ਗੋਲੀ ਵੱਜਣ ਨਾਲ ਹੈੱਡ ਕਾਂਸਟੇਬਲ ਦੀ ਮੌਤ (ਵੀਡੀਓ)
Thursday, Feb 28, 2019 - 10:53 AM (IST)
ਅੰਮ੍ਰਿਤਸਰ (ਅਵਦੇਸ਼, ਗੁਰਪ੍ਰੀਤ ਸਿੰਘ) : ਹੈੱਡ ਕਾਂਸਟੇਬਲ ਧੀਰ ਸਿੰਘ ਦੀ ਗੋਲੀ ਲੱਗਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਧੀਰ ਸਿੰਘ ਡਿਊਟੀ ਖਤਮ ਹੋਣ ਮਗਰੋਂ ਘਰ ਜਾ ਰਿਹਾ ਸੀ ਕਿ ਰਸਤੇ 'ਚ ਪੇਸ਼ਾਬ ਕਰਨ ਲਈ ਰੇਲਵੇ ਲਾਈਨ ਕੋਲ ਰੁਕ ਗਿਆ। ਇਸ ਦੌਰਾਨ ਅਚਾਨਕ ਹੱਥੋਂ ਖਿਸਕੀ ਸਰਕਾਰੀ ਬੰਦੂਕ 'ਚੋਂ ਗੋਲੀ ਚੱਲ ਗਈ, ਜੋ ਉਸਦੀ ਠੋਡੀ 'ਚ ਜਾ ਵੱਜੀ ਤੇ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਧੀਰ ਸਿੰਘ ਡੇਰਾ ਬਾਬਾ ਨਾਨਕ ਦੇ ਪਿੰਡ ਭੱਬਰਵਾਲੀ ਦਾ ਰਹਿਣ ਵਾਲਾ ਸੀ। ਫਿਲਹਾਲ ਪੁਲਸ ਨੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ।