ਅੰਮ੍ਰਿਤਸਰ : ਵਿਆਹੁਤਾ ਨੇ ਫਾਹ ਲਾ ਕੇ ਕੀਤੀ ਖੁਦਕੁਸ਼ੀ

Sunday, Jul 07, 2019 - 11:40 AM (IST)

ਅੰਮ੍ਰਿਤਸਰ : ਵਿਆਹੁਤਾ ਨੇ ਫਾਹ ਲਾ ਕੇ ਕੀਤੀ ਖੁਦਕੁਸ਼ੀ

ਅੰਮ੍ਰਿਤਸਰ (ਸੰਜੀਵ) : ਗੇਟ ਖਜ਼ਾਨਾ ਸਥਿਤ ਗਲੀ ਰਾਂਝੇ ਵਾਲੀ ਦੀ ਰਹਿਣ ਵਾਲੀ ਸੰਜਨਾ ਪਤਨੀ ਰਾਕੇਸ਼ ਕੁਮਾਰ ਨੇ ਫਾਹ ਲਾ ਕੇ ਖੁਦਕੁਸ਼ੀ ਕਰ ਲਈ। ਸੰਜਨਾ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਡੀ ਡਵੀਜ਼ਨ ਦੇ ਇੰਚਾਰਜ ਇੰਸਪੈਕਟਰ ਜਗਦੀਸ਼ ਰਾਜ ਪੁਲਸ ਬਲ ਦੇ ਨਾਲ ਮੌਕੇ 'ਤੇ ਪੁੱਜੇ ਅਤੇ ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਦੀ ਕਾਰਵਾਈ ਲਈ ਭੇਜ ਕੇ ਉਸ ਦੀ ਚੁੰਨੀ ਨੂੰ ਕਬਜ਼ੇ ਵਿਚ ਲੈ ਲਿਆ।

ਜਾਣਕਾਰੀ ਅਨੁਸਾਰ ਕਰੀਬ 12 ਸਾਲ ਪਹਿਲਾਂ ਸੰਜਨਾ ਦਾ ਵਿਆਹ ਰਾਕੇਸ਼ ਕੁਮਾਰ ਨਾਲ ਹੋਇਆ ਸੀ, ਜਿਸ ਦੇ 11 ਸਾਲਾਂ ਦਾ ਲੜਕਾ ਹੈ ਅਤੇ ਹਾਲ ਹੀ ਵਿਚ 5 ਮਹੀਨੇ ਪਹਿਲਾਂ ਇਕ ਹੋਰ ਲੜਕੇ ਨੇ ਜਨਮ ਲਿਆ ਸੀ। ਅੱਜ ਬਾਅਦ ਦੁਪਹਿਰ ਸੰਜਨਾ ਨੇ ਪੱਖੇ ਨਾਲ ਫਾਹ ਲਾ ਲਿਆ, ਜਿਸ ਦਾ ਪਤਾ ਚਲਦੇ ਹੀ ਘਰਵਾਲਿਆਂ ਨੇ ਉਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਕਰ ਦਿੱਤਾ। ਖੁਦਕੁਸ਼ੀ ਦੇ ਅਸਲ ਕਾਰਣਾਂ ਦਾ ਖੁਲਾਸਾ ਨਹੀਂ ਹੋ ਸਕਿਆ ਜਿਸ ਬਾਰੇ ਪੁਲਸ ਜਾਂਚ ਕਰ ਰਹੀ ਹੈ। ਇੰਸਪੈਕਟਰ ਜਗਦੀਸ਼ ਰਾਜ ਦਾ ਕਹਿਣਾ ਹੈ ਕਿ ਲਾਸ਼ ਨੂੰ ਪੋਸਟਮਾਰਟਮ ਦੀ ਕਾਰਵਾਈ ਲਈ ਭੇਜ ਦਿੱਤਾ ਗਿਆ ਹੈ।


author

Baljeet Kaur

Content Editor

Related News