ਗਰਭਵਤੀ ਦੀ ਡਿਲਿਵਰੀ ਦੌਰਾਨ ਵੀਡੀਓ ਬਣਾ ਕੇ ਵਾਇਰਲ ਦੇ ਮਾਮਲੇ ''ਚ ਆਇਆ ਨਵਾਂ ਮੋੜ

11/20/2020 12:23:06 PM

ਅੰਮ੍ਰਿਤਸਰ (ਦਲਜੀਤ): ਜ਼ਿਲਾ ਪੱਧਰੀ ਸਿਵਲ ਹਸਪਤਾਲ ਦੇ ਗਾਇਨੀ ਆਪ੍ਰੇਸ਼ਨ ਥਿਏਟਰ 'ਚ ਫੋਟੋ ਸੈਸ਼ਨ ਅਤੇ ਵੀਡੀਓ ਬਣਾਉਣ ਵਾਲੇ ਸਿਵਲ ਸਰਜਨ ਡਾ. ਨਵਦੀਪ ਸਿੰਘ ਦੇ ਮਾਮਲੇ 'ਚ ਨਵਾਂ ਮੋੜ ਆ ਗਿਆ ਹੈ। ਸਿਵਲ ਸਰਜਨ ਦਫ਼ਤਰ ਵਲੋਂ ਜਾਰੀ ਪ੍ਰੈੱਸ ਨੋਟ 'ਚ ਜਿਹੜੇ ਡਾਕਟਰਾਂ ਦੇ ਮੌਕੇ 'ਤੇ ਮੌਜੂਦ ਹੋਣ ਦਾ ਦਾਅਵਾ ਕੀਤਾ ਗਿਆ ਸੀ, ਉਨ੍ਹਾਂ ਡਾਕਟਰਾਂ ਨੇ ਥਿਏਟਰ 'ਚ ਮੌਜੂਦ ਨਾ ਹੋਣ ਦਾ ਖ਼ੁਲਾਸਾ ਕੀਤਾ ਹੈ। ਹਸਪਤਾਲ ਦੇ ਗਾਇਨੀ ਡਾਕਟਰਾਂ ਨੇ ਹਸਪਤਾਲ ਦੇ ਐੱਸ. ਐੱਮ. ਓ. ਡਾ. ਚਰਨਜੀਤ ਸਿੰਘ ਨੂੰ ਲਿਖ ਕੇ ਦਿੱਤਾ ਹੈ ਕਿ ਉਹ ਉਸ ਦਿਨ ਲੇਬਰ ਰੂਮ ਵਿਚ ਨਹੀਂ ਸਨ , ਨਾ ਹੀ ਉਨ੍ਹਾਂ ਨੇ ਡਾ. ਨਵਦੀਪ ਸਿੰਘ ਸਿਵਲ ਨਾਲ ਡਲਿਵਰੀ ਦੀ ਪ੍ਰਕਿਰਿਆ ਨੂੰ ਅੰਜਾਮ ਦਿੱਤਾ।

ਇਹ ਵੀ ਪੜ੍ਹੋ : ਹੈਵਾਨੀਅਤ ਦੀਆਂ ਹੱਦਾਂ ਪਾਰ: ਕਪੂਰਥਲਾ 'ਚ ਮਾਨਸਿਕ ਤੌਰ 'ਤੇ ਬੀਮਾਰ ਕੁੜੀ ਨਾਲ ਜਬਰ-ਜ਼ਿਨਾਹ

ਜਾਣਕਾਰੀ ਅਨੁਸਾਰ 17 ਨਵੰਬਰ ਨੂੰ ਸਿਵਲ ਸਰਜਨ ਦਫ਼ਤਰ ਵਲੋਂ ਜਾਰੀ ਪ੍ਰੈੱਸ ਨੋਟ 'ਚ ਡਾ. ਨਵਦੀਪ ਸਿੰਘ ਨੂੰ ਆਪ੍ਰੇਸ਼ਨ ਕਰਨ 'ਤੇ ਹੀਰੋ ਬਣਾਇਆ ਗਿਆ ਸੀ ਅਤੇ ਸਿਜੇਰੀਅਨ ਉਪਰੋਕਤ ਤਿੰਨਾਂ ਗਾਇਨੀ ਡਾਕਟਰਾਂ ਤੋਂ ਇਲਾਵਾ ਹੋਰ ਡਾਕਟਰਾਂ ਦੇ ਨਾਂ ਲਿਖੇ ਗਏ ਸਨ ਪਰ ਹੁਣ ਕੁਝ ਗਾਇਨੀ ਡਾਕਟਰਾਂ ਨੇ ਐੱਸ. ਐੱਮ. ਓ. ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਉਹ ਮੌਕੇ 'ਤੇ ਮੌਜੂਦ ਨਹੀਂ ਸਨ, ਉਹ ਓ. ਪੀ. ਡੀ. 'ਚ ਆਪਣਾ ਕੰਮ ਕਰ ਰਹੇ ਸਨ। ਇਸ ਮਾਮਲੇ 'ਚ ਹੁਣ ਸਿਵਲ ਸਰਜਨ ਸਮੇਤ ਗਾਇਨੀ ਡਾਕਟਰ ਆਪਣਾ-ਆਪਣਾ ਬਚਾਅ ਕਰਨ ਦੀ ਹਰ ਜੁਗਤ ਲਾ ਰਹੇ ਹਨ। ਹਾਲਾਂਕਿ ਮਾਮਲਾ ਸਿਹਤ ਵਿਭਾਗ ਤੋਂ ਇਲਾਵਾ ਪੰਜਾਬ ਮਹਿਲਾ ਕਮਿਸ਼ਨ ਤਕ ਪਹੁੰਚ ਚੁੱਕਾ ਹੈ । ਕਮਿਸ਼ਨ ਨੇ ਤਾਂ ਸਿਵਲ ਸਰਜਨ ਸਮੇਤ ਸਿਹਤ ਵਿਭਾਗ ਦੀ ਡਾਇਰੈਕਟਰ ਅਤੇ ਗਾਇਨੀ ਡਾਕਟਰਾਂ ਨੂੰ 24 ਨਵੰਬਰ ਨੂੰ ਚੰਡੀਗੜ੍ਹ ਤਲਬ ਕਰ ਲਿਆ ਹੈ।

