ਮਹਾਨਗਰ ’ਚ ਵਧੀ ਠੰਡ, ਸੜਕਾਂ ’ਤੇ ਵਿਜ਼ੀਬਿਲਟੀ ਜ਼ੀਰੋ
Friday, Dec 19, 2025 - 04:10 PM (IST)
ਅੰਮ੍ਰਿਤਸਰ(ਰਮਨ)- ਮਹਾਨਗਰ ਵਿਚ ਜਿੱਥੇ ਸ਼ਹਿਰ ਵਿਚ ਠੰਡ ਵਧਣੀ ਸ਼ੁਰੂ ਹੋ ਗਈ ਹੈ, ਉਥੇ ਪਿੰਡਾਂ-ਕਸਬਿਆਂ ਅਤੇ ਹਾਈਵੇ ਮਾਰਗਾਂ ’ਤੇ ਵਿਜ਼ੀਬਿਲਟੀ ਜ਼ੀਰੋ ਹੈ। ਤਾਪਮਾਨ ਲਗਾਤਾਰ ਹੇਠਾਂ ਜਾ ਰਿਹਾ ਹੈ, ਜਿਸ ਕਾਰਨ ਠੰਡ ਵਧਣੀ ਸ਼ੁਰੂ ਹੋ ਚੁੱਕੀ ਹੈ। ਸੰਘਣੀ ਧੁੰਦ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਯੈਲੋ ਅਤੇ ਕਈ ਥਾਂ ਆਰੇਂਜ ਅਲਰਟ ਜਾਰੀ ਕੀਤਾ ਹੈ। ਲਗਾਤਾਰ ਵਧ ਰਹੀ ਸੰਘਣੀ ਧੁੰਦ ਕਰ ਕੇ ਸੜਕਾਂ ’ਤੇ ਵਿਜ਼ੀਬਿਲਟੀ ਜ਼ੀਰੋ ਹੋ ਗਈ ਹੈ। ਵਾਹਨਾਂ ਦੀ ਰਫ਼ਤਾਰ ਹੌਲੀ ਹੋ ਗਈ ਹੈ। ਲੋਕਾਂ ਨੂੰ ਸੰਘਣੀ ਧੁੰਦ ਕਰ ਕੇ ਦਿਨ ਵੇਲੇ ਵਾਹਨਾਂ ਦੀਆਂ ਲਾਈਟਾਂ ਜਗਾ ਕੇ ਸਫ਼ਰ ਕਰਨਾ ਪੈ ਰਿਹਾ ਹੈ। ਪੁਲਸ ਵੱਲੋਂ ਵੀ ਲੋਕਾਂ ਨੂੰ ਸੰਘਣੀ ਧੁੰਦ ’ਚ ਫੌਗ ਲਾਈਟਾਂ ਜਾਂ ਲੋਅ ਬੀਮ ਹੈੱਡਲਾਈਟਾਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਤਾਂ ਕਿਸੇ ਵੀ ਤਰ੍ਹਾਂ ਦਾ ਕੋਈ ਸੜਕ ਹਾਦਸਾ ਨਾ ਵਾਪਰੇ।
ਇਹ ਵੀ ਪੜ੍ਹੋ- ਪੰਜਾਬ : SHO ਦੀ ਦਰਦਨਾਕ ਮੌਤ, ਭਿਆਨਕ ਹਾਦਸੇ ਦਾ ਸ਼ਿਕਾਰ ਹੋਈ ਸੀ ਐਂਬੂਲੈਂਸ
ਮੌਸਮ ਵਿਭਾਗ ਵੱਲੋਂ 19 ਦਸੰਬਰ ਨੂੰ ਸੰਘਣੀ ਧੁੰਦ ਨੂੰ ਲੈ ਕੇ ਪੰਜਾਬ ਦੇ ਕਈ ਹਿੱਸਿਆਂ ’ਚ ਆਰੇਂਜ ਅਤੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ, ਜਦਕਿ 20 ਦਸੰਬਰ ਨੂੰ ਪੂਰੇ ਪੰਜਾਬ ’ਚ ਸੰਘਣੀ ਧੁੰਦ ਨੂੰ ਲੈ ਕੇ ਯੈਲੋ ਅਲਰਟ ਹੈ। ਮੌਸਮ ਵਿਭਾਗ ਵੱਲੋਂ 21 ਦਸੰਬਰ ਲਈ ਫਿਲਹਾਲ ਕੋਈ ਅਪਡੇਟ ਜਾਰੀ ਨਹੀਂ ਕੀਤੀ ਗਈ।
ਇਹ ਵੀ ਪੜ੍ਹੋ- ਪੰਜਾਬ 'ਚ 4 ਦਿਨਾਂ ਲਈ ਵੱਡੀ ਚਿਤਾਵਨੀ, ਮੌਸਮ ਵਿਭਾਗ ਨੇ ਇਨ੍ਹਾਂ ਜ਼ਿਲ੍ਹਿਆਂ 'ਚ...
