ਇਕੱਲੀ ਔਰਤ ਨਹੀਂ ਜਾ ਸਕੇਗੀ ਪਾਕਿਸਤਾਨ, ਜਾਣੋ ਵਜ੍ਹਾ (ਵੀਡੀਓ)

06/24/2018 12:11:05 PM

ਅੰਮ੍ਰਿਤਸਰ (ਬਿਊਰੋ) : ਜੱਥੇ 'ਚ ਇਕੱਲੀ ਔਰਤ ਦੇ ਪਾਕਿਸਤਾਨ ਜਾਣ 'ਤੇ ਐੱਸ.ਜੀ.ਪੀ.ਸੀ ਵਲੋਂ ਰੋਕ ਲਗਾ ਦਿੱਤੀ ਗਈ ਹੈ। 
ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦਿਆਂ ਐੱਸ.ਜੀ.ਪੀ.ਸੀ ਦੇ ਵਧੀਕ ਸਕੱਤਰ ਦਲਜੀਤ ਸਿੰਘ ਬੇਦੀ ਨੇ ਕਿਹਾ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਨੂੰ ਮਨਾਉਣ ਲਈ ਪਾਕਿਸਤਾਨ ਗਏ ਜੱਥੇ 'ਚ ਲੱਗਭਗ 16 ਮਹਿਲਾਵਾਂ ਸ਼ਾਮਲ ਹਨ ਤੇ ਸਾਰੀਆਂ ਆਪਣੇ ਪਰਿਵਾਰ ਦੇ ਨਾਲ ਗਈਆਂ ਹਨ। ਦਲਜੀਤ ਸਿੰਘ ਬੇਦੀ ਦਾ ਕਹਿਣਾ ਹੈ ਕਿ ਕਿਰਨ ਬਾਲਾ ਦੇ ਪਾਕਿਸਤਾਨ 'ਚ ਵਿਆਹ ਕਰਵਾਉਣ ਤੋਂ ਬਾਅਦ ਐੱਸ.ਜੀ.ਪੀ.ਸੀ ਨੇ ਕੁਝ ਨਿਯਮਾਂ 'ਚ ਤਬਦੀਲੀ ਕੀਤੀ ਹੈ। ਹੁਣ ਜੋ ਵੀ ਮਹਿਲਾ ਜੱਥੇ ਨਾਲ ਪਾਕਿਸਤਾਨ ਜਾਵੇਗੀ ਉਹ ਸਿਰਫ ਤੇ ਸਿਰਫ ਆਪਣੇ ਪਰਿਵਾਰ ਦੇ ਨਾਲ ਹੀ ਜਾਵੇਗੀ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਜੱਥੇ 'ਚ ਗਏ ਸ਼ਰਧਾਲੂ ਭਾਰਤੀ ਹਾਈ ਕਮਿਸ਼ਨਰ ਨਾਲ ਮਿਲਣਾ ਚਾਹੁੰਦੇ ਸਨ ਪਰ ਉਨ੍ਹਾਂ ਨੂੰ ਮਿਲਣ ਨਹੀਂ ਦਿੱਤਾ ਗਿਆ, ਜੋ ਕਿ ਚੰਗੀ ਗੱਲ ਨਹੀਂ ਹੈ।


Related News