3 ਮਹੀਨੇ ਦੀ ਵਿਆਹੁਤਾ ਨਿਕਲੀ 4 ਮਹੀਨੇ ਦੀ ਗਰਭਵਤੀ, ਪਰਿਵਾਰ ਦੇ ਉੱਡੇ ਹੋਸ਼ (ਵੀਡੀਓ)

Monday, Aug 05, 2019 - 03:02 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : 3 ਮਹੀਨੇ ਪਹਿਲਾਂ ਵਿਆਹੇ ਇਸ ਨੌਜਵਾਨ ਦੀ ਜ਼ਿੰਦਗੀ 'ਚ ਅਲਟਰਾ ਸਾਊਂਡ ਰਿਪੋਰਟ ਨੇ ਅਜਿਹਾ ਭੂਚਾਲ ਲਿਆਂਦਾ ਕਿ ਵਿਆਹ ਦੇ ਸੁਪਨੇ ਧਰੇ-ਧਰਾਏ ਰਹਿ ਗਏ। ਇਹ ਰਿਪੋਰਟ ਸੰਦੀਪ ਦੀ ਪਤਨੀ ਦੀ ਸੀ, ਜਿਸ 'ਚ ਉਸਨੂੰ 4 ਮਹੀਨਿਆਂ ਦੀ ਗਰਭਵਤੀ ਦੱਸਿਆ ਗਿਆ ਹੈ, ਜਿਸ ਤੋਂ ਬਾਅਦ ਪਰਿਵਾਰ ਦੇ ਪੈਰਾਂ ਹੇਠੋਂ ਜਮੀਨ ਖਿਸਕ ਗਈ। ਜਾਣਕਾਰੀ ਮੁਤਾਬਕ ਇਹ ਮਾਮਲਾ ਅੰਮ੍ਰਿਤਸਰ ਦੇ ਗੁੱਜਰਪੁਰਾ ਇਲਾਕੇ ਦਾ ਹੈ, ਸੰਦੀਪ ਦਾ ਦੋਸ਼ ਹੈ ਕਿ ਉਸਦੀ ਪਤਨੀ ਸ਼ੁਰੂ ਤੋਂ ਹੀ ਉਸ ਨਾਲ ਝਗੜਾ ਕਰਦੀ ਤੇ ਖੁਦਕੁਸ਼ੀ ਦੀਆਂ ਧਮਕੀਆਂ ਦਿੰਦੀ ਸੀ। ਇਕ ਦਿਨ ਤਬੀਅਤ ਖਰਾਬ ਹੋਣ 'ਤੇ ਉਸਨੂੰ ਡਾਕਟਰ ਕੋਲ ਜਿਲਾਇਆ ਗਿਆ ਤਾਂ ਪਤਾ ਲੱਗਾ ਕਿ ਉਹ 4 ਮਹੀਨਿਆਂ ਦੀ ਗਰਭਵਤੀ ਹੈ ਜਦਕਿ ਉਸਦੇ ਵਿਆਹ ਨੂੰ 3 ਮਹੀਨੇ ਹੋਏ ਹਨ।  ਦੂਜੇ ਪਾਸੇ ਪੁਲਸ ਨੇ ਇਸ ਮਾਮਲੇ ਨੂੰ ਪਰਿਵਾਰਕ ਝਗੜਾ ਦੱਸਦੇ ਹੋਏ ਦੋਵਾਂ ਧਿਰਾਂ ਨੂੰ ਬੁਲਾ ਕੇ ਮਸਲਾ ਹੱਲ ਕਰਨ ਦੀ ਗੱਲ ਕਹੀ ਹੈ।  

ਇਸ ਮਾਮਲੇ 'ਚ ਲੜਕੀ ਦੇ ਪਰਿਵਾਰ ਵਾਲੇ ਵੀ ਕੁਝ ਬੋਲਣ ਨੂੰ ਤਿਆਰ ਨਹੀਂ ਪਰ ਇਸ ਸਭ 'ਚ ਸੰਦੀਪ ਦੀ ਵਿਆਹੁਤਾ ਜ਼ਿੰਦਗੀ ਨੂੰ ਗ੍ਰਹਿਣ ਜਰੂਰ ਲੱਗ ਗਿਆ ਹੈ। 


author

Baljeet Kaur

Content Editor

Related News