ਸਰਹੱਦ ਰਾਹੀਂ ਪਾਕਿ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰਦਾ ਨੌਜਵਾਨ ਕਾਬੂ

Thursday, Aug 08, 2019 - 02:50 PM (IST)

ਸਰਹੱਦ ਰਾਹੀਂ ਪਾਕਿ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰਦਾ ਨੌਜਵਾਨ ਕਾਬੂ

ਅੰਮ੍ਰਿਤਸਰ (ਸੁਮਿਤ ਖੰਨਾ) : ਸਰਹੱਦ 'ਤੇ ਤਾਇਨਾਤ ਮਹਿਲਾ ਬੀ.ਐੱਸ.ਐੱਫ. ਮੁਲਾਜ਼ਮਾਂ ਨੇ ਅਟਾਰੀ ਦੇ ਕਾਨਗੜ੍ਹ ਬੀ.ਓ.ਪੀ 'ਤੇ ਕੰਡਿਆਲੀ ਤਾਰ ਪਾਰ ਕਰ ਰਹੇ ਯੂ.ਪੀ ਦੇ ਨੌਜਵਾਨ ਰਾਸ਼ੀਦ ਅਲੀ ਨੂੰ ਕਾਬੂ ਕੀਤਾ ਹੈ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀ ਨੇ ਦੱਸਿਆ ਕਿ ਉਕਤ ਵਿਅਕਤੀ ਕੰਡਿਆਲੀ ਤਾਰ ਰਾਹੀਂ ਪਾਕਿਸਤਾਨ 'ਚ ਦਾਖਲ ਹੋ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਤੁਰੰਤ ਬੀ.ਐੱਸ.ਐੱਫ. ਦੀ ਮਹਿਲਾ ਅਧਿਕਾਰੀ ਨੂੰ ਉਸ ਨੂੰ ਕਾਬੂ ਕਰਕੇ ਪੁਲਸ ਹਵਾਲੇ ਕਰ ਦਿੱਤਾ। ਜਾਂਚ ਦੌਰਾਨ ਉਕਤ ਵਿਅਕਤੀ ਕੋਲੋਂ ਕੁਝ ਪਾਕਿਸਤਾਨੀ ਦਸਤਾਵੇਜ਼ ਤੇ ਮੋਬਾਇਲ ਬਰਾਬਦ ਕੀਤਾ ਗਿਆ ਹੈ। ਪੁਲਸ ਮੁਤਾਬਕ ਇਹ ਨੌਜਵਾਨ ਪਾਕਿਸਤਾਨ 'ਚ ਜਾ ਕੇ ਹਥਿਆਰਾਂ ਦੀ ਟ੍ਰੈਨਿੰਗ ਲੈਣਾ ਚਾਹੁੰਦਾ ਸੀ। 

ਦੱਸਿਆ ਜਾ ਰਿਹਾ ਹੈ ਕਿ ਰਾਸ਼ੀਦ ਅਲੀ ਵੀ ਵਟਸਐਪ ਕਾਲ ਦੇ ਜਰੀਏ ਪਾਕਿਸਤਾਨ 'ਚ ਬੈਠੇ ਦਹਿਸ਼ਤਗਰਦਾਂ ਨਾਲ ਸੰਪਰਕ 'ਚ ਸੀ।


author

Baljeet Kaur

Content Editor

Related News