ਪੁਲਸ ਤੋਂ ਦੁਖੀ ਪਰਿਵਾਰ ਵਾਲਿਆਂ ਨੇ ਲਾਇਆ ਥਾਣੇ ਮੁਹਰੇ ਧਰਨਾ
Tuesday, Jul 02, 2019 - 02:54 PM (IST)

ਅੰਮ੍ਰਿਤਸਰ (ਗੁਰਪ੍ਰੀਤ ਸਿੰਘ)—ਅੱਜ ਅੰਮ੍ਰਿਤਸਰ ਦੇ ਮਜੀਠਾ ਰੋਡ ਪੁਲਸ ਥਾਣੇ ਦੇ ਬਾਹਰ ਉਸ ਸਮੇਂ ਲੋਕਾਂ ਨੇ ਪ੍ਰਦਰਸ਼ਨ ਕੀਤਾ, ਜਦੋਂ ਸਵਰਨ ਸਿੰਘ ਨਾਂ ਦੇ ਕਾਰੀਗਰ ਨੇ ਤਜਿੰਦਰ ਸਿੰਘ ਦੇ ਘਰ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ।
ਦੱਸ ਦੇਈਏ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਸਵਰਨ ਸਿੰਘ ਨਾਂ ਦਾ ਕਾਰੀਗਰ ਤਜਿੰਦਰ ਸਿੰਘ ਨਾਂ ਦੇ ਵਿਅਕਤੀ ਦੇ ਘਰ ਡਾਇਮੰਡ ਕਾਲੋਨੀ 'ਚ ਪੀ.ਓ.ਪੀ. ਦਾ ਕੰਮ ਕਰਦਾ ਸੀ ਅਤੇ ਜਦੋਂ ਤੋਂ ਉਸ ਨੇ ਸਰਵਨ ਸਿੰਘ ਤਜਿੰਦਰ ਸਿੰਘ ਦੇ ਘਰ 'ਚ ਕੰਮ ਕਰ ਰਿਹਾ ਸੀ ਤਾਂ ਉਸ ਸਮੇਂ ਤੋਂ ਤਜਿੰਦਰ ਸਿੰਘ ਨੇ ਸਰਵਨ ਸਿੰਘ ਨੂੰ ਕੋਈ ਵੀ ਪੈਸਾ ਨਹੀਂ ਦਿੱਤਾ ਅਤੇ ਜਦੋਂ ਵੀ ਸਰਵਨ ਸਿੰਘ ਤਜਿੰਦਰ ਸਿੰਘ ਤੋਂ ਪੈਸੇ ਮੰਗਦਾ ਸੀ ਤਾਂ ਤਜਿੰਦਰ ਸਿੰਘ ਹਮੇਸ਼ਾ ਸਰਵਨ ਸਿੰਘ ਦੇ ਨਾਲ ਗਾਲੀ-ਗਲੌਚ ਅਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ। ਜਿਸ ਤੋਂ ਸਰਵਨ ਸਿੰਘ ਕਾਫੀ ਪਰੇਸ਼ਾਨ ਰਹਿਣ ਲੱਗਾ, ਇਸ ਦੇ ਚੱਲਦੇ ਸਰਵਨ ਸਿੰਘ ਨੇ ਕੱਲ੍ਹ ਤਜਿੰਦਰ ਸਿੰਘ ਦੇ ਉਸੇ ਘਰ 'ਚ ਆਪਣੇ ਆਪ ਨੂੰ ਫੰਦਾ ਲਗਾ ਕੇ ਜੀਵਨ ਲੀਲਾ ਸਮਾਪਤ ਕਰ ਲਈ। ਪਰ ਪੁਲਸ ਨੇ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਅਤੇ ਨਾ ਹੀ ਸਰਵਨ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ, ਜਿਸ ਤੋਂ ਨਾਰਾਜ਼ ਪਰਿਵਾਰ ਵਾਲਿਆਂ ਨੇ ਅੰਮ੍ਰਿਤਸਰ ਦੇ ਮਜੀਠਾ ਰੋਡ ਪੁਲਸ ਥਾਣੇ ਦੇ ਬਾਹਰ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਅਤੇ ਖੂਬ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਜਦੋਂ ਪਰਿਵਾਰਕ ਮੈਂਬਰਾਂ ਨੇ ਥਾਣੇ ਦਾ ਘੇਰਾ ਕੀਤਾ ਤਾਂ ਪੁਲਸ ਹਰਕਤ 'ਚ ਆਈ ਅਤੇ ਦੋਸ਼ੀ ਤਜਿੰਦਰ ਸਿੰਘ 'ਤੇ ਮਾਮਲਾ ਦਰਜ ਕੀਤਾ ਗਿਆ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾਇਆ ਗਿਆ। ਇਸ ਮੌਕੇ ਪਰਿਵਾਰ ਦੇ ਮੈਂਬਰਾਂ ਨੇ ਗੁਹਾਰ ਲਗਾਈ ਹੈ ਕਿ ਦੋਸ਼ੀ ਤਜਿੰਦਰ ਸਿੰਘ ਨੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਪਰਿਵਾਰ ਵਾਲਿਆਂ ਨੂੰ ਇਨਸਾਫ ਮਿਲ ਸਕੇ।