ਅੰਮ੍ਰਿਤਸਰ ਮੋਬਾਇਲ ਵਿੰਗ ਨੇ ਜ਼ਬਤ ਕੀਤੇ 55 ਲੱਖ ਦੇ ਗਹਿਣੇ

07/27/2019 8:55:31 PM

ਅੰਮ੍ਰਿਤਸਰ,(ਇੰਦਰਜੀਤ/ਜਸ਼ਨ): ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਦੇ ਮੋਬਾਇਲ ਵਿੰਗ ਨੇ ਰੇਲਵੇ ਸਟੇਸ਼ਨ 'ਤੇ ਅੰਮ੍ਰਿਤਸਰ ਤੋਂ ਅਲੀਗੜ੍ਹ ਜਾਣ ਵਾਲੇ 55 ਲੱਖ ਦੇ ਗਹਿਣੇ ਜ਼ਬਤ ਕੀਤੇ ਹਨ। ਜਾਣਕਾਰੀ ਮੁਤਾਬਕ ਵੀਰਵਾਰ ਦੀ ਰਾਤ 10 ਵਜੇ ਦੇ ਕਰੀਬ 2 ਵਿਅਕਤੀ ਉੱਤਰ ਪ੍ਰਦੇਸ਼ ਵੱਲ ਗਹਿਣੇ ਲਿਜਾਣ ਲਈ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ 'ਤੇ ਪੁੱਜੇ। ਜਿੱਥੇ ਉਨ੍ਹਾਂ ਨੇ ਅਲੀਗੜ ਦੀ ਟ੍ਰੇਨ ਫੜੀ ਸੀ ਕਿ ਰੇਲਵੇ ਸਟੇਸ਼ਨ ਦੇ ਮੁੱਖ ਦਰਵਾਜੇ ਤੋਂ ਲੰਘਦੇ ਹੋਏ ਸਕੈਨਰ 'ਤੇ ਉਨ੍ਹਾਂ ਦੇ ਬੈਗਾਂ ਨੇ ਸਿਗਨਲ ਦੇ ਦਿੱਤਾ। ਇਸ 'ਤੇ ਜੀ. ਆਰ. ਪੀ. ਦੇ ਜਵਾਨਾਂ ਨੇ ਉਨ੍ਹਾਂ ਦੋਨਾਂ ਜਵਾਨਾਂ ਨੂੰ ਰੋਕ ਲਿਆ। ਇਸ ਦੇ ਬਾਅਦ ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਤਾਇਨਾਤ ਮੋਬਾਇਲ ਵਿੰਗ ਦੇ ਈ. ਟੀ. ਓ. ਸੁਸ਼ੀਲ ਕੁਮਾਰ, ਇੰਸਪੈਕਟਰ ਰਾਜੀਵ ਮਰਵਾਹਾ, ਅਮਿਤ ਵਿਆਸ ਉੱਥੇ ਪਹੁੰਚ ਗਏ, ਜਿੱਥੇ ਜੀ. ਆਰ.ਪੀ. ਦੇ ਜਵਾਨਾਂ ਨੇ ਉਨ੍ਹਾਂ ਨੂੰ ਮੋਬਾਇਲ ਵਿੰਗ ਦੇ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ। ਇਸ ਸੰਬੰਧ 'ਚ ਮੋਬਾਇਲ ਵਿੰਗ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਰਾਮਦ ਕੀਤੇ ਗਏ ਮਾਲ ਦੇ ਦਸਤਾਵੇਜ਼ ਜਾਂਚ ਦੇ ਉਪਰੰਤ ਹੀ ਫੈਸਲਾ ਹੋ ਸਕਦਾ ਹੈ।

ਇਸ ਸਬੰਧ 'ਚ ਪਤਾ ਲੱਗਾ ਹੈ ਕਿ ਸੋਨੇ ਦੇ ਗਹਿਣੇ ਦੇ ਬਿਲ ਨਹੀਂ ਦਿੱਤੇ ਜਾਂਦੇ ਅਤੇ ਇਹ ਮਾਲ ਚਲਾਨ 'ਤੇ ਭੁਗਤ ਜਾਂਦਾ ਹੈ। ਅੰਕਿਤ ਸਥਾਨ 'ਤੇ ਪੁੱਜਣ ਦੇ ਉਪਰੰਤ ਜਿਨ੍ਹਾਂ ਮਾਲ ਵਿਕ ਜਾਵੇ ਉਸ ਦਾ ਬਿਲ ਹਾਰ ਜਾਂਦਾ ਹੈ ਅਤੇ ਬਾਕੀ ਦਾ ਮਾਲ ਵਾਪਸ ਆ ਜਾਂਦਾ ਹੈ। ਇਸ 'ਚ ਐਕਸਾਈਜ ਐਂਡ ਟੈਕਸੇਸ਼ਨ ਵਿਭਾਗ ਲਈ ਮੁਸ਼ਕਲ ਇਹ ਆ ਜਾਂਦੀ ਹੈ ਕਿ ਉਨ੍ਹਾਂ ਨੂੰ ਇਹ ਫ਼ੈਸਲਾ ਕਰਨਾ ਮੁਸ਼ਕਲ ਹੋ ਜਾਂਦਾ ਹੈ ਕਿ ਇਸ 'ਤੇ ਕਿੰਨੀ ਪੈਨਲਟੀ ਲੱਗਣੀ ਹੈ ਅਤੇ ਨਹੀਂ, ਕਿਉਂਕਿ ਚਲਾਨ 'ਤੇ ਜਾਣ ਦੇ ਉਪਰੰਤ ਜਦੋਂ ਮਾਲ ਬਾਹਰ ਦੇ ਪ੍ਰਦੇਸ਼ਾਂ 'ਚ ਵਿਕ ਜਾਂਦਾ ਹੈ ਤਾਂ ਉਸ 'ਤੇ ਵਿਭਾਗ ਦੇ ਕੋਲ ਵਿਕੇ ਹੋਏ ਮਾਲ ਦਾ ਕੋਈ ਸਬੂਤ ਨਹੀਂ ਹੁੰਦਾ ਅਤੇ ਇਹ ਸਭ ਕੁੱਝ ਭੇਜਣ ਵਾਲੇ ਦੀ ਇੱਛਾ 'ਤੇ ਨਿਰਭਰ ਕਰਦਾ ਹੈ ਕਿ ਉਹ ਕਿਸ ਤਰ੍ਹਾਂ ਦਾ ਹਿਸਾਬ ਬਣਾ ਕੇ ਵਿਭਾਗ ਦੇ ਸਾਹਮਣੇ ਪੇਸ਼ ਕਰਦਾ ਹੈ। ਫਿਲਹਾਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਦਸਤਾਵੇਜਾਂ ਦੀ ਜਾਂਚ ਦੇ ਉਪਰੰਤ ਪੂਰੇ ਮਾਮਲੇ 'ਤੇ ਗੌਰ ਕਰਨ ਦੇ ਉਪਰੰਤ ਹੀ ਕੋਈ ਕਾਰਵਾਈ ਹੋ ਸਕੇਗੀ।


Related News