ਅੰਮ੍ਰਿਤਸਰ ਦੇ ਏਅਰਪੋਰਟ ’ਤੇ ਸ਼ਾਰਜਹਾ ਤੋਂ ਆਏ ਯਾਤਰੀਆਂ ਕੋਲੋਂ 89 ਲੱਖ ਦਾ ਸੋਨਾ ਬਰਾਮਦ
Sunday, Apr 18, 2021 - 09:03 AM (IST)
ਅੰਮ੍ਰਿਤਸਰ (ਜ.ਬ) - ਸ੍ਰੀ ਗੁਰੂ ਰਾਮਦਾਸ ਏਅਰਪੋਰਟ ’ਤੇ ਕਸਟਮ ਵਿਭਾਗ ਦੀ ਟੀਮ ਵਲੋਂ ਸ਼ਾਰਜਹਾ ਤੋਂ ਇੰਡੀਗੋ ਫਲਾਈਟ ਨੰਬਰ 6 ਈ 8451 ’ਚ 9:00 ਵਜੇ ਸ਼ਾਰਜਹਾ ਤੋਂ ਆਏ 2 ਮੁਸਾਫ਼ਰਾਂ ਕੋਲੋਂ 89.90 ਲੱਖ ਦਾ ਸੋਨਾ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਕਸਟਮ ਵਿਭਾਗ ਦੀ ਟੀਮ ਅਨੁਸਾਰ ਬਰਾਮਦ ਹੋਏ ਸੋਨੇ ਦਾ ਭਾਰ 1848 ਗ੍ਰਾਮ ਹੈ। ਇਹ ਮੁਸਾਫ਼ਰ ਸ਼ਾਰਜਾਹ ਤੋਂ ਅੰਮ੍ਰਿਤਸਰ ਸੋਨੇ ਦੀ ਤਸਕਰੀ ਕਰਨ ਲਈ ਲਿਆਇਆ ਸੀ।
ਪੜ੍ਹੋ ਇਹ ਵੀ ਖਬਰ - 12ਵੀਂ ਦੇ ਵਿਦਿਆਰਥੀ ਦੀ ਸ਼ਰਮਨਾਕ ਕਰਤੂਤ: ਘੁਮਾਉਣ ਦੇ ਬਹਾਨੇ 13 ਸਾਲਾ ਕੁੜੀ ਨਾਲ ਕੀਤਾ ਜਬਰ-ਜ਼ਿਨਾਹ
ਪੜ੍ਹੋ ਇਹ ਵੀ ਖਬਰ - ਬਟਾਲਾ : ਸਰਕਾਰੀ ਸਕੂਲ ਦੀ ਅਧਿਆਪਕਾ ’ਤੇ ਤੇਜ਼ਧਾਰ ਦਾਤਰ ਨਾਲ ਕਾਤਲਾਨਾ ਹਮਲਾ, ਹਾਲਤ ਨਾਜ਼ੁਕ (ਵੀਡੀਓ)
ਮਿਲੀ ਜਾਣਕਾਰੀ ਅਨੁਸਾਰ ਕਸਟਮ ਅਧਿਕਾਰੀਆਂ ਨੇ ਦੱਸਿਆ ਕਿ ਸੂਚਨਾ ਦੇ ਅਧਾਰ 'ਤੇ ਰਾਤ 9 ਵਜੇ ਦੀ ਫਲਾਈਟ ਰਾਹੀਂ ਸ਼ਾਰਜਾਹ ਤੋਂ ਆਇਆ ਯਾਤਰੀ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 2 ਚੇਨੀਆਂ ਤੇ 4 ਕੜਿਆਂ ਦੇ ਰੂਪ ਵਿਚ ਸੋਨਾ ਬਰਾਮਦ ਕੀਤਾ ਗਿਆ। ਫੜੇ ਗਏ ਮੁਸਾਫ਼ਰਾਂ ਨੇ ਸੋਨੇ ਨੂੰ ਗਰਦਨ ਦੀ ਚੇਨ ਅਤੇ ਕੜੇ ਵਜੋਂ ਪਾਇਆ ਹੋਇਆ ਸੀ, ਜਿਨ੍ਹਾਂ ਨੂੰ ਵਿਭਾਗ ਨੇ ਟਰੇਸ ਕਰ ਲਿਆ।
ਪੜ੍ਹੋ ਇਹ ਵੀ ਖਬਰ - ਅੰਮ੍ਰਿਤਸਰ ’ਚ ਗੁੰਡਾਗਰਦੀ ਦਾ ਨੰਗਾ-ਨਾਚ, ਸ਼ਰੇਆਮ ਔਰਤ ਦੇ ਕੱਪੜੇ ਉਤਾਰ ਕੀਤੀ ਜ਼ਬਰਦਸਤੀ ਦੀ ਕੋਸ਼ਿਸ਼ (ਵੀਡੀਓ)
ਪੜ੍ਹੋ ਇਹ ਵੀ ਖਬਰ - Shahnaz Husain:ਗਰਮੀ ’ਚ ਇੰਝ ਕਰੋ ਨਾਰੀਅਲ ਦੇ ਤੇਲ ਦੀ ਵਰਤੋਂ, ਚਮਕੇਗਾ ਚਿਹਰਾ ਤੇ ਝੁਰੜੀਆਂ ਤੋਂ ਮਿਲੇਗੀ ਰਾਹਤ