ਸਹੇਲੀਆਂ ਨਾਲ ਕੰਮ ’ਤੇ ਗਈ ਕੁੜੀ ਨੂੰ ਨਹੀਂ ਪਤਾ ਸੀ ਕਿ ਇੰਝ ਹੋਵੇਗਾ ਉਸ ਦਾ ਦਰਦਨਾਕ ਅੰਤ
Friday, Sep 04, 2020 - 01:10 PM (IST)
ਅੰਮਿ੍ਰਤਸਰ : ਥਾਣਾ ਛੇਹਰਟਾ ਦੇ ਸੰਧੂ ਕਾਲੋਨੀ ਨੇੜੇ ਬੀ.ਆਰ.ਟੀ.ਐੱਸ. ਸਟੇਸ਼ਨ ਨੇੜੇ ਬੱਸ ’ਚੋਂ ਉਤਰ ਕੇ ਸੜਕ ਪਾਰ ਕਰ ਰਹੀਆਂ ਤਿੰਨ ਕੁੜੀਆਂ ਨੂੰ ਇਕ ਟੈਂਪੂ ਚਾਲਕ ਨੇ ਟੱਕਰ ਮਾਰ ਦਿੱਤੀ। ਇਸ ਦੌਰਾਨ ਇਕ ਕੁੜੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਦੋ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਈਆਂ। ਮਿ੍ਰਤਕਾ ਦੀ ਪਛਾਣ ਗੁਰਕੀਰਤ ਕੌਰ (24) ਵਾਸੀ ਆਬਾਦੀ ਬੇਗੋਵਾਲ ਵੇਰਕਾ ਦੇ ਰੂਪ ’ਚ ਹੋਈ ਹੈ ਜਦਕਿ ਜ਼ਖਮੀਆਂ ਦੀ ਪਛਾਣਾ ਪੂਜਾ ਅਤੇ ਜੋਤੀ ਵਾਸੀ ਵੇਰਕਾ ਦੇ ਰੂਪ ’ਚ ਹੋਈ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਟੈਂਪੂ ਚਾਲਕ ਖ਼ਿਲਫ਼ ਮਾਮਲਾ ਦਰਜ ਕਰਕੇ ਉਸ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਟੈਂਪੂ ਨੂੰ ਵੀ ਕਾਬੂ ’ਚ ਲੈ ਲਿਆ ਗਿਆ ਹੈ।
ਇਹ ਵੀ ਪੜ੍ਹੋ : ਸਿਹਤ ਮੰਤਰਾਲਾ ਨੇ ਦੱਸਿਆ ਯਾਤਰਾ ਕਰਦੇ ਸਮੇਂ ਇਨ੍ਹਾਂ ਵਿਅਕਤੀਆਂ ਲਈ ਮਾਸਕ ਨਹੀਂ ਜ਼ਰੂਰੀ
ਇਸ ਸਬੰਧੀ ਜਾਣਕਾਰੀ ਦਿੰਦਿਆਂ ਮਿ੍ਰਤਕਾ ਦੇ ਪਿਤਾ ਰਣਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਧੀ ਆਪਣੀਆਂ ਦੋਵਾਂ ਸਹੇਲੀਆਂ ਨਾਲ ਛੇਹਰਟਾ ’ਚ ਇਕ ਕਾਲ ਸੈਂਟਰ ਕੰਮ ਕਰਦੀਆਂ ਸੀ। ਜਦੋਂ ਉਹ ਬੱਸ ’ਚੋਂ ਉਤਰ ਕੇ ਸੜਕ ਪਾਰ ਕਰ ਕਾਲ ਸੈਂਟਰ ’ਚ ਜਾਣ ਲੱਗੀਆਂ ਤਾਂ ਪਿੱਛੋ ਆ ਰਹੇ ਇਕ ਟੈਂਪੂ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਗੁਰਕੀਰਤ ਦੀ ਮੌਕੇ ’ਤੇ ਮੌਤ ਹੋ ਗਈ।
ਇਹ ਵੀ ਪੜ੍ਹੋ : ਬੇਸ਼ਰਮੀ ਦੀਆਂ ਹੱਦਾਂ ਪਾਰ : ਜ਼ਬਰਦਸਤੀ ਘਰ 'ਚ ਦਾਖ਼ਲ ਹੋ ਕੇ ਕਈ ਦਿਨ ਤੱਕ ਕੁੜੀ ਨਾਲ ਕੀਤਾ ਜਬਰ-ਜ਼ਿਨਾਹ