ਸਰਕਾਰ ਦਾ ਨਿਕਲਿਆ ਦਿਵਾਲਾ ਸੜਕ 'ਤੇ ਚੱਲ ਰਿਹਾ ਦਫਤਰ
Friday, Jul 12, 2019 - 04:10 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਬਾਲ ਵਿਕਾਸ ਪ੍ਰਾਜੈਕਟ ਅਫਸਰ ਅੰਮ੍ਰਿਤਸਰ ਅਰਬਨ-3 ਦਾ ਦਫਤਰ ਦੇ ਮੁਲਾਜ਼ਮਾਂ ਵਲੋਂ ਸੜਕ 'ਤੇ ਬੈਠ ਕੇ ਕੰਮ ਕੀਤਾ ਜਾ ਰਿਹਾ ਹੈ। ਦਰਅਸਲ, ਕਿਰਾਇਆ ਨਾ ਦਿੱਤੇ ਜਾਣ ਕਰਕੇ ਮਾਲਕ ਨੇ ਦਫਤਰ ਵਜੋਂ ਵਰਤੀ ਜਾ ਰਹੀ ਇਮਾਰਤ ਨੂੰ ਜਿੰਦਰਾ ਜੜ੍ਹ ਦਿੱਤਾ ਹੈ। ਜਿਸ ਤੋਂ ਬਾਅਦ ਮੁਲਾਜ਼ਮਾਂ ਨੇ ਬਾਹਰ ਗਲੀ 'ਚ ਬੈਠ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਪ੍ਰਧਾਨ ਅਨੀਤਾ ਕੁਮਾਰੀ ਮੁਤਾਬਕ ਸਰਕਾਰ ਵਲੋਂ ਬਿਲਡਿੰਗ ਦਾ 2 ਸਾਲ ਤੋਂ ਕਿਰਾਇਆ ਨਹੀਂ ਦਿੱਤਾ ਗਿਆ, ਜਿਸ ਕਾਰਣ ਮਾਲਕ ਨੇ ਜਿੰਦਰਾ ਮਾਰ ਦਿੱਤਾ ਹੈ।
ਇਸ ਸਬੰਧੀ ਉਚ ਅਧਿਕਾਰੀਆਂ ਨੂੰ ਜਾਣਕਾਰੀ ਦੇਣ ਦੇ ਬਾਵਜੂਦ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਮਿਲਿਆ ਜਦਕਿ ਉਨ੍ਹਾਂ ਦਾ ਜਰੂਰੀ ਸਾਮਾਨ ਵੀ ਘਰ ਦੇ ਅੰਦਰ ਹੀ ਪਿਆ ਹੈ। ਅਜਿਹੇ 'ਚ ਕੰਮ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੇ ਵਿਭਾਗ ਨੂੰ ਸਰਕਾਰੀ ਬਿਲਡਿੰਗ 'ਚ ਸ਼ਿਫਟ ਕਰਨ ਦੀ ਮੰਗ ਕੀਤੀ ਹੈ।
ਇਨ੍ਹਾਂ ਮੁਲਾਜ਼ਮਾਂ ਨੂੰ ਕਦੋਂ ਆਪਣੀ ਬਿਲਡਿੰਗ ਮਿਲਦੀ ਹੈ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਦਾ ਪਰ ਹਾਂ ਇਸ ਮੰਜ਼ਰ ਨੇ ਸਰਕਾਰ ਦੀ ਦੀਵਾਲੀਆ ਜ਼ਰੂਰ ਕੱਢ ਕੇ ਰੱਖ ਦਿੱਤਾ ਹੈ।