ਅੌਜਲਾ ਪਰਿਵਾਰ ਨੂੰ ਸਦਮਾ , ਮਨਜੀਤ ਸਿੰਘ ਦਾ ਦਿਹਾਂਤ
Thursday, Feb 14, 2019 - 04:34 AM (IST)
ਅੰਮ੍ਰਿਤਸਰ (ਸੂਰੀ)-ਵਾਰਡ ਨੰਬਰ 4 ਦੇ ਕੌਂਸਲਰ ਹਰਪਨਦੀਪ ਸਿੰਘ ਔਜਲਾ ਨੂੰ ਉਦੋਂ ਗਹਿਰਾ ਸਦਮਾ ਪਹੁੰਚਿਆ ਜਦੋਂ ਉਨ੍ਹਾਂ ਦੇ ਚਾਚਾ ਜੀ ਮਨਜੀਤ ਸਿੰਘ ਔਜਲਾ (59) ਦਾ ਦਿਹਾਂਤ ਹੋ ਗਿਆ। ਉਨ੍ਹਾਂ ਦੀ ਚਿਖਾ ਨੂੰ ਅਗਨੀ ਭਰਾ ਕਰਮਬੀਰ ਸਿੰਘ ਔਜਲਾ ਅਤੇ ਪੁੱਤਰ ਸੰਦੀਪ ਸਿੰਘ ਨੇ ਵਿਖਾਈ। ਅੰਤਿਮ ਸੰਸਕਾਰ ਗੁੰਮਟਾਲਾ ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ। ਇਸ ਮੌਕੇ ਮੈਂਬਰ ਪਾਰਲੀਮੈਂਟ ਦਾ ਭਰਾ ਸੁੱਖ ਔਜਲਾ, ਵਿਧਾਇਕ ਪੱਟੀ ਹਰਮਿੰਦਰ ਸਿੰਘ ਗਿੱਲ, ਕੌਂਸਲਰ ਸੋਨੂੰ ਦੱਤਾ, ਕੌਂਸਲਰ ਕੰਵਲਜੀਤ ਸਿੰਘ ਢਿੱਲੋਂ, ਕੌਂਸਲਰ ਸਕੱਤਰ ਸਿੰਘ ਬੱਬੂ ਵਡਾਲੀ, ਕੌਂਸਲਰ ਸ਼ਰਨਜੀਤ ਕੌਰ, ਸਾਬਕਾ ਕੌਂਸਲਰ ਅਮਰਪ੍ਰੀਤ ਸਿੰਘ ਅੰਮੂ, ਬਲਜੀਤ ਸਿੰਘ ਗੁੰਮਟਾਲਾ, ਜਗਵਿੰਦਰਪਾਲ ਸਿੰਘ ਜੱਗਾ ਮਜੀਠਾ, ਤਲਬੀਰ ਸਿੰਘ ਗਿੱਲ, ਭਾਈ ਮਨਜੀਤ ਸਿੰਘ, ਰਜਿੰਦਰ ਮਹਿਤਾ, ਭਗਵੰਤ ਸਿੰਘ ਸਿਆਲਕਾ, ਗੁਰਪ੍ਰੀਤ ਸਿੰਘ ਰੰਧਾਵਾ, ਉਪਕਾਰ ਸਿੰਘ ਸੰਧੂ, ਡੀ. ਐੱਸ. ਪੀ. ਆਤਮਾ ਸਿੰਘ ਭੁੱਲਰ, ਜਸਵਿੰਦਰ ਸਿੰਘ ਭਾਟੀਆ, ਗੁਰਭਿੰਦਰ ਸਿੰਘ ਮੰਮਣਕੇ, ਰਾਜਬੀਰ ਸਿੰਘ ਭੁੱਲਰ, ਸੁਖਪਾਲ ਸਿੰਘ ਢਿੱਲੋਂ, ਦਲਬੀਰ ਸਿੰਘ ਹੇਰ ਅਲਗੋ ਕੋਠੀ ਵਾਲੇ, ਗੋਲਡੀ ਹੇਰ, ਸਾਬਕਾ ਸਰਪੰਚ ਦਵਿੰਦਰ ਸਿੰਘ ਢਿੱਲੋਂ, ਗੁਰਮੀਤ ਸਿੰਘ ਪੱਪੂ, ਗੁਰਜੀਤ ਸਿੰਘ ਗੁੰਮਟਾਲਾ, ਸੁਰਿੰਦਰ ਸਿੰਘ ਔਜਲਾ, ਅਮਨਦੀਪ ਸਿੰਘ ਛੀਨਾ, ਸਰਵਨ ਧੁੰਨ, ਕਿਰਨਜੀਤ ਸਿੰਘ ਮਿੱਠਾ ਆਦਿ ਨੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਇਜਹਾਰ ਕਰਦਿਆਂ ਇਸ ਨੂੰ ਪੂਰਾ ਨਾ ਹੋਣ ਵਾਲਾ ਘਾਟਾ ਦੱਸਿਆ।
