ਦੋ ਵਕਤ ਦੀ ਰੋਟੀ ਲਈ ਤਰਸੇ ਰਿਕਸ਼ੇ ਵਾਲਿਆਂ ਲਈ ਮਸੀਹਾ ਬਣ ਪੁੱਜੇ ਇਹ ਸਿੱਖ (ਵੀਡੀਓ)

Thursday, Jun 11, 2020 - 05:02 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਕੋਰੋਨਾ ਮਹਾਮਾਰੀ ਕਰਕੇ ਆਰਥਿਕ ਮੰਦੀ ਦੀ ਮਾਰ ਝੱਲ ਰਹੇ ਰਿਕਸ਼ੇ ਵਾਲਿਆਂ ਲਈ ਗੁਰੂ ਦੇ ਸਿੱਖ ਮਸੀਹਾ ਬਣ ਕੇ ਪੁੱਜੇ ਹਨ। ਇਹ ਸਿੱਖ ਨੌਜਵਾਨ ਇਕ ਸਮਾਜ ਸੇਵੀ ਸੰਸਥਾ ਚਲਾ ਰਹੇ ਹਨ। ਅੰਮ੍ਰਿਤਸਰ 'ਚ ਦੋ ਵਕਤ ਦੀ ਰੋਟੀ ਨੂੰ ਤਰਸ ਰਹੇ ਰਿਕਸ਼ੇ ਵਾਲਿਆਂ ਨੂੰ ਇਸ ਸਮਾਜ ਸੇਵੀ ਸੰਸਥਾ ਵਲੋਂ ਵੱਖ-ਵੱਖ ਚੌਂਕਾਂ 'ਚ ਜਾ ਕੇ ਲੰਗਰ ਵੰਡਿਆ ਜਾ ਰਿਹਾ ਹੈ।

ਇਹ ਵੀ ਪੜ੍ਹੋਂ :  ਰੂਹ ਕੰਬਾਊ ਖੁਲਾਸਾ, ਪੁੱਤ ਨੇ ਮਾਂ ਨਾਲ ਮਿਲ ਪਹਿਲਾਂ ਪਿਓ ਦੀਆਂ ਕੱਢੀਆਂ ਅੱਖਾਂ ਫਿਰ ਕੀਤਾ ਕਤਲ

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਰੋਜ਼ਾਨਾਂ 200 ਰਿਕਸ਼ੇ ਵਾਲਿਆਂ ਨੂੰ ਲੰਗਰ ਵਰਤਾਇਆ। ਉਨ੍ਹਾਂ ਦੱਸਿਆ ਕਿ ਇਹ ਸਾਰਾ ਲੰਗਰ ਸਾਡੇ ਘਰ ਦੀਆਂ ਬੀਬੀਆਂ ਵਲੋਂ ਤਿਆਰ ਕੀਤਾ ਜਾਂਦਾ ਹੈ। ਅੰਮ੍ਰਿਤਸਰ ਦੇ 5 ਵੱਖ-ਵੱਖ ਚੌਂਕਾਂ 'ਚ ਲੰਗਰ ਸਾਡੇ ਵਲੋਂ ਲਗਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਰਿਕਸ਼ਾ ਵਾਲਿਆਂ ਕੋਲ ਅਜੇ ਜ਼ਿਆਦਾ ਕੰਮ ਨਹੀਂ ਹੈ, ਜਿਸ ਕਰਕੇ ਸਾਡੇ ਵਲੋਂ ਲੰਗਰ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਜਿਹੜੇ ਜ਼ਿਆਦਾ ਬਜ਼ੁਰਗ ਹਨ ਜਾਂ ਜਿਨ੍ਹਾਂ ਤੋਂ ਕੰਮ ਨਹੀਂ ਹੁੰਦਾ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਲੰਗਰ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਜਿੰਨਾਂ ਵੀ ਲੰਗਰ ਬਚਦਾ ਹੈ ਉਸ ਨੂੰ ਬਾਕੀ ਰਿਕਸ਼ੇ ਵਾਲਿਆਂ 'ਚ ਵੰਡ ਦਿੱਤਾ ਜਾਂਦਾ ਹੈ। 

ਇਹ ਵੀ ਪੜ੍ਹੋਂ : 'ਸਿਰੜ' ਅਤੇ 'ਸਿਦਕ' ਦੀ ਵਿਲੱਖਣ ਮਿਸਾਲ ਹੈ ਪੰਜਾਬ ਦੀ ਇਹ ਧੀ


author

Baljeet Kaur

Content Editor

Related News