ਸੰਨੀ ਦਿਓਲ ''ਤੇ ਗਲਤ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਦੋਸ਼

05/17/2019 5:18:48 PM

ਅੰਮ੍ਰਿਤਸਰ (ਗੁਰਪ੍ਰੀਤ) : ਭਾਜਪਾ ਉਮੀਦਵਾਰ ਸੰਨੀ ਦਿਓਲ ਖਿਲਾਫ ਅੰਮ੍ਰਿਤਸਰ ਦੀ ਇਕ ਐੱਨ.ਜੀ.ਓ. ਵਲੋਂ ਪ੍ਰੈੱਸ ਕਾਨਫਰੰਸ ਕਰਕੇ ਸੰਨੀ ਦਿਓਲ 'ਤੇ ਦੋਸ਼ ਲਗਾਇਆ ਕਿ ਸੰਨੀ ਦਿਓਲ ਨੇ ਨਾਮਜ਼ਦਗੀ ਦਾਖਲ  ਕਰਨ ਸਮੇਂ ਜ਼ਿਲਾ ਚੋਣ ਅਫਸਰ ਨੂੰ ਗਲਤ ਜਾਣਕਾਰੀ ਦਿੱਤੀ ਹੈ। ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਨੇ ਆਪਣੇ ਨਾਮਜ਼ਦਗੀ ਪੱਤਰ 'ਚ ਜਿਸ ਬੈਂਕ ਖਾਤੇ ਦਾ ਜ਼ਿਕਰ ਕੀਤਾ ਹੈ ਉਹ ਅੰਮ੍ਰਿਤਸਰ ਦਾ ਹੈ, ਜਦਕਿ ਸੰਨੀ ਦਿਓਲ ਦਾ ਨਾ ਤਾਂ ਕੋਈ ਅੰਮ੍ਰਿਤਸਰ 'ਚ ਕੋਈ ਘਰ ਹੈ ਤੇ ਨਾ ਹੀ ਉਹ ਪਹਿਲਾਂ ਕਦੀ ਅੰਮ੍ਰਿਤਸਰ ਆਏ ਹਨ। ਅਜਿਹੇ 'ਚ ਉਨ੍ਹਾਂ ਦਾ ਖਾਤਾ ਕਿਵੇਂ ਖੁੱਲ੍ਹ ਗਿਆ। ਸੰਸਥਾ ਨੇ ਕਿਹਾ ਉਹ ਆਪਣੇ ਤੌਰ 'ਤੇ ਸਾਰੇ ਵੱਡੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦੇਖ ਰਹੇ ਹਨ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਸੰਨੀ ਦਿਓਲ ਨੇ 21 ਕਰੋੜ ਰੁਪਏ ਦੀ ਆਪਣੀ ਪ੍ਰਾਪਟੀ ਦੱਸੀ ਤੇ ਉਸ 'ਤੇ ਹੀ 42 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ, ਇਹ ਵੀ ਬੈਂਕ 'ਤੇ ਸਵਾਲ ਖੜ੍ਹਾ ਕਰਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸੰਨੀ ਦਿਓਲ ਨੇ ਆਪਣੇ ਟੈਕਸ 'ਚ ਵੀ ਕਈ ਤਰ੍ਹਾਂ ਦੇ ਹੇਰ ਫੇਰ ਕੀਤੇ ਹਨ। ਸੰਸਥਾ ਨੇ ਸੰਨੀ ਦਿਓਲ 'ਤੇ ਸਵਾਲ ਕੀਤਾ ਹੈ ਕਿ ਉਨ੍ਹਾਂ ਨੇ ਗੁਰਦਾਸਪੁਰ ਦੇ ਲੋਕਾਂ ਤੇ ਚੋਣ ਕਮਿਸ਼ਨ ਨੂੰ ਗਲਤ ਜਾਣਕਾਰੀ ਕਿਉਂ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਖੁਦ ਲੋਕ ਸਭਾ ਹਲਕਾ ਦੇ ਵੋਟਰ ਨਹੀਂ ਹਨ ਤੇ ਇਸ ਦੇ ਚੱਲਦੇ ਉਹ ਸ਼ਿਕਾਇਤ ਦਰਜ ਨਹੀਂ ਕਰਵਾ ਰਹੇ ਜਦਕਿ ਚੋਣਾਂ ਤੋਂ ਬਾਅਦ ਉਹ ਇਸ ਦੀ ਸ਼ਿਕਾਇਤ ਚੋਣ ਕਮਿਸ਼ਨਰ ਨੂੰ ਕਰਨਗੇ।  


Baljeet Kaur

Content Editor

Related News