ਫੂਡ ਸੇਫਟੀ ਤੇ ਸਟੈਂਡਰਡ ਅਥਾਰਟੀ ਦੇ ਨਾਂ ’ਤੇ ਠੱਗੀਆਂ

Thursday, Feb 14, 2019 - 04:34 AM (IST)

ਫੂਡ ਸੇਫਟੀ ਤੇ ਸਟੈਂਡਰਡ ਅਥਾਰਟੀ ਦੇ ਨਾਂ ’ਤੇ ਠੱਗੀਆਂ
ਅੰਮ੍ਰਿਤਸਰ (ਦਲਜੀਤ)-ਫੂਡ ਸੇਫਟੀ ਤੇ ਸਟੈਂਡਰਡ ਅਥਾਰਟੀ ਆਫ ਇੰਡੀਆ ਦੇ ਅਧਿਕਾਰੀ ਬਣ ਕੇ ਇਕ ਗਿਰੋਹ ਅੰਮ੍ਰਿਤਸਰ ਦੇ ਦੁਕਾਨਦਾਰਾਂ ਤੇ ਹੋਟਲਾਂ ਵਾਲਿਆਂ ਨਾਲ ਠੱਗੀਆਂ ਮਾਰ ਰਿਹਾ ਹੈ। ਗਿਰੋਹ ਦੇ ਸ਼ਾਤਿਰ ਮੈਂਬਰ ਕਾਰਵਾਈ ਦੇ ਨਾਂ ’ਤੇ ਰੋਜ਼ਾਨਾ ਮੋਟੇ ਪੈਸੇ ਇਕੱਠੇ ਕਰ ਰਹੇ ਹਨ। ਵੇਰਕਾ, ਢਾਬ ਖਟੀਕਾ, ਛੇਹਰਟਾ ਆਦਿ ਇਲਾਕਿਆਂ ਦੇ ਦੁਕਾਨਦਾਰ ਇਸ ਗਿਰੋਹ ਦੀ ਜਾਅਲਸਾਜ਼ੀ ਦਾ ਸ਼ਿਕਾਰ ਹੋ ਰਹੇ ਹਨ। ਸਿਹਤ ਵਿਭਾਗ ਵੱਲੋਂ ਜ਼ਿਲੇ ਦੇ ਦੁਕਾਨਦਾਰਾਂ ਤੇ ਹੋਟਲ ਮਾਲਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਅਜਿਹੇ ਗਿਰੋਹ ਦੇ ਮੈਂਬਰ ਜੇਕਰ ਉਨ੍ਹਾਂstyle=\"font-family: satlujuni;\" >ਕੋਲ ਆਉਣ ਤਾਂ ਤੁਰੰਤ ਪੁਲਸ ਨੂੰ ਸੂਚਨਾ ਦੇਣ। ®ਜਾਣਕਾਰੀ ਅਨੁਸਾਰ ਫੂਡ ਸੇਫਟੀ ਤੇ ਸਟੈਂਡਰਡ ਅਥਾਰਟੀ ਆਫ ਇੰਡੀਆ ਬੈਂਗਲੁਰੂ ਦੇ ਆਪਣੇ-ਆਪ ਨੂੰ ਅਧਿਕਾਰੀ ਦੱਸਣ ਵਾਲੇ ਗਿਰੋਹ ਦੇ ਕਈ ਮੈਂਬਰ ਅੱਜਕਲ ਅੰਮ੍ਰਿਤਸਰ ’ਚ ਪੂਰੀ ਤਰ੍ਹਾਂ ਸਰਗਰਮ ਹਨ। ਸਿਹਤ ਵਿਭਾਗ ਵੱਲੋਂ ਮਿਲਾਵਟਖੋਰਾਂ ਖਿਲਾਫ ਕੀਤੀ ਗਈ ਸਖ਼ਤੀ ਕਾਰਨ ਉਕਤ ਗਿਰੋਹ ਦੇ ਮੈਂਬਰ ਵਿਭਾਗ ਦੀ ਸਖਤੀ ਦਾ ਲਾਹਾ ਲੈਂਦਿਆਂ ਲੋਕਾਂ ਨੂੰ ਦਬਕੇ ਮਾਰ ਕੇ ਪੈਸੇ ਕਢਵਾ ਰਹੇ ਹਨ। ਜ਼ਿਲਾ ਸਿਹਤ ਅਧਿਕਾਰੀ ਡਾ. ਲਖਬੀਰ ਸਿੰਘ ਭਾਗੋਵਾਲੀਆ ਨੇ ਜਗ ਬਾਣੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜ਼ਿਲੇ ’ਚੋਂ ਉਨ੍ਹਾਂ ਨੂੰ ਕਈ ਥਾਵਾਂ ਤੋਂ ਸ਼ਿਕਾਇਤਾਂ ਮਿਲੀਆਂ ਹਨ ਕਿ ਗਿਰੋਹ ਦੇ ਮੈਂਬਰ ਕਾਰਵਾਈ ਦੇ ਨਾਂ ’ਤੇ ਉਨ੍ਹਾਂ ਨੂੰ ਦਬਕੇ ਮਾਰ ਕੇ ਫੂਡ ਲਾਇਸੈਂਸ ਬਣਾਉਣ ਦੇ ਨਾਂ ’ਤੇ ਫੂਡ ਸੇਫਟੀ ਤੇ ਸਟੈਂਡਰਡ ਅਥਾਰਟੀ ਆਫ ਇੰਡੀਆ ਬੈਂਗਲੁਰੂ ਦੀ ਰਸੀਦ ਦੇ ਕੇ ਹਜ਼ਾਰਾਂ ਰੁਪਏ ਇਕੱਠੇ ਕਰ ਰਹੇ ਹਨ। ਡਾ. ਭਾਗੋਵਾਲੀਆ ਨੇ ਕਿਹਾ ਕਿ ਫੂਡ ਸੇਫਟੀ ਦੇ ਲਾਇਸੈਂਸ ਲਈ ਪੈਸੇ ਆਨਲਾਈਨ ਜਮ੍ਹਾ ਹੁੰਦੇ ਹਨ ਤੇ ਆਨਲਾਈਨ ਹੀ ਲਾਇਸੈਂਸ ਮਿਲਦਾ ਹੈ। ਲੋਕ ਇਨ੍ਹਾਂ ਦੇ ਝਾਂਸੇ ’ਚ ਨਾ ਆਉਣ। ਉਨ੍ਹਾਂ ਜ਼ਿਲੇ ਦੇ ਦੁਕਾਨਦਾਰ ਤੇ ਹੋਟਲਾਂ ਵਾਲਿਆਂ ਨੂੰ ਅਪੀਲ ਕੀਤੀ ਕਿ ਜੇਕਰ ਅਥਾਰਟੀ ਦਾ ਅਧਿਕਾਰੀ ਦੱਸ ਕੇ ਕਾਰਵਾਈ ਕਰਨ ਦੇ ਨਾਂ ’ਤੇ ਪੈਸੇ ਮੰਗਣ ਵਾਲਾ ਕੋਈ ਅਧਿਕਾਰੀ ਉਨ੍ਹਾਂ ਕੋਲ ਆਵੇ ਤਾਂ ਉਹ ਤੁਰੰਤ ਪੁਲਸ ਨੂੰ ਸੂਚਨਾ ਦੇਣ। ਇਸ ਮੌਕੇ ਫੂਡ ਇੰਸਪੈਕਟਰ ਅਸ਼ਵਨੀ ਕੁਮਾਰ, ਰਘੂ ਤਲਵਾਡ਼ ਆਦਿ ਮੌਜੂਦ ਸਨ।

Related News