ਸੁੱਕੀ ਠੰਡ ਦੇ ਨਾਲ-ਨਾਲ ਸੰਘਣੀ ਧੁੰਦ ਦਾ ਕਹਿਰ ਸ਼ੁਰੂ
ਸੁੱਕੀ ਠੰਢ ਦੇ ਨਾਲ-ਨਾਲ ਹੁਣ ਸੰਘਣੀ ਧੁੰਦ ਦਾ ਕਹਿਰ ਸ਼ੁਰੂ ਹੋ ਚੁੱਕਾ ਹੈ। ਘੱਟ ਵਿਜ਼ੀਬਿਲਟੀ ਕਾਰਨ ਹੁਣ ਸੜਕ ਹਾਦਸੇ ਵਾਪਰਨ ਦੇ ਖਦਸ਼ੇ ਵਧ ਜਾਂਦੇ ਹਨ। ਹਾਈਵੇ ਮਾਰਗਾਂ ’ਤੇ ਦਰਦਨਾਕ ਹਾਦਸੇ ਵਾਪਰ ਰਹੇ ਹਨ। ਸੜਕ ਸੁਰੱਖਿਆ ਫੋਰਸ ਵੱਲੋਂ ਲੋਕਾਂ ਨੂੰ ਲਾਈਟਾਂ ਅਤੇ ਡਿੱਪਰ ਚਲਾ ਗੱਡੀਆਂ ਚਲਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਮਾਹਿਰਾਂ ਮੁਤਾਬਕ ਦਸੰਬਰ ਦਾ ਅੱਧਾ ਮਹੀਨਾ ਲੰਘ ਚੁੱਕਾ ਹੈ ਅਤੇ ਮੌਸਮ ਪੰਜਾਬ ’ਚ ਬਦਲ ਰਿਹਾ ਹੈ, ਹਾਲਾਂਕਿ ਪਹਿਲਾਂ ਠੰਢ ਨੇ ਜਲਦੀ ਦਸਤਕ ਦੇ ਦਿੱਤੀ ਸੀ ਪਰ ਹੁਣ ਮੁੜ ਤਾਪਮਾਨ ’ਚ ਬਦਲਾਅ ਦੇਖਣ ਨੂੰ ਮਿਲ ਰਹੇ ਹਨ।
ਇਹ ਵੀ ਪੜ੍ਹੋ- ਵਿਦੇਸ਼ 'ਚ ਭਾਰਤ ਦੀ ਸ਼ਾਨ ਬਣਿਆ ਬਾਕਸਰ ਲਵ ਬੰਬੋਰਿਆ, ਕਈਆਂ ਨੂੰ ਹਰਾ ਕੇ ਮਨਵਾ ਚੁੱਕੈ ਆਪਣਾ ਲੋਹਾ
ਛੋਟੇ ਬੱਚੇ ਅਤੇ ਬਜ਼ੁਰਗ ਮੌਜੂਦਾ ਮੌਸਮ ਤੋਂ ਕਰਨ ਪ੍ਰਹੇਜ਼
ਮਾਹਿਰ ਡਾਕਟਰਾਂ ਨੇ ਕਿਹਾ ਕਿ ਮੌਸਮ ਬਹੁਤ ਖੁਸ਼ਕ ਚੱਲ ਰਿਹਾ ਹੈ ਅਜਿਹੇ ’ਚ ਸਾਨੂੰ ਆਪਣੀ ਸਿਹਤ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਖਾਸ ਕਰ ਕੇ ਛੋਟੇ ਬੱਚੇ ਤੇ ਬਜ਼ੁਰਗ ਇਸ ਮੌਸਮ ਤੋਂ ਜ਼ਰੂਰ ਆਪਣਾ ਬਚਾਅ ਰੱਖਣ। ਹਾਲਾਂਕਿ ਪਿਛਲੇ ਸਾਲਾਂ ਦੇ ਮੁਕਾਬਲੇ ਉਨ੍ਹਾਂ ਕਿਹਾ ਕਿ ਮੌਸਮ ’ਚ ਕੋਈ ਬਹੁਤੀ ਵੱਡੀ ਤਬਦੀਲੀਆਂ ਨਹੀਂ ਆਈਆਂ। ਆਉਣ ਵਾਲੇ ਦਿਨਾਂ ’ਚ ਵੀ ਬਾਰਿਸ਼ ਨਹੀਂ ਪਵੇਗੀ ਅਤੇ ਮੌਸਮ ਇਸੇ ਤਰ੍ਹਾਂ ਖੁਸ਼ਕ ਰਹੇਗਾ।
ਫਿਲਹਾਲ ਬਾਰਿਸ਼ ਦੀ ਤਾਂ ਕੋਈ ਉਮੀਦ ਨਹੀਂ
ਮੌਸਮ ਵਿਭਾਗ ਅਨੁਸਾਰ ਫਿਲਹਾਲ ਬਾਰਿਸ਼ ਦੀ ਤਾਂ ਕੋਈ ਉਮੀਦ ਨਹੀਂ ਹੈ। ਇਸ ਕਰ ਕੇ ਕਿਸਾਨ ਆਪਣੀ ਖੇਤੀਬਾੜੀ ਸਬੰਧੀ ਗਤੀਵਿਧੀਆਂ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸੂਬੇ ਭਰ ’ਚ ਕਣਕ ਦੀ ਬਿਜਾਈ ਲੱਗਭਗ ਮੁਕੰਮਲ ਹੋ ਚੁੱਕੀ ਹੈ। ਫਿਲਹਾਲ ਬਾਰਿਸ਼ ਪੈਣ ਦੀ ਕੋਈ ਸੰਭਾਵਨਾ ਨਹੀਂ ਅਤੇ ਇਸ ਕਰ ਕੇ ਜੇਕਰ ਕਿਸਾਨਾਂ ਨੂੰ ਲੋੜ ਹੈ ਤਾਂ ਪਾਣੀ ਵੀ ਫਸਲ ਨੂੰ ਲਾ ਸਕਦੇ ਹਨ ਕਿਉਂਕਿ ਆਉਂਦੇ ਇਕ ਹਫਤੇ ਤੱਕ ਬਾਰਿਸ਼ ਪੈਣ ਦੀ ਕੋਈ ਫਿਲਹਾਲ ਸੰਭਾਵਨਾ ਨਹੀਂ ਹੈ। ਮੌਸਮ ਡਰਾਈ ਰਹੇਗਾ।
