ਲੋਕਾਂ ਨੇ ਪੁਲਸ ਖਿਲਾਫ ਖੋਲ੍ਹਿਆ ਮੋਰਚਾ, ਲਾਏ ਗੰਭੀਰ ਦੋਸ਼

Sunday, Nov 11, 2018 - 05:18 PM (IST)

ਲੋਕਾਂ ਨੇ ਪੁਲਸ ਖਿਲਾਫ ਖੋਲ੍ਹਿਆ ਮੋਰਚਾ, ਲਾਏ ਗੰਭੀਰ ਦੋਸ਼

ਅੰਮ੍ਰਿਤਸਰ (ਸੁਮਿਤ ਖੰਨਾ) :  ਅਪਰਾਧੀਆਂ ਦੇ ਸਤਾਏ ਇਸਲਾਮਾਬਾਦ ਤੇ ਪੁਤਲੀਗੜ੍ਹ ਇਲਾਕੇ ਦੇ ਲੋਕਾਂ ਨੇ ਪੁਲਸ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਇਸ ਦੌਰਾਨ ਪੁਲਸ 'ਤੇ ਅਪਰਾਧੀਆਂ ਦੀ ਪੁਸ਼ਤਪਨਾਹੀ ਕਰਨ ਦੇ ਦੋਸ਼ ਲਾਉਂਦਿਆਂ ਭਾਜਪਾ ਆਗੂ ਸੋਮ ਦੇਵ ਸ਼ਰਮਾ ਨੇ ਕਿਹਾ ਕਿ ਗੁੰਡਿਆਂ ਨੂੰ ਫੜਨ ਦੀ ਬਜਾਏ ਪੁਲਸ ਉਨ੍ਹਾਂ ਦਾ ਸਾਥ ਦਿੰਦੀ ਹੈ। ਇਲਾਕੇ 'ਚ ਸ਼ਰੇਆਮ ਸ਼ਰਾਬ, ਜੂਆ ਤੇ ਲਾਟਰੀ ਦਾ ਧੰਦਾ ਚੱਲਦਾ ਹੈ ਪਰ ਪੁਲਸ ਸਭ ਕੁਝ ਦੇਖ ਕੇ ਵੀ ਅੱਖਾਂ ਬੰਦ ਕਰਕੇ ਬੈਠੀ ਹੈ। ਕੁਝ ਦਿਨ ਪਹਿਲਾਂ ਇਕ ਰੇਹੜੀ ਵਾਲੇ ਨੂੰ ਜਦੋਂ ਕੁਝ ਵਿਅਕਤੀਆਂ ਨੇ ਕੁੱਟਿਆਂ ਤਾਂ ਪੁਲਸ ਨੇ ਉਲਟਾ ਰੇਹੜੀ ਵਾਲੇ 'ਤੇ ਹੀ ਕੇਸ ਦਰਜ ਕਰ ਦਿੱਤਾ। 

ਇਸ ਸਬੰਧੀ ਜਦੋਂ ਪੁਲਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਸਾਰੇ ਦੋਸ਼ਾਂ ਨੂੰ ਗਲਤ ਦੱਸਿਆ। ਐੱਸ.ਐੱਚ.ਓ. ਮੁਤਾਬਕ ਸੋਮ ਦੇਵ ਪੁਰਾਣੀ ਰੰਜਿਸ਼ ਦੇ ਚੱਲਦਿਆਂ ਪੁਲਸ 'ਤੇ ਪੁੱਠੇ-ਸਿੱਧੇ ਦੋਸ਼ ਲਾਉਂਦਾ ਰਹਿੰਦਾ ਹੈ। 


Related News