ਇਤਿਹਾਸ 'ਚ ਜੁਮਲਿਆਂ ਦੇ ਬਾਦਸ਼ਾਹ ਅਖਵਾਉਣਗੇ ਮੋਦੀ : ਔਜਲਾ (ਵੀਡੀਓ)

Saturday, Dec 29, 2018 - 11:23 AM (IST)

ਨਵੀ ਦਿੱਲੀ/ਅੰਮ੍ਰਿਤਸਰ (ਸੁਮਿਤ ਖੰਨਾ) : ਫਿਲਮ ''ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ'' ਨੂੰ ਲੈ ਕੇ ਵਿਵਾਦ ਵੱਧਦਾ ਜਾ ਰਿਹਾ ਹੈ। ਇਸ ਸਬੰਧੀ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਭਾਜਪਾ ਦੀ ਨਿੰਦਾ ਕਰਦਿਆਂ ਕਿਹਾ ਕਿ ਸਿੱਖ ਵਿਰੋਧੀ ਭਾਜਪਾ ਨੂੰ ਸਿੱਖਾਂ ਦੀ ਚੜ੍ਹਤ ਬਰਦਾਸ਼ਤ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਕਿ ਫਿਲਮ ਤਾਂ ਆਉਣ ਵਾਲੇ ਦਿਨਾਂ 'ਚ ਮੋਦੀ 'ਤੇ ਬਣੇਗੀ ਤੇ ਮੋਦੀ ਇਤਿਹਾਸ 'ਚ ਜੁਮਲਿਆਂ ਦੇ ਬਾਦਸ਼ਾਹ ਅਖਵਾਉਣਗੇ ਕਿਉਂਕਿ ਦੇਸ਼ ਦਾ ਬੁਰਾ ਹਾਲ ਮੋਦੀ ਨੇ ਕੀਤਾ ਹੈ, ਜਿਸ ਕਾਰਨ ਹਜ਼ਾਰਾਂ ਦੀ ਗਿਣਤੀ 'ਚ ਵਪਾਰੀ ਵਰਗ ਦੇਸ਼ ਛੱਡ ਕੇ ਜਾ ਚੁੱਕਾ ਹੈ। ਦੁਨੀਆਂ ਦੇ ਸਭ ਤੋਂ ਬੁਰੇ ਪ੍ਰਧਾਨ ਮੰਤਰੀਆਂ 'ਚ ਮੋਦੀ ਦਾ ਨਾਂ ਆਵੇਗਾ। ਉਨ੍ਹਾਂ ਕਿਹਾ ਕਿ ਸਿੱਖ ਹੋਵੇ ਜਾਂ ਮੁਸਲਮ ਕਾਂਗਰਸ ਸਰਕਾਰ ਨੇ ਹਮੇਸ਼ਾ ਘੱਟ ਗਿਣਤੀਆਂ ਦੀ ਮਾਣ ਵਧਾਇਆ ਹੈ।


author

Baljeet Kaur

Content Editor

Related News