ਜਜ਼ਬੇ ਨੂੰ ਸਲਾਮ! ਮਾਂ-ਪਿਓ ਦੀ ਮੌਤ ਮਗਰੋਂ 13 ਸਾਲਾ ਦੀਪਕ ਰੇਹੜੀ ਲਗਾ ਕੇ ਪੂਰੇ ਕਰ ਰਿਹਾ ਆਪਣੇ ਸੁਫ਼ਨੇ (ਵੀਡੀਓ)
Thursday, Aug 19, 2021 - 06:53 PM (IST)
ਅੰਮ੍ਰਿਤਸਰ (ਸੁਮਿਤ) - ਅੰਮ੍ਰਿਤਸਰ ’ਚ ਮਾਂ-ਬਾਪ ਦੇ ਮਰ ਜਾਣ ਤੋਂ ਬਾਅਦ ਬਹੁਤ ਸਾਰੇ ਬੱਚੇ ਵਿਗੜਦੇ ਨਜ਼ਰ ਆਉਂਦੇ ਹਨ ਜਾਂ ਸੜਕਾਂ ’ਕੇ ਰੁਲਦੇ ਹੋਏ ਵਿਖਾਈ ਦਿੰਦੇ ਹਨ। ਅੰਮ੍ਰਿਤਸਰ ਜ਼ਿਲ੍ਹੇ ’ਚ ਰਹਿ ਰਿਹਾ ਇਕ 13 ਸਾਲਾਂ ਦਾ ਬੱਚਾ ਮਾਂ-ਬਾਪ ਦੇ ਮਰ ਜਾਣ ਤੋਂ ਬਾਅਦ ਆਪ ਮਿਹਨਤ ਕਰਕੇ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ ਹੈ। ਦੀਪਕ ਸਿੰਘ ਨਾਂ ਦਾ ਬੱਚਾ ਸਵੇਰੇ ਪਹਿਲਾਂ ਸਕੂਲ ਪੜ੍ਹਨ ਲਈ ਜਾਂਦਾ ਹੈ ਅਤੇ ਫਿਰ ਦੁਪਹਿਰ ਦੇ ਸਮੇਂ ਤਰਨਤਾਰਨ ਰੋਡ ’ਤੇ ਨਹਿਰ ਦੇ ਕੋਲ ਬੇਲਪੂਰੀ ਦੀ ਰੇਹੜੀ ਲਗਾ ਕੇ ਆਪਣੀ ਰੋਜ਼ੀ-ਰੋਟੀ ਕਮਾ ਰਿਹਾ ਹੈ। ਬੱਚੇ ਅਨੁਸਾਰ ਕਿਸੇ ਤੋਂ ਮੰਗ ਕੇ ਖਾਣ ਨਾਲੋਂ ਚੰਗਾ ਆਪ ਕਮਾ ਕੇ ਖਾਓ।
ਪੜ੍ਹੋ ਇਹ ਵੀ ਖ਼ਬਰ - ਪ੍ਰੇਮੀ ਦਾ ਖ਼ੌਫਨਾਕ ਕਾਰਾ, 5 ਬੱਚਿਆਂ ਦੀ ਮਾਂ ਨੂੰ ਗੋਲੀ ਮਾਰ ਕਤਲ ਕਰਨ ਮਗਰੋਂ ਕੀਤੀ ਖ਼ੁਦਕੁਸ਼ੀ
ਜੱਗਬਾਣੀ ਦੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਬੱਚੇ ਦੀਪਕ ਸਿੰਘ ਨੇ ਕਿਹਾ ਕਿ ਜਦੋਂ ਉਹ ਛੋਟਾ ਸੀ, ਉਦੋਂ ਉਸ ਦੇ ਮਾਤਾ-ਪਿਤਾ ਦੀ ਮੌਤ ਹੋ ਗਈ ਸੀ। ਉਸ ਦਾ ਇਕ ਛੋਟਾ ਭਰਾ ਵੀ ਸੀ, ਜਿਸ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਇਕੱਲਾ ਹੋਣ ਕਾਰਨ ਉਹ ਆਪਣੇ ਦਾਦਾ-ਦਾਦੀ ਕੋਲ ਰਹਿੰਦਾ ਸੀ। ਫਿਰ ਉਹ ਇਥੇ ਆ ਗਿਆ ਅਤੇ ਕਿਹਾ ਕਿ ਮੈਂ ਮਿਹਨਤ ਕਰਕੇ ਰੋਟੀ ਖਾਵਾਂਗਾ। ਬੱਚੇ ਨੇ ਦੱਸਿਆ ਕਿ ਉਸ ਨੇ ਆਪਣੇ ਚਾਚੇ ਤੋਂ ਪੈਸੇ ਲੈ ਕੇ ਰੇਹੜੀ ਲਗਾਉਣੀ ਸ਼ੁਰੂ ਕੀਤੀ। ਬੱਚੇ ਨੇ ਦੱਸਿਆ ਕਿ ਉਹ ਪੜ੍ਹਾਈ ਵੀ ਕਰਦਾ ਹੈ ਅਤੇ ਦੁਪਹਿਰ ਨੂੰ ਰੇਹੜੀ ਲਗਾਉਂਦਾ ਹੈ।
ਪੜ੍ਹੋ ਇਹ ਵੀ ਖ਼ਬਰ - ਨਵਜੋਤ ਸਿੱਧੂ ਦੀ ਰਿਹਾਇਸ਼ ਦੇ ਬਾਹਰ ਭਾਰਤੀ ਯੁਵਾ ਮੋਰਚਾ ਵਲੋਂ ਜ਼ਬਰਦਸਤ ਪ੍ਰਦਰਸ਼ਨ, ਜਾਣੋ ਕੀ ਹੈ ਪੂਰਾ ਮਾਮਲਾ
ਬੱਚੇ ਨੇ ਕਿਹਾ ਕਿ ਉਹ 10 ਰੁਪਏ ਦੀ ਬੇਲਪੂਰੀ ਦਿੰਦਾ ਹੈ। ਕਈ ਲੋਕ ਉਸ ਤੋਂ 5 ਰੁਪਏ ਦੀ ਵੀ ਲੈ ਕੇ ਜਾਂਦੇ ਹਨ ਅਤੇ ਉਹ ਨਾ ਨਹੀਂ ਕਰਦਾ। ਉਸ ਨੇ ਦੱਸਿਆ ਕਿ ਉਹ ਸਰਕਾਰੀ ਸਕੂਲ ’ਚ 9ਵੀਂ ਜਮਾਤ ’ਚ ਪੜ੍ਹਦਾ ਹੈ। ਬੱਚੇ ਨੇ ਦੱਸਿਆ ਕਿ ਉਸ ਨੂੰ ਗਾਉਣ ਦਾ ਸ਼ੌਕ ਹੈ ਅਤੇ ਉਹ ਗਾਇਕ ਬਣਨਾ ਚਾਹੁੰਦਾ ਹੈ। ਉਹ ਮਿਹਨਤ ਕਰਕੇ ਆਪਣਾ ਸੁਫ਼ਨਾ ਪੂਰਾ ਕਰੇਗਾ।
ਪੜ੍ਹੋ ਇਹ ਵੀ ਖ਼ਬਰ - 20 ਸਾਲਾ ਜਵਾਨ ਫੌਜੀ ਦੀ ਡਿਊਟੀ ਦੌਰਾਨ ਸ਼ੱਕੀ ਹਾਲਾਤ ’ਚ ਮੌਤ, ਇਕ ਸਾਲ ਪਹਿਲਾਂ ਹੋਇਆ ਸੀ ਫੌਜ ’ਚ ਭਰਤੀ