਅਤੇ ਭਾਰਤ 'ਚ ਰੋਜ਼ਾਨਾ ਹੋ ਰਹੇ ਹਨ।

PunjabKesari

ਖਹਿਰਾ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਅਜਿਹਾ ਕੁਝ ਨਹੀਂ ਕਿਹਾ ਹੈ ਸਗੋਂ ਇਹ ਬਿਆਨ ਦਿੱਤਾ ਸੀ ਕਿ ਇਸ ਨਾਲੋਂ ਵੀ ਛੋਟੇ ਹਾਦਸੇ ਪੰਜਾਬ ਅਤੇ ਭਾਰਤ 'ਚ ਰੋਜ਼ ਹੋ ਰਹੇ ਹਨ, ਜਿਨ੍ਹਾਂ 'ਚ ਬਹੁਤ ਮੌਤਾਂ ਹੋ ਰਹੀਆਂ ਹਨ ਅਤੇ ਇਨ੍ਹਾਂ ਵੱਲ ਸਰਕਾਰਾਂ ਦਾ ਕੋਈ ਧਿਆਨ ਨਹੀਂ ਹੈ। 

 

PunjabKesari
ਉਨ੍ਹਾਂ ਨੇ ਅੱਗੇ ਦੱਸਿਆ ਕਿ ਵਿਰੋਧੀਆਂ ਨੂੰ ਜੇਕਰ ਕੁਝ ਹੋਰ ਨਹੀਂ ਮਿਲਿਆ ਤਾਂ ਉਹ ਸ਼ਬਦ ਦੇ ਅੱਗੇ-ਪਿੱਛੇ ਹੋਣ ਨੂੰ ਹੀ ਮੁੱਦਾ ਬਣਾ ਰਹੇ ਹਨ। ਉਨ੍ਹਾਂ ਨੇ ਲਿਖਿਆ ਕਿ ਮੈਨੂੰ ਪੂਰਾ ਭਰੋਸਾ ਹੈ ਕਿ ਜਿਹੜੇ ਵੀ ਸਮਝਦਾਰ ਸਾਥੀਆਂ ਨੇ ਲਾਈਵ ਵੀਡੀਓ ਪੂਰਾ ਦੇਖਿਆ ਹੋਵੇਗਾ ਕਿ ਉਹ ਮੇਰੇ ਮੁਕੰਮਲ ਵਿਚਾਰਾਂ ਨੂੰ ਸਮਝ ਗਏ ਹੋਣਗੇ। ਉਨ੍ਹਾਂ ਨੇ ਕਿਹਾ ਕਿ ਸਾਨੂੰ ਅੰਮ੍ਰਿਤਸਰ ਰੇਲ ਹਾਦਸੇ ਦਾ ਬਹੁਤ ਹੀ ਦੁੱਖ ਹੈ, ਇਸ ਲਈ ਉਨ੍ਹਾਂ ਨੇ ਅਗਲੇ ਦਿਨ ਅੰਮ੍ਰਿਤਸਰ ਵਿਖੇ ਮੌਕੇ 'ਤੇ ਪਹੁੰਚ ਕੇ ਪੀੜਤਾਂ ਨਾਲ ਅਫਸੋਸ ਪ੍ਰਗਟ ਕੀਤਾ ਸੀ ਅਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਸੀ।  


Related News