ਇਹ ਵੀ ਪੜ੍ਹੋ : ਇਨਸਾਨੀਅਤ ਸ਼ਰਮਸਾਰ, ਗੁਰਦਾਸਪੁਰ 'ਚ 14 ਸਾਲਾ ਬੱਚੀ ਨੇ ਦਿੱਤਾ ਬੱਚੇ ਨੂੰ ਜਨਮ

ਔਰਤ ਦਾ ਪਰਿਵਾਰ ਐੱਸ. ਐੱਮ. ਓ. ਨੂੰ ਮਿਲਿਆ
ਜਿਹੜੀ ਔਰਤ ਦੀ 17 ਨਵੰਬਰ ਨੂੰ ਸਿਵਲ ਸਰਜਨ ਨੇ ਡਲਿਵਰੀ ਕਰ ਕੇ ਵੀਡੀਓ ਬਣਵਾ ਕੇ ਜਾਰੀ ਕੀਤੀ ਸੀ , ਉਸ ਦੇ ਪਰਿਵਾਰ ਵਾਲੇ ਵੀਰਵਾਰ ਸਿਵਲ ਹਸਪਤਾਲ ਪੁੱਜੇ ਅਤੇ ਉਨ੍ਹਾਂ ਨੇ ਐੱਸ. ਐੱਮ. ਓ. ਡਾ . ਚਰਨਜੀਤ ਨੂੰ ਸ਼ਿਕਾਇਤ ਦਰਜ ਕਰਵਾਈ । ਐੱਸ. ਐੱਮ. ਓ. ਨੇ ਕਿਹਾ ਕਿ ਤੁਹਾਨੂੰ ਕੋਈ ਪ੍ਰੇਸ਼ਾਨ ਨਹੀਂ ਕਰੇਗਾ। ਕੋਈ ਮੁਸ਼ਕਿਲ ਆਉਂਦੀ ਹੈ ਤਾਂ ਤੁਸੀ ਮੇਰੇ ਮੋਬਾਇਲ 'ਤੇ ਸੰਪਰਕ ਕਰੋ।

ਇਹ ਵੀ ਪੜ੍ਹੋ : ਆਪਰੇਸ਼ਨ ਦੇ 4 ਮਹੀਨੇ ਬਾਅਦ ਵੀ ਤੜਫ਼ਦੀ ਰਹੀ ਜਨਾਨੀ, ਐਕਸਰੇ ਰਿਪੋਰਟ ਨੇ ਉਡਾਏ ਪਰਿਵਾਰ ਦੇ ਹੋਸ਼

ਡਿਊਟੀ ਰੋਸਟਰ ਚੈੱਕ ਕਰਵਾ ਰਿਹਾ ਹਾਂ : ਐੱਸ. ਐੱਮ. ਓ.
ਐੱਸ. ਐੱਮ. ਓ. ਡਾ . ਚਰਨਜੀਤ ਨੇ ਕਿਹਾ ਕਿ ਗਾਇਨੀ ਡਾਕਟਰਾਂ ਦਾ ਪੱਤਰ ਮੈਨੂੰ ਮਿਲਿਆ ਹੈ । ਮੈਂ 17 ਨਵੰਬਰ ਦਾ ਡਿਊਟੀ ਰੋਸਟਰ ਚੈੱਕ ਕਰਵਾ ਰਿਹਾ ਹਾਂ ਕਿ ਇਹ ਗਾਇਨੀ ਡਾਕਟਰ ਲੇਬਰ ਰੂਮ ਵਿਚ ਸਨ ਜਾਂ ਨਹੀਂ।


Baljeet Kaur

Content Editor

Related News